ਅਕਸ਼ੇ ਕੁਮਾਰ ਦਿੱਲੀ ਦੀ ਇਸ ਕੁੜੀ ਲਈ ਬਣੇ ਮਸੀਹਾ, ਹਾਰਟ ਟਰਾਂਸਪਲਾਂਟ ਲਈ ਦਿੱਤੇ ਇੰਨੇ ਲੱਖ

written by Lajwinder kaur | January 10, 2023 02:17pm

Akshay Kumar news: ਬਾਲੀਵੁੱਡ ਦੇ ਕਈ ਅਜਿਹੇ ਕਲਾਕਾਰ ਹਨ ਜੋ ਆਮ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਇੱਕ ਵਾਰ ਫਿਰ ਅਕਸ਼ੇ ਕੁਮਾਰ ਨੇ ਵੱਡਾ ਦਿਲ ਦਿਖਾਇਆ ਹੈ। ਅਕਸ਼ੇ ਨੇ ਦਿੱਲੀ ਦੀ 25 ਸਾਲਾ ਲੜਕੀ ਦੀ ਮਦਦ ਲਈ ਹੱਥ ਵਧਾਇਆ। ਆਯੂਸ਼ੀ ਸ਼ਰਮਾ ਨਾਂ ਦੀ ਲੜਕੀ ਨੂੰ ਹਾਰਟ ਟਰਾਂਸਪਲਾਂਟ ਲਈ ਪੈਸਿਆਂ ਦੀ ਲੋੜ ਸੀ। ਅਦਾਕਾਰ ਨੇ ਆਯੂਸ਼ੀ ਪਰਿਵਾਰ ਨੂੰ 15 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਪਰਿਵਾਰ ਨੇ ਅਕਸ਼ੇ ਦਾ ਧੰਨਵਾਦ ਕੀਤਾ ਹੈ। ਅਕਸ਼ੇ ਨੂੰ ਇਸ ਦੀ ਜਾਣਕਾਰੀ 'ਸਮਰਾਟ ਪ੍ਰਿਥਵੀਰਾਜ' ਦੇ ਨਿਰਦੇਸ਼ਕ ਡਾਕਟਰ ਚੰਦਰਪ੍ਰਕਾਸ਼ ਦਿਵੇਦੀ ਨੇ ਦਿੱਤੀ। ਫਿਰ ਅਕਸ਼ੇ ਨੇ ਲੜਕੀ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਜ਼ਖਮੀ ਹੋਏ ਕਾਰਤਿਕ ਆਰੀਅਨ; ਅਦਾਕਾਰ ਦੀ ਇਸ ਪੋਸਟ ਨੇ ਵਧਾ ਦਿੱਤੀ ਪ੍ਰਸ਼ੰਸਕਾਂ ਦੀ ਚਿੰਤਾ

inside image of akshay kumar Image Source: Instagram

ਇਹ ਗੱਲ ਇਸ ਮੁਟਿਆਰ ਦੇ ਦਾਦਾ ਯੋਗੇਂਦਰ ਅਰੁਣ ਨੇ ਈ.ਟੀ.ਆਈਜ਼ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ 'ਮੈਂ ਡਾਕਟਰ ਚੰਦਰਪ੍ਰਕਾਸ਼ ਦਿਵੇਦੀ ਨੂੰ ਕਿਹਾ ਕਿ ਮੈਂ ਅਕਸ਼ੇ ਜੀ ਤੋਂ ਪੈਸੇ ਲਵਾਂਗਾ ਪਰ ਮੈਨੂੰ ਉਨ੍ਹਾਂ ਦਾ ਧੰਨਵਾਦ ਕਰਨ ਦੀ ਇਜਾਜ਼ਤ ਦੇਣੀ ਪਵੇਗੀ। ਮੈਂ ਇੰਨੇ ਵੱਡੇ ਦਿਲ ਵਾਲੇ ਅਦਾਕਾਰ ਨਾਲ ਗੱਲ ਕਰਨਾ ਚਾਹੁੰਦਾ ਸੀ।

Akshay Kumar Image Source: Instagram

ਆਯੂਸ਼ੀ ਨੂੰ ਜਨਮ ਤੋਂ ਹੀ ਦਿਲ ਦੀ ਸਮੱਸਿਆ ਸੀ। ਹੁਣ ਉਹ 25 ਸਾਲਾਂ ਦੀ ਹੈ। ਗੁਰੂਗ੍ਰਾਮ ਦੇ ਮੈਂਡਾਟਾ ਹਸਪਤਾਲ ਦੇ ਡਾਕਟਰਾਂ ਦੁਆਰਾ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਆਯੂਸ਼ੀ ਦਾ ਦਿਲ ਹੁਣ ਸਿਰਫ 25 ਫੀਸਦੀ ਕੰਮ ਕਰ ਰਿਹਾ ਹੈ। ਡਾਕਟਰਾਂ ਨੇ ਪਰਿਵਾਰ ਨੂੰ ਹਾਰਟ ਟਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ। ਜਦੋਂ ਅਕਸ਼ੇ ਕੁਮਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪਰਿਵਾਰ ਲਈ ਰਾਹ ਆਸਾਨ ਕਰ ਦਿੱਤਾ।

Ram Setu movie trailer out now: Akshay Kumar's quest for 'Ram Setu' promises adventure, thrill and drama Image Source: Instagram

ਹੁਣ ਆਯੂਸ਼ੀ ਦਾ ਪਰਿਵਾਰ ਹਾਰਟ ਡੋਨਰ ਦੀ ਭਾਲ ਕਰ ਰਿਹਾ ਹੈ ਤਾਂ ਜੋ ਉਸ ਦਾ ਟ੍ਰਾਂਸਪਲਾਂਟ ਕੀਤਾ ਜਾ ਸਕੇ। ਆਯੂਸ਼ੀ ਦੇ ਦਾਦਾ ਨੇ ਦੱਸਿਆ ਕਿ ਅਕਸ਼ੇ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਭਵਿੱਖ 'ਚ ਜਦੋਂ ਵੀ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਹੋਵੇਗੀ, ਉਹ ਮਦਦ ਕਰਨਗੇ। ਉਸ ਲਈ ਇਹ ਵੱਡੀ ਗੱਲ ਹੈ ਕਿ ਇੰਨਾ ਵੱਡਾ ਅਦਾਕਾਰ ਸਮਾਂ ਕੱਢ ਕੇ ਉਸ ਲਈ ਅੱਗੇ ਆਇਆ ਹੈ।

 

 

 

 

You may also like