ਮੀਕਾ ਦੇ 'Swayamvar' ਫਿਕਸ ਹੋਣ ਦੇ ਇਲਜ਼ਾਮਾਂ 'ਤੇ ਆਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ

written by Lajwinder kaur | July 27, 2022

Akanksha Puri says Swayamvar Mika Di Vohti was not scripted: ਗਾਇਕ ਮੀਕਾ ਸਿੰਘ ਨੇ ਆਖਿਰਕਾਰ ਆਪਣੀ ਦੁਲਹਨ ਨੂੰ ਲੱਭ ਲਿਆ ਹੈ। ਇਸ ਲਈ ਮੀਕਾ ਸਿੰਘ ਨੇ ਸਵਯੰਵਰ ਰਚਾਇਆ ਸੀ, ਜਿਸ ਚ 13 ਸੁੰਦਰੀਆਂ ਨੇ ਭਾਗ ਲਿਆ ਸੀ। ਪਰ ਮੀਕਾ ਦਾ ਦਿਲ ਜਿੱਤਿਆ ਉਨ੍ਹਾਂ ਦੀ ਹੀ 12-13 ਸਾਲ ਪੁਰਾਣੀ ਦੋਸਤ ਆਕਾਂਕਸ਼ਾ ਪੁਰੀ ਨੇ ਹੀ। ਸ਼ੋਅ 'ਚ ਆਕਾਂਕਸ਼ਾ ਦੀ ਵਾਈਲਡ ਕਾਰਡ ਐਂਟਰੀ ਸੀ। ਉਹ ਹੀ ਇਸ ਸ਼ੋਅ ਦੀ ਵਿਜੇਤਾ ਰਹੀ।

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

akansha puri image

ਜ਼ਿਆਦਾਤਰ ਦਰਸ਼ਕਾਂ ਨੇ ਮਹਿਸੂਸ ਕੀਤਾ ਕਿ ਜਦੋਂ ਉਹ ਵਿਜੇਤਾ ਬਣੀ ਤਾਂ ਸ਼ੋਅ ਸਕ੍ਰਿਪਟ ਕੀਤਾ ਗਿਆ ਸੀ। ਹੁਣ ਇਨ੍ਹਾਂ ਦੋਸ਼ਾਂ 'ਤੇ ਅਕਾਂਕਸ਼ਾ ਪੁਰਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸ਼ੋਅ ਸਕ੍ਰਿਪਟ ਜਾਂ ਪਹਿਲਾਂ ਤੋਂ ਯੋਜਨਾਬੱਧ ਨਹੀਂ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਅਤੇ ਮੀਕਾ ਦੀ ਸਾਂਝ ਫੇਕ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਦੋਵੇਂ ਰੋਮਾਂਟਿਕ ਰਿਸ਼ਤੇ ਵਿੱਚ ਨਹੀਂ ਸਨ।

mika and akanksha puri

ਦਰਅਸਲ, ਇਸ ਤੋਂ ਪਹਿਲਾਂ ਮੀਕਾ ਅਤੇ ਆਕਾਂਕਸ਼ਾ ਦੇ ਵਿਆਹ ਅਤੇ ਮੇਲ-ਮਿਲਾਪ ਦੀਆਂ ਖਬਰਾਂ ਉੱਡੀਆਂ ਸਨ। ਮੀਕਾ ਦੇ ਘਰ ਇੱਕ ਪਾਠ ਹੋਇਆ ਜਿਸ ਵਿੱਚ ਆਕਾਂਕਸ਼ਾ ਵੀ ਪਹੁੰਚੀ ਸੀ। ਦੋਵਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵਿਆਹ ਦੀਆਂ ਅਫਵਾਹਾਂ ਸਨ।

Mika Singh, Akanksha Puri spotted on date night post-min

ਮੀਕਾ ਦਾ ਸਵੰਯਵਰ ਪਹਿਲਾਂ ਤੋਂ ਯੋਜਨਾਬੱਧ ਸੀ, ਇਸ 'ਤੇ ਅਕਾਂਕਸ਼ਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਵਿੱਚ ਕਿਹਾ, ਮੈਂ ਦੁਹਰਾਉਣਾ ਚਾਹੁੰਦੀ ਹਾਂ ਕਿ ਇਹ ਕੋਈ ਡਰਾਮਾ ਨਹੀਂ ਹੈ, ਪਰ ਸਮੇਂ ਦੇ ਨਾਲ ਚੀਜ਼ਾਂ ਹੌਲੀ-ਹੌਲੀ ਹੋਈਆਂ। ਆਕਾਂਕਸ਼ਾ ਨੇ ਕਿਹਾ, ‘ਸ਼ੋਅ 'ਚ ਮੇਰੀ ਐਂਟਰੀ ਦੀ ਯੋਜਨਾ ਨਹੀਂ ਸੀ। ਇਮਾਨਦਾਰੀ ਨਾਲ ਕਹਾਂ ਤਾਂ ਉਹ ਹੈਰਾਨ ਰਹਿ ਗਏ ਸਨ ਜਦੋਂ ਮੀਕਾ ਨੇ ਮੈਨੂੰ ਵਾਈਲਡ ਕਾਰਡ ਮੁਕਾਬਲੇਬਾਜ਼ ਵਜੋਂ ਦੇਖਿਆ। ਮੀਕਾ ਅਤੇ ਮੈਂ ਦੋਸਤ ਰਹੇ ਹਾਂ ਪਰ ਅਸੀਂ ਡੇਟ ਜਾਂ ਰੋਮਾਂਸ ਨਹੀਂ ਕੀਤਾ ਹੈ। ਵਿਆਹ ਇਕ ਵੱਡਾ ਫੈਸਲਾ ਹੈ, ਇਸ ਲਈ ਬਹੁਤ ਸੋਚ-ਵਿਚਾਰ ਕਰਨਾ ਪੈਂਦਾ ਹੈ। ਤੁਸੀਂ ਸਿਰਫ਼ ਸ਼ੋਅ 'ਤੇ ਕੰਮ ਪੂਰਾ ਕਰਕੇ ਵਿਆਹ ਨਹੀਂ ਕਰਵਾਉਂਦੇ।

 

You may also like