
ਅਕਸ਼ੇ ਕੁਮਾਰ (Akshay Kumar) ਦੇ ਦਿਲ ਦੇ ਸਭ ਤੋਂ ਕਰੀਬ ਫ਼ਿਲਮ ‘ਰਕਸ਼ਾ ਬੰਧਨ’ (Raksha Bandhan) ਜਲਦ ਹੀ ਰਿਲੀਜ ਹੋਣ ਜਾ ਰਹੀ ਹੈ । ਇਸ ਫ਼ਿਲਮ ਦੀ ਰਿਲੀਜ ਡੇਟ ਦਾ ਐਲਾਨ ਉੇਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੀਤਾ ਹੈ । ਇਸ ਆਨੰਦ ਐਲ ਰਾਏ ਦੀ ਇਹ ਫ਼ਿਲਮ ਇਸੇ ਸਾਲ 11 ਅਗਸਤ ਨੂੰ ਰਿਲੀਜ ਹੋਵੇਗੀ । ਹਾਲਾਂਕਿ ਅਕਸ਼ੇ ਕੁਮਾਰ ਦੀਆਂ ਹਾਲ ਹੀ ‘ਚ ਰਿਲੀਜ ਹੋਈਆਂ ਫ਼ਿਲਮਾਂ ਫਲਾਪ ਹੋਈਆਂ ਹਨ ।

ਹੋਰ ਪੜ੍ਹੋ : ਕੇ ਆਰ ਕੇ ਨੇ ਅਕਸ਼ੇ ਕੁਮਾਰ ‘ਤੇ ਕੱਸਿਆ ਤੰਜ, ਕਿਹਾ ‘ਆਪਨੇ ਤੋ 6 ਫ਼ਿਲਮ ਏਕ ਸਾਥ ਫਲਾਪ ਦੇਕਰ ਲਾਸ਼ੇਂ ਬਿਛਾ ਦੀ’
ਪਰ ਇਸ ਫ਼ਿਲਮ ਤੋਂ ਅਦਾਕਾਰ ਨੂੰ ਬਹੁਤ ਜਿਆਦਾ ਉਮੀਦਾਂ ਹਨ । ਅਦਾਕਾਰ ਨੇ ਇਸ ਦੀ ਰਿਲੀਜ ਡੇਟ ਦੇ ਨਾਲ ਅਦਾਕਾਰ ਦੇ ਵੱਲੋਂ ਇੱਕ ਟੀਜਰ ਵੀ ਜਾਰੀ ਕੀਤਾ ਗਿਆ ਹੈ । ਇਸ ਟੀਜਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਤੁਹਾਡੇ ਸਭ ਲਈ ਰਕਸ਼ਾ ਬੰਧਨ ਦੇ ਸ਼ੁੱਧਤਮ ਰੂਪ ਦੀ ਇੱਕ ਕਹਾਣੀ ਦੀ ਯਾਦ ਦਿਵਾਏਗਾ। ਰਕਸ਼ਾ ਬੰਧਨ, ੧੧ ਅਗਸਤ ੨੦੨੨ ਨੂੰ ਸਿਨੇਮਾ ਘਰਾਂ ‘ਚ ਰਿਲੀਜ ਹੋ ਰਹੀ ਹੈ’ ।

ਹੋਰ ਪੜ੍ਹੋ : ਆਪਣੇ ਪੈੱਟ ਡੌਗ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ, ਵੀਡੀਓ ਵਾਇਰਲ
ਫ਼ਿਲਮ ‘ਚ ਇੱਕ ਅਜਿਹੀ ਕਹਾਣੀ ਜੋ ਤੁਹਾਨੂੰ ਰਵਾਏਗੀ, ਹਸਾਏਗੀ , ਇਹ ਵੀ ਅਹਿਸਾਸ ਦਿਵਾਏਗੀ ਕਿ ਉਹ ਲੋਕ ਕਿੰਨੇ ਖੁਸ਼ਕਿਸਮਤ ਹਨ ਜਿਨ੍ਹਾਂ ਦੇ ਕੋਲ ਭੈਣਾਂ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੀਆਂ ਕਈ ਫ਼ਿਲਮਾਂ ਰਿਲੀਜ ਹੋਈਆਂ ਹਨ।

ਜਿਨ੍ਹਾਂ ਨੂੰ ਬਾਕਸ ਆਫ਼ਿਸ ‘ਤੇ ਕੋਈ ਬਹੁਤ ਵਧੀਆ ਰਿਸਪਾਂਸ ਨਹੀਂ ਮਿਲਿਆ ਹੈ । ਪਰ ਇਸ ਫ਼ਿਲਮ ਤੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ । ਅਕਸ਼ੇ ਕੁਮਾਰ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਇਸ ਫ਼ਿਲਮ ਨੂੰ ਉਹ ਦਿਲ ਦੇ ਕਰੀਬ ਮੰਨਦੇ ਹਨ ।ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਅਕਸ਼ੇ ਕੁਮਾਰ ਅਤੇ ਉਨ੍ਹਾਂ ਦੇ ਫੈਨਸ ਦੀਆਂ ਉਮੀਦਾਂ ‘ਤੇ ਕਿੰਨਾ ਕੁ ਖਰਾ ਉੱਤਰਦੀ ਹੈ ।
View this post on Instagram