
Alia Bhatt congratulate for 'RRR' on winning Golden Globe: ਪੈਨ ਇੰਡੀਆ ਫ਼ਿਲਮ 'RRR' ਇਸ ਸਮੇਂ ਚਾਰੇ ਪਾਸੇ ਧਮਾਲ ਮਚਾ ਰਹੀ ਹੈ। ਐਸ.ਐਸ ਰਾਜਾਮੌਲੀ ਦੀ ਫ਼ਿਲਮ ਨੇ ਬੁੱਧਵਾਰ ਨੂੰ ਗੋਲਡਨ ਗਲੋਬਸ 2023 ਵਿੱਚ ਗੀਤ 'ਨਾਟੂ ਨਾਟੂ' ਲਈ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਿਆ। ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਤੇ ਬਾਲੀਵੁੱਡ ਸੈਲਬਸ ਫ਼ਿਲਮ RRR ਦੀ ਟੀਮ ਨੂੰ ਵਧਾਈਆਂ ਦੇ ਰਹੇ ਹਨ। ਇਸੇ ਵਿਚਾਲੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਵੀ ਫ਼ਿਲਮ ਦੀ ਟੀਮ ਨੂੰ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਸਾਊਥ ਸਿਨੇਮਾ ਦੀ ਫ਼ਿਲਮ RRR ਨੇ 'ਗੋਲਡਨ ਗਲੋਬ 2023' ਵਿੱਚ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਨੂੰ ਤੇਲਗੂ ਗੀਤ 'ਨਾਟੂ ਨਾਟੂ' ਲਈ ਸਰਵੋਤਮ ਗੀਤ ਦਾ ਪੁਰਸਕਾਰ ਮਿਲਿਆ ਹੈ। ਦੱਸ ਦਈਏ ਫ਼ਿਲਮ 'ਆਰਆਰਆਰ' ਪਿਛਲੇ ਸਾਲ ਮਾਰਚ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਗਲੋਬਲ ਬਾਕਸ ਆਫਿਸ 'ਤੇ 1200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਦੁਨੀਆ ਦਾ ਸਭ ਤੋਂ ਮਸ਼ਹੂਰ ਐਵਾਰਡ ਸ਼ੋਅ 'Golden Globes 2023' ਸ਼ੁਰੂ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਈ ਫ਼ਿਲਮਾਂ ਦਾ ਮੁਕਾਬਲਾ ਰਿਹਾ ਹੈ।
ਜਦੋਂ ਸੰਗੀਤ ਨਿਰਦੇਸ਼ਕ ਐਮਐਮ ਕੀਰਵਾਨੀ ਸਨਮਾਨ ਲੈਣ ਲਈ ਸਟੇਜ 'ਤੇ ਪਹੁੰਚੇ ਤਾਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ। ਇਹ ਫ਼ਿਲਮ ਦੀ ਟੀਮ ਲਈ ਹੀ ਨਹੀਂ ਸਗੋਂ ਪੂਰੇ ਭਾਰਤ ਲਈ ਇੱਕ ਇਤਿਹਾਸਕ ਪਲ ਹੈ।

ਨਿਰਦੇਸ਼ਕ SS ਰਾਜਾਮੌਲੀ ਦੀ ਫ਼ਿਲਮ 'RRR' ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' ਨੇ ਗੋਲਡਨ ਗਲੋਬ ਅਵਾਰਡ 2023 ਜਿੱਤਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਦੇਣ ਵਾਲਾ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਇਸ ਐਵਾਰਡ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਇਸ ਗੀਤ ਨੂੰ ਸਰਵੋਤਮ ਗੀਤ ਦਾ ਖਿਤਾਬ ਮਿਲਿਆ ਹੈ।
ਇਸ ਵਿਚਾਲੇ ਫ਼ਿਲਮ 'RRR' ਦਾ ਹਿੱਸਾ ਰਹੀ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਬੇਹੱਦ ਖੁਸ਼ ਨਜ਼ਰ ਆਈ। ਦੱਸਣਯੋਗ ਹੈ ਕਿ ਆਲੀਆ ਭੱਟ ਨੇ ਇਸ ਫ਼ਿਲਮ 'ਚ ਕੈਮੀਓ ਕੀਤਾ ਸੀ । ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਅਵਾਰਡ ਸੈਰਾਮਨੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਐਸ.ਐਸ ਰਾਜਾਮੌਲੀ, ਕਲਾਕਾਰਾਂ ਸਣੇ ਫ਼ਿਲਮ 'RRR' ਦੀ ਪੂਰੀ ਟੀਮ ਨੂੰ ਗੋਲਡਨ ਗਲੋਬ ਅਵਾਰਡ ਜਿੱਤਣ 'ਤੇ ਵਧਾਈ ਦਿੱਤੀ ਹੈ।

ਆਲੀਆ ਭੱਟ ਤੋਂ ਇਲਾਵਾ ਮਸ਼ਹੂਰ ਸੰਗੀਤਕਾਰ ਅਤੇ ਗੋਲਡਨ ਗਲੋਬ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ, ਏ.ਆਰ. ਰਹਿਮਾਨ ਨੇ ਵੀ ਆਰਆਰਆਰ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਪਲ ਨੂੰ 'ਅਵਿਸ਼ਵਾਸ਼ਯੋਗ' ਕਰਾਰ ਦਿੱਤਾ।ਹੈ।
ਅਜਿਹੇ 'ਚ ਫ਼ਿਲਮ 'ਆਰ.ਆਰ.ਆਰ' ਦੇ ਨਿਰਮਾਤਾਵਾਂ ਲਈ ਇਹ ਵੱਡੀ ਸਫਲਤਾ ਦਾ ਪਲ ਮੰਨਿਆ ਜਾ ਰਿਹਾ ਹੈ। ਅੰਰਰਾਸ਼ਟਰੀ ਪੱਧਰ 'ਤੇ ਇਸ ਤਰ੍ਹਾਂ ਸਫਲਤਾ ਹਾਸਿਲ ਕਰਨਾ ਵੀ ਭਾਰਤੀ ਫਿਲਮਾਂ ਲਈ ਮਾਣ ਵਾਲੀ ਗੱਲ ਹੈ। ਭਾਰਤ ਵਿੱਚ ਫੈਨਜ਼ ਤੇ ਇਸ ਫ਼ਿਲਮ ਦੇ ਕਲਾਕਾਰ ਇਸ ਜਿੱਤ ਦਾ ਜਸ਼ਨ ਮਨਾ ਰਹੇ ਹਨ।
Incredible ..Paradigm shift🔥👍😊👌🏻 Congrats Keeravani Garu 💜from all Indians and your fans! Congrats @ssrajamouli Garu and the whole RRR team! https://t.co/4IoNe1FSLP
— A.R.Rahman (@arrahman) January 11, 2023