ਅਕਸ਼ੈ ਕੁਮਾਰ ਨੇ ਸ਼ੁਰੂ ਕੀਤੀ ਸਾਊਥ ਫਿਲਮ 'ਸੋਰਾਰਈ ਪੋਟਰੂ' ਦੇ ਹਿੰਦੀ ਰੀਮੇਕ ਦੀ ਸ਼ੂਟਿੰਗ, ਫੈਨਜ਼ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Reported by: PTC Punjabi Desk | Edited by: Pushp Raj  |  April 25th 2022 05:28 PM |  Updated: April 25th 2022 05:28 PM

ਅਕਸ਼ੈ ਕੁਮਾਰ ਨੇ ਸ਼ੁਰੂ ਕੀਤੀ ਸਾਊਥ ਫਿਲਮ 'ਸੋਰਾਰਈ ਪੋਟਰੂ' ਦੇ ਹਿੰਦੀ ਰੀਮੇਕ ਦੀ ਸ਼ੂਟਿੰਗ, ਫੈਨਜ਼ ਨਾਲ ਸ਼ੇਅਰ ਕੀਤੀਆਂ ਤਸਵੀਰਾਂ

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ 'ਬੱਚਨ ਪਾਂਡੇ' ਤੋਂ ਬਾਅਦ ਹੁਣ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਉਹ ਪਹਿਲੀ ਵਾਰ ਰਾਧਿਕਾ ਮਦਾਨ ਦੇ ਨਾਲ ਨਜ਼ਰ ਆਉਣਗੇ। ਅਕਸ਼ੈ ਕੁਮਾਰ ਫ਼ਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

 

ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਰਾਧਿਕਾ ਮਦਾਨ ਦੀ ਨਾਰੀਅਲ ਤੋੜਨ ਦੀ ਰਸਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੇ ਟਾਈਟਲ ਲਈ ਫੈਨਜ਼ ਕੋਲੋਂ ਸੁਝਾਅ ਵੀ ਮੰਗੇ ਹਨ।

ਇਹ ਫਿਲਮ ਸੂਰਿਆ ਸਟਾਰਰ 2020 ਦੀ ਤਾਮਿਲ ਫਿਲਮ 'ਸੋਰਾਰਈ ਪੋਟਰੂ' ਦਾ ਹਿੰਦੀ ਰੀਮੇਕ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ, ''ਨਾਰੀਅਲ ਤੋੜਨ ਅਤੇ ਦਿਲਾਂ 'ਚ ਪ੍ਰਾਰਥਨਾ ਕਰਨ ਦੇ ਨਾਲ, ਅਸੀਂ ਸਾਰਿਆਂ ਨੇ ਆਪਣੀ ਅਨਟਾਈਟਲ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਹਾਡੇ ਕੋਲ ਫਿਲਮ ਦੇ ਟਾਈਟਲ ਬਾਰੇ ਕੋਈ ਸੁਝਾਅ ਹਨ, ਤਾਂ ਸ਼ੇਅਰ ਕਰੋ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿਓ।

 

ਹੋਰ ਪੜ੍ਹੋ: ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਸਚਿਨ ਤੇਂਦੁਲਕਰ ਦੀ ਧੀ ਸਾਰਾ

ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਅਕਸ਼ੈ ਕੁਮਾਰ ਨੇ ਗ੍ਰੇਅ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਦੋਂ ਕਿ ਰਾਧਿਕਾ ਲਾਲ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ।

ਇਸ ਫਿਲਮ ਦਾ ਨਿਰਦੇਸ਼ਨ ਸੁਧਾ ਕੋਂਗਾਰਾ ਪ੍ਰਸਾਦ ਕਰ ਰਹੇ ਹਨ, ਜਿਨ੍ਹਾਂ ਨੇ ਤਾਮਿਲ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ। ਇਸ ਤੋਂ ਪਹਿਲਾਂ ਇਸ ਫਿਲਮ 'ਚ ਅਕਸ਼ੈ ਕੁਮਾਰ ਦੇ ਨਾਂਅ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਸ਼ਾਇਦ ਇਸ ਫਿਲਮ ਦਾ ਹਿੱਸਾ ਨਹੀਂ ਹੋਣਗੇ ਪਰ ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਫਿਲਮ 'ਚ ਰਾਧਿਕਾ ਮਦਾਨ ਅਕਸ਼ੇ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਏਗੀ।

 

View this post on Instagram

 

A post shared by Akshay Kumar (@akshaykumar)


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network