ਅਖਿਲ 1 ਫਰਵਰੀ ਨੂੰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ, ਦੇਖੋ ਤਸਵੀਰਾਂ

written by Lajwinder kaur | January 21, 2019

ਪੰਜਾਬੀ ਸਿੰਗਰ ਅਖਿਲ ਜਿਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਹਾਲ ਹੀ ‘ਚ ਅਖਿਲ ਦਾ ਪੰਜਾਬੀ ਮੂਵੀ ਇਸ਼ਕਾ ਜਿਸ ‘ਚ ਉਹਨਾਂ ਨੇ ਟਾਇਟਲ ਟ੍ਰੈਕ ‘ਇਸ਼ਕਾ’ ਗਾਇਆ ਤੇ ਇਸ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਤੇ ਹੁਣ ਆਪਣਾ ਨਵਾਂ ਗੀਤ ‘ਕਰਦੇ ਹਾਂ’ ਲੈ ਕੇ ਆ ਰਹੇ ਹਨ।

 

View this post on Instagram

 

Karde Haan Releasing On 1st Feb 2019 ♥️

A post shared by AKHIL (@a.k.h.i.l_01) on

ਹੋਰ ਵੇਖੋ: ਪੰਜਾਬੀ ਕਲਾਕਾਰਾਂ ਨੇ ਕਿਵੇਂ ਮਨਾਇਆ ਨਵਾਂ ਸਾਲ, ਦੇਖੋ ਵੀਡੀਓ

ਅਖਿਲ ਨੇ ਆਪਣੇ ਇੰਸਟਾਗ੍ਰਾਮ ਤੋਂ ਨਵੇਂ ਗੀਤ ‘ਕਰਦੇ ਹਾਂ’ ਦਾ ਪੋਸਟਰ ਰਿਲੀਜ਼ ਕੀਤਾ ਹੈ ਤੇ ਨਾਲ ਲਿਖਿਆ ਹੈ ਕਿ, ‘ਇੱਕ ਫਰਵਰੀ 2019 ਨੂੰ ‘ਕਰਦੇ ਹਾਂ’ ਗੀਤ ਰਿਲੀਜ਼ ਹੋਵੇਗਾ’ ਅਖਿਲ ਦੇ ਪੋਸਟਰ ਤੋਂ ਤੇ ਟਾਇਟਲ ਤੋਂ ਪਤਾ ਨਹੀਂ ਚੱਲ ਰਿਹਾ ਹੈ ਕਿ ਗੀਤ ਬੀਟ ਸੌਂਗ ਹੈ ਜਾਂ ਫੇਰ ਰੋਮਾਂਟਿਕ ਗੀਤ ਹੈ। ਜੇ ਗੱਲ ਕਰੀਏ ਅਖਿਲ ਦੇ ਗੀਤਾਂ ਦੀ ਤਾਂ ਜ਼ਿਆਦਤਰ ਉਹਨਾਂ ਦੇ ਗੀਤ ਰੋਮਾਂਟਿਕ ਹੁੰਦੇ ਨੇ ਤੇ ਹਰ ਗੀਤ ਦੀ ਵੀਡੀਓ ਪਿਆਰ ਵਾਲਾ ਹੀ ਮੈਸਜ਼ ਦਿੰਦੀ ਹੈ। ਗੱਲ ਕਰਦੇ ਹਾਂ ਗੀਤ ਦੇ ਪੋਸਟਰ ਦੀ ਤਾਂ ਇਸ ‘ਚ ਅਖਿਲ ਦੀ ਲੁੱਕ ਬਹੁਤ ਹੀ ਵੱਖਰੀ ਨਜ਼ਰ ਆ ਰਹੀ ਹੈ। ‘ਕਰਦੇ ਹਾਂ’ ਗੀਤ ਦੇ ਬੋਲ ਖੁਦ ਅਖਿਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਮੰਨੀ ਸੰਧੂ ਨੇ ਦਿੱਤਾ ਹੈ। ਇਹ ਗੀਤ ਇੱਕ ਫਰਵਰੀ ਨੂੰ ਸਰੋਤਿਆਂ ਦੇ ਰੂਬਰੂ ਹੋਵੇਗਾ।

 

 

View this post on Instagram

 

A post shared by AKHIL (@a.k.h.i.l_01) on

ਅਖਿਲ ਜੋ ਕਿ ਇਸ ਤੋਂ ਪਹਿਲਾਂ ਵੀ ਖ਼ਾਬ, ਰੰਗ ਗੋਰਾ, ਗਾਨੀ ਤੇ ਤੇਰੀ ਕਮੀ ਵਰਗੇ ਕਈ ਸੁਪਰ ਹਿੱਟ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੇ ਨੇ ਤੇ ਅਖਿਲ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਹੈ।

You may also like