ਅਖਿਲ ਦੇ ‘ਖ਼ਾਬ’ ਗੀਤ ਨੇ ਪਾਰ ਕੀਤਾ 300 ਮਿਲੀਅਨ ਦਾ ਅੰਕੜਾ

Written by  Lajwinder kaur   |  June 21st 2019 11:10 AM  |  Updated: June 21st 2019 11:10 AM

ਅਖਿਲ ਦੇ ‘ਖ਼ਾਬ’ ਗੀਤ ਨੇ ਪਾਰ ਕੀਤਾ 300 ਮਿਲੀਅਨ ਦਾ ਅੰਕੜਾ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਅਖਿਲ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਹੁਣ ਗੱਲ ਕਰਦੇ ਹਾਂ ਅਖਿਲ ਦੇ ਫੈਨਜ਼ ਦੇ ਲਈ ਜਸ਼ਨ ਵਾਲੀ ਗੱਲ ਦੀ ਤਾਂ ਅਖਿਲ ਵੱਲੋਂ ਗਾਇਆ ਖ਼ਾਬ ਗੀਤ 300 ਮਿਲੀਅਨ ਨੂੰ ਪਾਰ ਕਰ ਗਿਆ ਹੈ। ਜਿਸ ਦੀ ਖੁਸ਼ੀ ਅਖਿਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਟੋਰੀ ਪਾ ਜ਼ਾਹਿਰ ਕੀਤੀ ਹੈ।

Akhil khaab song crossed 300 million on youtube Akhil

ਜੀ ਹਾਂ ਸਾਲ 2016 ‘ਚ ਆਏ ਖ਼ਾਬ ਗੀਤ ਨੂੰ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਅਖਿਲ ਨੇ ਸ਼ਿੰਗਾਰਿਆ ਸੀ ਤੇ ਇਸ ਗੀਤ ਦੇ ਬੋਲ ਰਾਜਾ ਦੀ ਕਲਮ ਚੋਂ ਨਿਕਲੇ ਸਨ। ਇਸ ਗੀਤ ਨੂੰ ਮਿਊਜ਼ਿਕ ਬੋਬ ਨੇ ਦਿੱਤਾ ਸੀ। ਇਸ ਗੀਤ ਨੂੰ ਕ੍ਰਾਊਨ ਰਿਕਾਰਡ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਅਜੇ ਤੱਕ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜਿਸ ਕਰਕੇ ਇਹ ਗੀਤ 300 ਮਿਲੀਅਨ ਨੂੰ ਪਾਰ ਕਰ ਗਿਆ ਹੈ।

ਹੋਰ ਵੇਖੋ:ਮਿੰਦੋ ਤਸੀਲਦਾਰਨੀ ਦਾ ਰੋਮਾਂਟਿਕ ਗੀਤ ‘ਕੱਚੀਏ ਲਗਰੇ’ ਸਿਕੰਦਰ ਸਲੀਮ ਤੇ ਮੰਨਤ ਨੂਰ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਜੇ ਗੱਲ ਕਰੀਏ ਖ਼ੂਬ ਗੀਤ ਦੀ ਲੋਕਪ੍ਰਿਯਤਾ ਦੀ ਤਾਂ ਇਸ ਸਾਲ ਆਈ ਫ਼ਿਲਮ ਲੁਕਾ ਛੁਪੀ ‘ਚ ਖ਼ਾਬ ਦਾ ਰੀਮੇਕ ਕਰਕੇ ਦੁਨੀਆ ਗੀਤ ਨੂੰ ਫਿਲਮ ਦੇ ਹੀਰੋ ਕਾਰਤਿਕ ਆਰੀਅਨ ਤੇ ਅਦਾਕਾਰਾ ਕ੍ਰਿਤੀ ਸੈਨਨ ਉੱਤੇ ਫਿਲਮਾਇਆ ਜਾ ਚੁੱਕਿਆ ਹੈ। ਇਸ ਗੀਤ ਨੂੰ ਵੀ ਅਖਿਲ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਸੀ ਤੇ ਲੋਕਾਂ ਨੂੰ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network