ਅਕਸ਼ੈ ਕੁਮਾਰ ਨੇ ਮੁੰਬਈ 'ਚ ਖਰੀਦੀਆ ਆਪਣੇ ਸੁਪਨਿਆਂ ਦਾ ਘਰ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

written by Pushp Raj | January 25, 2022

ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਮੁੜ ਇੱਕ ਵਾਰ ਫੇਰ ਸੁਰਖੀਆਂ 'ਚ ਹਨ। ਕਿਉਂਕਿ ਅਕਸ਼ੈ ਕੁਮਾਰ ਨੇ ਮੁੰਬਈ 'ਚ ਆਪਣਾ ਇੱਕ ਨਵਾਂ ਲਗਜ਼ਰੀ ਘਰ ਖਰੀਦਿਆ ਹੈ। ਇਸ ਦੀ ਕੀਮਤ ਕਰੋੜਾਂ ਰੁਪਏ ਹੈ।

ਬਾਕਸ ਆਫਿਸ 'ਤੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਮੁੰਬਈ ਵਿੱਚ ਇੱਕ ਨਵਾਂ ਲਗਜ਼ਰੀ ਘਰ ਖਰੀਦਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਅਕਸ਼ੈ ਅਤੇ ਟਵਿੰਕਲ ਖੰਨਾ ਦੇ ਨਵੇਂ ਘਰ ਦੀ ਕੀਮਤ ਕਰੋੜਾਂ ਰੁਪਏ ਹੈ।

ਅਕਸ਼ੈ ਕੁਮਾਰ ਦੇ ਇਸ ਨਵੇਂ ਘਰ ਦੀ ਕੀਮਤ ਕਰੀਬ 7.8 ਕਰੋੜ ਰੁਪਏ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਦਾ ਫਲੈਟ ਖਾਰ ਵੈਸਟ ਸਥਿਤ ਜੋਏ ਲੀਜੈਂਡ ਬਿਲਡਿੰਗ ਦੀ 19ਵੀਂ ਮੰਜ਼ਿਲ 'ਤੇ ਹੈ, ਇਥੇ ਉਨ੍ਹਾਂ ਨੂੰ ਵਾਹਨ ਪਾਰਕ ਕਰਨ ਲਈ ਕਾਫੀ ਥਾਂ ਵੀ ਦਿੱਤੀ ਗਈ ਹੈ। ਆਪਣੀ ਸਖ਼ਤ ਮਿਹਨਤ ਅਤੇ ਚੰਗੀ ਅਦਾਕਾਰੀ ਦੇ ਸਦਕਾ ਅਕਸ਼ੈ ਚੰਗੀ ਕਮਾਈ ਕਰਨ ਵਿੱਚ ਕਾਮਯਾਬ ਰਹੇ, ਅੱਜ ਉਹ ਇੱਕ ਨਹੀਂ ਸਗੋਂ ਦੋ-ਦੋ ਘਰਾਂ ਦੇ ਮਾਲਿਕ ਹਨ।

ਜਾਣਕਾਰੀ ਮੁਤਾਬਕ ਇਹ ਉਹ ਹੀ ਘਰ ਹੈ ਜਿਥੇ ਇੱਕ ਵਾਰ ਅਕਸ਼ੈ ਨੂੰ ਤਸਵੀਰ ਖਿਚਵਾਉਣ ਲਈ ਐਂਟਰੀ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ, ਪਰ ਹੁਣ ਉਹ ਇਸ ਘਰ ਦੇ ਮਾਲਿਕ ਬਣ ਚੁੱਕੇ ਹਨ। ਆਖ਼ਿਰਕਾਰ ਅਕਸ਼ੈ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਘਰ ਮਿਲ ਹੀ ਗਿਆ।

ਹੋਰ ਪੜ੍ਹੋ : ਫ਼ਿਲਮ Gehraiyaan ਦਾ ਪਹਿਲਾ ਗੀਤ "ਡੂਬੇ" ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਅਕਸ਼ੈ ਕੁਮਾਰ ਵੱਲੋਂ ਨਵਾਂ ਘਰ ਖਰੀਦਣ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਫੈਨਜ਼ ਅਦਾਕਾਰ ਦੇ ਨਵੇਂ ਘਰ ਦੀ ਇੱਕ ਝਲਕ ਵੇਖਣ ਲਈ ਉਤਸ਼ਾਹਿਤ ਹਨ। ਹਾਲਾਂਕਿ ਅਜੇ ਤੱਕ ਅਕਸ਼ੈ ਕੁਮਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਨੂੰ ਆਖਰੀ ਵਾਰ ਫਿਲਮ 'ਅਤਰੰਗੀ ਰੇ' 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਇਹ ਅਦਾਕਾਰ ਆਪਣੀਆਂ ਕਈ ਵੱਡੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਨ੍ਹਾਂ ਫਿਲਮਾਂ 'ਚ ਬੱਚਨ ਪਾਂਡੇ, ਰਕਸ਼ਾਬੰਧਨ ਅਤੇ ਪ੍ਰਿਥਵੀਰਾਜ ਵਰਗੀਆਂ ਫਿਲਮਾਂ ਸ਼ਾਮਲ ਹਨ।

 

View this post on Instagram

 

A post shared by Akshay Kumar (@akshaykumar)

You may also like