ਐਕਸੀਡੈਂਟ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਵੈੱਬ ਸੀਰੀਜ਼ ਦੇ ਆਖ਼ਰੀ ਸ਼ੈਡਿਊਲ ਦੀ ਸ਼ੂਟਿੰਗ ਕੀਤੀ ਪੂਰੀ; ਕਿਹਾ- 'ਅਸੀਂ ਡਿੱਗ ਕੇ ਹੀ ਉੱਠਦੇ ਹਾਂ...'

written by Pushp Raj | January 11, 2023 05:49pm

Rohit Shetty news: ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਜ਼ਬਰਦਸਤ ਐਕਸ਼ਨ ਅਤੇ ਸਟੰਟ ਸੀਨਸ ਵਾਲੀਆਂ ਫ਼ਿਲਮਾਂ ਦੇ ਲਈ ਜਾਣੇ ਜਾਂਦੇ ਹਨ। ਉਹ ਇਨ੍ਹਾਂ ਦ੍ਰਿਸ਼ਾਂ ਵਿੱਚ ਜਾਨ ਪਾਉਣ ਲਈ ਸਖ਼ਤ ਮਿਹਨਤ ਵੀ ਕਰਦੇ ਹਨ। ਹਾਲਾਂਕਿ ਇਸ ਕਾਰਨ ਉਹ ਅਣਗਿਣਤ ਵਾਰ ਜ਼ਖਮੀ ਵੀ ਹੋਏ ਹਨ। ਬੀਤੇ ਦਿਨੀਂ ਸ਼ੂਟਿੰਗ ਦੌਰਾਨ ਜ਼ਖਮੀ ਹੋਣ ਤੋ ਬਾਅਦ ਹੁਣ ਰੋਹਿਤ ਸ਼ੈੱਟੀ ਨੇ ਆਪਣੀ ਵੈਬ ਸੀਰੀਜ਼ ਦੇ ਆਖ਼ਰੀ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

Image Source : Instagram

ਹਾਲ ਹੀ 'ਚ ਨਿਰਦੇਸ਼ਕ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਵੈੱਬ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਰੋਹਿਤ ਸ਼ੈੱਟੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਨਿਰਦੇਸ਼ਕ ਦੇ ਹੱਥ 'ਤੇ ਪੱਟੀ ਬੰਨ੍ਹੀ ਹੋਈ ਹੈ। ਜਦੋਂ ਕਿ ਉਨ੍ਹਾਂ ਦੀ ਤਸਵੀਰ ਦੇ ਬੈਕਗ੍ਰਾਊਂਡ 'ਚ ਸਟੰਟ ਸੀਨ ਨਜ਼ਰ ਆ ਰਿਹਾ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- 'ਸਰਕਸ ਤੋਂ ਲੈ ਕੇ ਸੈੱਟ 'ਤੇ ਮੇਰੇ ਐਕਸੀਡੈਂਟ ਤੱਕ, ਮੈਂ ਅਤੇ ਮੇਰੀ ਟੀਮ ਪਿਛਲੇ ਕੁਝ ਹਫਤਿਆਂ 'ਚ ਕਾਫੀ ਕੁਝ ਝੇਲ ਚੁੱਕੀ ਹੈ।'

ਰੋਹਿਤ ਸ਼ੈੱਟੀ ਨੇ ਅੱਗੇ ਲਿਖਿਆ- 'ਅਸੀਂ ਉੱਠਦੇ ਹਾਂ, ਅਸੀਂ ਡਿੱਗਦੇ ਹਾਂ, ਪਰ ਅਸੀਂ ਸਿਰਫ ਲੜਾਈ ਲੜਨ ਲਈ ਨਹੀਂ, ਜਿੱਤਣ ਲਈ ਦੁਬਾਰਾ ਉੱਠਦੇ ਹਾਂ !!! ਸਿੰਘਮ ਅਗੇਨ ਦਾ ਪ੍ਰੀ-ਪ੍ਰੋਡਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੈਦਰਾਬਾਦ ਵਿੱਚ 'ਇੰਡੀਅਨ ਪੁਲਿਸ ਫੋਰਸ' ਦੇ ਆਖ਼ਰੀ ਸ਼ੈਡਿਊਲ ਦੀ ਸ਼ੂਟਿੰਗ।'

Image Source : Instagram

ਜ਼ਿਕਰਯੋਗ ਹੈ ਕਿ ਰੋਹਿਤ ਸ਼ੈੱਟੀ ਪਿਛਲੇ ਦਿਨੀਂ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੇ ਹੱਥ ਦੀ ਸਰਜਰੀ ਹੋਈ ਸੀ। ਹਾਲਾਂਕਿ ਇਸ ਦੇ ਬਾਵਜੂਦ ਉਹ ਕੁਝ ਸਮੇਂ ਬਾਅਦ ਹੀ ਸੈੱਟ 'ਤੇ ਸ਼ੂਟਿੰਗ ਕਰਨ ਲਈ ਵਾਪਿਸ ਪਹੁੰਚ ਗਏ।

 

View this post on Instagram

 

A post shared by Rohit Shetty (@itsrohitshetty)

ਅਦਾਕਾਰ ਸਿਧਾਰਥ ਮਲਹੋਤਰਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵੀਡੀਓ 'ਚ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਹੋਇਆ ਹੈ। ਉਨ੍ਹਾਂ ਦੇ ਹੱਥ ਦੀਆਂ ਦੋ ਉਂਗਲਾਂ ਵਿੱਚ ਟਾਂਕੇ ਲੱਗੇ ਹਨ।

ਦੱਸਣਯੋਗ ਹੈ ਕਿ 'ਇੰਡੀਅਨ ਪੁਲਿਸ ਫੋਰਸ' ਵੈੱਬ ਸੀਰੀਜ਼ OTT ਪਲੇਟਫਾਰਮ Amazon Prime Video 'ਤੇ ਰਿਲੀਜ਼ ਹੋਵੇਗੀ। ਇਸ ਮਸ਼ਹੂਰ ਵੈੱਬ ਸੀਰੀਜ਼ 'ਚ ਸਿਧਾਰਥ ਮਲਹੋਤਰਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਦੂਜੇ ਪਾਸੇ ਵਿਵੇਕ ਓਬਰਾਏ ਵੀ ਇਸ 'ਚ ਨਜ਼ਰ ਆਉਣਗੇ।

Image Source : Instagram

ਹੋਰ ਪੜ੍ਹੋ: ਬਿੱਗ ਬੌਸ ਫੇਮ ਅਦਾਕਾਰਾ 'ਮਹਿਕ ਚਾਹਲ' ਦੀ ਨਿਮੋਨੀਆ ਕਾਰਨ ਵਿਗੜੀ ਤਬੀਅਤ, ਵੈਂਟੀਲੇਟਰ 'ਤੇ ਕੀਤਾ ਗਿਆ ਸ਼ਿਫਟ

ਇਸ ਤੋਂ ਇਲਾਵਾ 'ਸਿੰਘਮ ਅਗੇਨ' ਦੀ ਸ਼ੂਟਿੰਗ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ ਅਜੇ ਦੇਵਗਨ ਇੱਕ ਵਾਰ ਫਿਰ ਆਪਣੇ ਪੁਲਿਸ ਅਵਤਾਰ ਵਿੱਚ ਨਜ਼ਰ ਆ ਸਕਦੇ ਹਨ। ਸਿੰਘਮ ਸਟਾਰ ਨੂੰ ਫ਼ਿਲਮ ਦੀ ਸਕ੍ਰਿਪਟ ਬਹੁਤ ਪਸੰਦ ਆਈ ਅਤੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਸੀ।

 

View this post on Instagram

 

A post shared by Sidharth Malhotra (@sidmalhotra)

You may also like