ਅਕਸ਼ੇ ਕੁਮਾਰ ਨੇ ਐੱਲਓਸੀ ਦੇ ਨਾਲ ਲੱਗਦੇ ਪਿੰਡ ਨੂੰ ਦਿੱਤੇ ਇੱਕ ਕਰੋੜ ਰੁਪਏ

written by Shaminder | June 18, 2021

ਬੀਤੇ ਦਿਨ ਅਕਸ਼ੇ ਕੁਮਾਰ ਜੰਮੂ ਕਸ਼ਮੀਰ ‘ਚ ਪਹੁੰਚੇ । ਜਿੱਥੇ ਉੁਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਇਸ ਦੇ ਨਾਲ ਹੀ ਲੋਕ ਭਲਾਈ ਦੇ ਕਈ ਕੰਮ ਵੀ ਕੀਤੇ। ਅਕਸ਼ੇ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਨਾਲ ਜੁੜੀ ਐੱਲਓਸੀ ਦੇ ਕੋਲ ਤੁਲੈਲ ਪਿੰਡ ਦੇ ਸਕੂਲ ਦੀ ਬਿਲਡਿੰਗ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਦਾ ਦਾਨ ਦਿੱਤਾ ਹੈ। ਇਸ ਸਕੂਲ ਦਾ ਨਾਂ ਉਨ੍ਹਾਂ ਦੇ ਪਿਤਾ ਹਰਿ ਓਮ ਦੇ ਨਾਂ ’ਤੇ ਰੱਖਿਆ ਜਾਵੇਗਾ।

Akshay Kumar Image From Instagram
ਹੋਰ ਪੜ੍ਹੋ : ਪ੍ਰੋਡਿਊਸਰ ਰਮੇਸ਼ ਤੌਰਾਨੀ ਹੋਏ ਜਾਅਲੀ ਵੈਕਸੀਨੇਸ਼ਨ ਦਾ ਸ਼ਿਕਾਰ 
Image From Instagram
ਅਕਸ਼ੇ ਕੁਮਾਰ ਨੇ ਅੱਜ ਦਾ ਦਿਨ ਬਾਰਡਰ ’ਤੇ ਰਹਿਣ ਵਾਲੇ ਜਵਾਨਾਂ ਨਾਲ ਮਨਾਇਆ ਹੈ। ਇਸ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਉਨ੍ਹਾਂ ਨੇ ਕਈ ਲੋਕਾਂ ਦੀ ਮਦਦ ਵੀ ਕੀਤੀ ਹੈ। ਉਨ੍ਹਾਂ ਨੇ ਜਵਾਨਾਂ ਨਾਲ ਕਾਫੀ ਸਮਾਂ ਬਤੀਤ ਕੀਤਾ।
akshayy-kumar Image From Instagram
ਉਨ੍ਹਾਂ ਨੇ ਸਰਹੱਦ ’ਚ ਸਥਿਤ ਇਕ ਪਿੰਡ ਦੇ ਸਕੂਲ ਨੂੰ ਇਕ ਰੁਪਏ ਦੀ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀਆਂ ਐੱਲਓਸੀ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ’ਚ ਉਹ ਬੀਐੱਸਐੱਫ ਦੇ ਜਵਾਨਾਂ ਨਾਲ ਡਾਂਸ ਕਰਦੇ ਨਜ਼ਰ ਆਏ ਸੀ।  

0 Comments
0

You may also like