
ਅਕਸ਼ੈ ਕੁਮਾਰ Akshay Kumar ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆਉਂਦੇ ਹਨ ਅਤੇ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਫਨੀ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਪ੍ਰਸ਼ੰਸਕਾਂ ਨੂੰ ਅਕਸ਼ੈ ਕੁਮਾਰ ਦੀਆਂ ਵੀਡੀਓਜ਼ ਖੂਬ ਪਸੰਦ ਆਉਂਦੀਆਂ ਨੇ। ਜਿਸ ਕਰਕੇ ਉਨ੍ਹਾਂ ਦੀ ਵੀਡੀਓਜ਼ ਖੂਬ ਵਾਇਰਲ ਵੀ ਹੁੰਦੀਆਂ ਹਨ। ਅਜਿਹਾ ਹੀ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ 'ਚ ਉਹ ਬੱਕਰੀਆਂ ਨੂੰ ਚਾਰਾ ਦਿੰਦੇ ਹੋਏ ਅਤੇ ਮੁਰਗੀਆਂ ਨੂੰ ਦਾਣਾ ਖਵਾਉਂਦੇ ਹੋਏ ਨਜ਼ਰ ਆਏ। ਇਸ ਵੀਡੀਓ 'ਚ ਅਕਸ਼ੈ ਜਨਵਰਾਂ ਨੂੰ ਘਾਹ ਖੁਆਉਂਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ ਵੀ ਲਿਖਿਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਕਰ ਰਹੇ ਹਨ।
ਹੋਰ ਪੜ੍ਹੋ : ਸ਼ਰਧਾ ਕਪੂਰ ਨੇ ਆਪਣੇ ਮੇਕਅੱਪ ਆਰਟਿਸਟ ਦੇ ਵਿਆਹ ਦੀ ਰਸਮ ਅਦਾ ਕੀਤੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਕਿਊਟ ਅੰਦਾਜ਼
ਅਕਸ਼ੈ ਕੁਮਾਰ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਬੱਕਰੀਆਂ ਅਤੇ ਮੁਰਗੀਆਂ ਨਾਲ ਘਿਰੇ ਨਜ਼ਰ ਆ ਰਹੇ ਹਨ। ਇਸ ਨੂੰ ਸਾਂਝਾ ਕਰਦੇ ਹੋਏ, ਉਸਨੇ ਇਸਦੇ ਕੈਪਸ਼ਨ ਵਿੱਚ ਲਿਖਿਆ, “ਛੋਟੀ-ਛੋਟੀ ਚੀਜ਼ਾਂ ਵਿੱਚ ਵੱਡੀਆਂ-ਵੱਡੀਆਂ ਖੁਸ਼ੀਆਂ ਮਿਲਦੀਆਂ ਹਨ…ਅਤੇ ਅਸੀਂ ਉਸ ਸਰਵ ਸ਼ਕਤੀਮਾਨ ਤੋਂ ਕੀ ਮੰਗ ਸਕਦੇ ਹਾਂ?! ਪ੍ਰਮਾਤਮਾ ਹਰ ਦਿਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਅਸੀਂ ਕੁਦਰਤ ਦੇ ਵਿਚਕਾਰ ਬਿਤਾ ਸਕਦੇ ਹਾਂ.... ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਪ੍ਰਸ਼ੰਸਕਾਂ ਨੂੰ ਐਕਟਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਕਲਾਕਾਰਾਂ ਦੇ ਨਾਲ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ। ਜੇ ਗੱਲ ਕਰੀਏ ਅਕਸ਼ੈ ਕੁਮਾਰ ਤਾਂ ਉਹ ਹਾਲ ਹੀ ‘ਚ ਅਤਰੰਗੀ ਰੇ ਫ਼ਿਲਮ 'ਚ ਨਜ਼ਰ ਆਏ ਸੀ।
View this post on Instagram