ਅਕਸ਼ੇ ਕੁਮਾਰ ਨੂੰ ਕੈਟਰੀਨਾ ਕੈਫ ਦਾ ਵੀਡੀਓ ਬਨਾਉਣਾ ਪਿਆ ਮਹਿੰਗਾ, ਅਦਾਕਾਰਾ ਨੇ ਝਾੜੂ ਨਾਲ ਮਾਰਿਆ, ਵੀਡੀਓ ਹੋਇਆ ਵਾਇਰਲ

Written by  Lajwinder kaur   |  February 04th 2020 01:29 PM  |  Updated: February 04th 2020 01:29 PM

ਅਕਸ਼ੇ ਕੁਮਾਰ ਨੂੰ ਕੈਟਰੀਨਾ ਕੈਫ ਦਾ ਵੀਡੀਓ ਬਨਾਉਣਾ ਪਿਆ ਮਹਿੰਗਾ, ਅਦਾਕਾਰਾ ਨੇ ਝਾੜੂ ਨਾਲ ਮਾਰਿਆ, ਵੀਡੀਓ ਹੋਇਆ ਵਾਇਰਲ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕੈਟਰੀਨਾ ਆਪਣੀ ਆਉਣ ਵਾਲੀ ਫ਼ਿਲਮ ਸੂਰਿਆਵੰਸ਼ੀ ਦੇ ਸੈੱਟ ਉੱਤੇ ਝਾੜੂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਧਰ ਐਕਟਰ ਅਕਸ਼ੇ ਕੁਮਾਰ ਕੈਟਰੀਨਾ ਨੂੰ ਤੰਗ ਕਰਦੇ ਹੋਏ ਮਜ਼ਾਕੀਆ ਅੰਦਾਜ਼ ‘ਚ ਪੁੱਛਦੇ ਨੇ ਕੈਟਰੀਨਾ ਜੀ ਆਪ ਯੇ ਕਿਆ ਕਰ ਰਹੇ ਹੋ ਤਾਂ ਅੱਗੋਂ ਕੈਟਰੀਨਾ ਵੀ ਮਸਤੀ ਕਰਦੇ ਹੋਏ ਸਫਾਈ ਦੇ ਬਹਾਨੇ ਨਾਲ ਝਾੜੂ ਲਗਾਉਂਦੇ ਹੋਏ ਅਕਸ਼ੇ ਨੂੰ ਝਾੜੂ ਨਾਲ ਮਾਰਨ ਲੱਗ ਜਾਂਦੀ ਹੈ।

View this post on Instagram

 

Spotted : The newest #SwachhBharat brand ambassador on the sets of #Sooryavanshi ? @katrinakaif #BTS

A post shared by Akshay Kumar (@akshaykumar) on

ਹੋਰ ਵੇਖੋ:ਸ਼ੈੱਫ ਹਰਪਾਲ ਲਗਾਉਣਗੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 ‘ਚ ਕੁਕਿੰਗ ਤੇ ਮਸਤੀ ਦਾ ਤੜਕਾ, ਸ਼ੋਅ ‘ਚ ਇਸ ਤਰ੍ਹਾਂ ਲਵੋ ਭਾਗ

ਇਸ ਵੀਡੀਓ ਨੂੰ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਰ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਬੜੀ ਮਜ਼ੇਦਾਰ ਕੈਪਸ਼ਨ ਵੀ ਦਿੱਤੀ ਹੈ। ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਸੂਰਿਆਵੰਸ਼ੀ ਦੇ ਸੈੱਟ ਤੇ ਨਵੀਂ ਸਵੱਛ ਭਾਰਤ ਅੰਬੈਸਡਰ’।  ਫ਼ਿਲਮ ਸੂਰਿਆਵੰਸ਼ੀ ਦੇ ਸੈੱਟ ਤੋਂ ਬੀਹਾਈਂਡ ਦਾ ਸੀਨ ਵਾਲੀ ਇਹ ਵੀਡੀਓ ਖੂਬ ਪਸੰਦ ਕੀਤੀ ਜਾ ਰਹੀ ਹੈ ਤੇ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਸੂਰਿਆਵੰਸ਼ੀ ਫ਼ਿਲਮ ਨੂੰ ਕਰਣ ਜੌਹਰ ਤੇ ਰੋਹਿਤ ਸ਼ੈੱਟੀ ਨੇ ਪ੍ਰੋਡਿਊਸ ਕੀਤਾ ਹੈ। ਧਰਮਾ ਪ੍ਰੋਡਕਸ਼ ਤੇ ਰੋਹਿਤ ਸ਼ੈੱਟੀ ਪਿਕਚਰਸ ਦੇ ਬੈਨਰ ਹੇਠ ਬਣੀ ਇਹ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network