ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਸਚਿਨ ਤੇਂਦੁਲਕਰ ਦੀ ਧੀ ਸਾਰਾ

written by Pushp Raj | April 25, 2022

ਕ੍ਰਿਕਟ ਦੇ ਮਾਸਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਜਲਦ ਹੀ ਬਾਲੀਵੁੱਡ 'ਚ ਆਪਣੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਹੈ। ਇਸ ਦੀ ਜਾਣਕਾਰੀ ਇੱਕ ਮੀਡੀਆ ਰਿਪੋਰਟ ਵੱਲੋਂ ਸ਼ੇਅਰ ਕੀਤੀ ਗਈ ਹੈ। ਹੁਣ ਕੀ ਇਹ ਸੱਚ ਹੈ ਕਿ ਸਾਰਾ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ ਜਾਂ ਨਹੀਂ ਇਸ ਬਾਰੇ ਅਜੇ ਤੱਕ ਸਾਰਾ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਰਿਪੋਰਟ ਦੇ ਮੁਤਾਬਿਕ ਸਾਰਾ ਤੇਂਦੁਲਕਰ ਬਾਲੀਵੁੱਡ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।


ਦੱਸ ਦਈਏ ਕਿ ਮਹਿਜ਼ 24 ਸਾਲ ਦੀ ਉਮਰ 'ਚ ਸਾਰਾ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇੰਸਟਾਗ੍ਰਾਮ ਉੱਤੇ ਉਸ ਦੀ 1.8 ਮਿਲੀਅਨ ਫਾਲੋਅਰਸ ਦੇ ਨਾਲ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਸ ਨੇ ਲੰਡਨ ਦੇ ਯੂਨੀਵਰਸਿਟੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਅੰਤਰਰਾਸ਼ਟਰੀ ਕੱਪੜਿਆਂ ਦੇ ਬ੍ਰਾਂਡ ਲਈ ਇੱਕ ਵਿਗਿਆਪਨ ਮੁਹਿੰਮ ਵਿੱਚ ਵੀ ਹਿੱਸਾ ਲਿਆ।


ਉਸ ਨੇ ਲੰਡਨ ਵਿੱਚ ਡਾਕਟਰੀ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ। ਸਾਰਾ  ਨੇ ਅੰਤਰਰਾਸ਼ਟਰੀ ਬ੍ਰਾਂਡ ਸੈਲਫ-ਪੋਰਟਰੇਟ ਲਈ ਇੱਕ ਮੁਹਿੰਮ ਸ਼ੁਰੂ ਕੀਤੀ, ਜੋ ਹੁਣ ਭਾਰਤ ਵਿੱਚ ਈ-ਕਾਮਰਸ ਪਲੇਟਫਾਰਮ ਅਜੀਓ ਲਕਸ 'ਤੇ ਵਿਸ਼ੇਸ਼ ਤੌਰ 'ਤੇ ਉਪਲਬਧ ਹੈ।

ਜਿਥੇ ਇੱਕ ਪਾਸੇ ਸਾਰਾ ਦੇ ਬਾਲੀਵੁੱਡ ਵਿੱਚ ਡੈਬਿਊ ਕਰਨ ਬਾਰੇ ਚਰਚਾ  ਹੈ, ਉਥੇ ਹੀ ਦੂਜੇ ਪਾਸੇ  ਉਸ ਦੇ ਭਰਾ ਅਰਜੁਨ ਤੇਂਦੁਲਕਰ ਨੇ ਆਪਣੇ ਪਿਤਾ ਸਚਿਨ ਤੇਂਦੁਲਕਰ ਵਾਂਗ ਹੀ ਕ੍ਰਿਕਟ ਨੂੰ ਪੇਸ਼ੇ ਵਜੋਂ ਚੁਣਿਆ।

ਹੋਰ ਪੜ੍ਹੋ: ਨੇਹਾ ਧੂਪਿਆ 6 ਮਹੀਨੇ ਦੇ ਬੇਟੇ ਗੁਰਿਕ ਸਿੰਘ ਨਾਲ ਕਸਰਤ ਕਰਦੀ ਆਈ ਨਜ਼ਰ, ਫੈਨਜ਼ ਨੇ ਕੀਤੀ ਤਰੀਫ

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, "ਸਾਰਾ ਜਲਦ ਹੀ ਆਪਣਾ ਬਾਲੀਵੁੱਡ ਡੈਬਿਊ ਕਰ ਸਕਦੀ ਹੈ," ਇਸ ਵਿੱਚ ਕਿਹਾ ਗਿਆ ਹੈ ਕਿ ਸਾਰਾ ਨੂੰ ਅਦਾਕਾਰੀ ਵਿੱਚ ਦਿਲਚਸਪੀ ਹੈ ਅਤੇ ਉਸ ਨੇ ਅਦਾਕਾਰੀ ਦੀ ਟ੍ਰੇਨਿੰਗ ਵੀ ਲਈ ਹੈ।
ਇਹ ਵੀ ਦੱਸਿਆ ਕਿ ਸਾਰਾ ਤੇਂਦੁਲਕਰ ਸਾਰਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇ ਸਕਦੀ ਹੈ। ਦਰਅਸਲ, ਸਾਰਾ ਬਹੁਤ ਟੈਲੈਂਟਿਡ ਹੈ ਅਤੇ ਉਹ ਜੋ ਵੀ ਫੈਸਲਾ ਲੈਂਦੀ ਹੈ ਉਸ ਦੇ ਮਾਤਾ-ਪਿਤਾ ਉਸ ਦਾ ਸਮਰਥਨ ਕਰਦੇ ਹਨ।

You may also like