ਹਰਨੂਰ ਤੇ ਅਖਿਲ ਨਜ਼ਰ ਆਏ ਇਕੱਠੇ, ਖ਼ਾਬ ਤੇ ਵਾਲੀਆਂ ਗੀਤ ਗਾ ਕੇ ਬੰਨਿਆ ਰੰਗ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸਿੰਗਰਾਂ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | April 26, 2021 11:13am

ਪੰਜਾਬੀ ਗਾਇਕ ਅਖਿਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ  ਪੋਸਟ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਖ਼ਾਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਵਾਲੀਆਂ ਸੌਂਗ ਫੇਮ ਸਿੰਗਰ ਹਰਨੂਰ ਦੇ ਨਾਲ ਨਜ਼ਰ ਆ ਰਹੇ ਨੇ।

inside image of akhil and harnoor image credit: facebook

ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਨਾਲ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਕਿਹਾ- '' ਪੁੱਤ ਵੀਰ ਦਾ, ਭਤੀਜਾ ਮੇਰਾ, ਨਿਓਂ ਜੜ੍ਹ ਬਾਬਲ ਦੀ ''

akhil and harnoor image credit: instagram

ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਕੀਤਾ ਹੈ। ਵੀਡੀਓ ਚ ਅਖਿਲ ਤੇ ਹਰਨੂਰ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। ਅਖਿਲ ਆਪਣਾ ਸੁਪਰ ਹਿੱਟ ਗੀਤ ਖ਼ਾਬ ਤੇ ਹਰਨੂਰ ਆਪਣਾ ਮਸ਼ਹੂਰ ਗੀਤ ਵਾਲੀਆਂ ਗਾ ਰਹੇ ਨੇ। ਦੋਵਾਂ ਗਾਇਕਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਆ ਚੁੱਕੇ ਨੇ।

khaab and walliyan image credit: facebook

ਜੇ ਗੱਲ ਕਰੀਏ ਅਖਿਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ਚੋਂ ਇੱਕ ਨੇ । ਉਹ ਉਨ੍ਹਾਂ ਗਿਣੇ-ਚੁਣੇ ਪੰਜਾਬੀ ਸਿੰਗਰਾਂ ‘ਚੋਂ ਨੇ ਜੋ ਕਿ ਬਾਲੀਵੁੱਡ ਦੇ ਲਈ ਵੀ ਗੀਤ ਗਾ ਚੁੱਕੇ ਨੇ। ਉਧਰ ਜੇ ਗੱਲ ਕਰੀਏ ਹਰਨੂਰ ਵੀ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਖ਼ਾਸ ਥਾਂ ਬਣਾ ਰਹੇ ਨੇ। ਉਨ੍ਹਾਂ ਦੇ ਵੀ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ।

You may also like