ਨੇਹਾ ਧੂਪਿਆ 6 ਮਹੀਨੇ ਦੇ ਬੇਟੇ ਗੁਰਿਕ ਸਿੰਘ ਨਾਲ ਕਸਰਤ ਕਰਦੀ ਆਈ ਨਜ਼ਰ, ਫੈਨਜ਼ ਨੇ ਕੀਤੀ ਤਰੀਫ

written by Pushp Raj | April 25, 2022

ਬਾਲੀਵੁੱਡ ਅਦਾਕਾਰਾ ਨੇਹਾ ਧੂਪਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲਾਂਕਿ ਉਹ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੀ ਹੈ ਪਰ ਉਹ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਜੁੜੇ ਰਹਿੰਦੀ ਹੈ। ਹੁਣ ਨੇਹਾ ਨੇ ਆਪਣੇ ਬੇਟੇ ਗੁਰਿਕ ਸਿੰਘ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਨੇਹਾ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਆਪਣੇ ਜ਼ਿੰਦਗੀ ਦੇ ਖ਼ਾਸ ਪਲਾਂ ਦੀ ਖਬਰ ਦਿੰਦੀ ਹੈ। ਨੇਹਾ ਕਦੇ ਸੋਸ਼ਲ ਮੀਡੀਆ 'ਤੇ ਆਪਣਾ ਕੰਮ ਅਤੇ ਕਦੇ ਫਿਟਨੈਸ ਟੀਚਿਆਂ ਨੂੰ ਸ਼ੇਅਰ ਕਰਦੀ ਹੈ। ਅਦਾਕਾਰਾ ਨੇ ਸੋਮਵਾਰ ਨੂੰ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਨੇਹਾ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ monday motivation ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਹ ਤਸਵੀਰਾਂ ਬਹੁਤ ਖੂਬਸੂਰਤ ਹਨ। ਕਿਉਂਕਿ ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਛੋਟੇ ਬੇਟੇ ਗੁਰਿਕ ਸਿਘ ਨਾਲ ਕਸਰਤ ਕਰਦੇ ਹੋਏ ਆਪਣੀ ਸੋਮਵਾਰ ਸਵੇਰ ਨੂੰ ਖੂਬਸੂਰਤ ਬਣਾਉਂਦੀ ਨਜ਼ਰ ਆਈ।

Image Source: Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਧੂਪੀਆ ਨੇ ਕੈਪਸ਼ਨ 'ਚ ਲਿਖਿਆ, 'ਸੋਮਵਾਰ ਮੋਟੀਵੇਸ਼ਨ, ਗੁਰਿਕ ਧੂਪੀਆ ਬੇਦੀ'। ਨੇਹਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਫੈਨਜ਼ ਦਾ ਧਿਆਨ ਖਿੱਚ ਰਹੀਆਂ ਹਨ ਅਤੇ ਉਹ ਇਨ੍ਹਾਂ ਤਸਵੀਰਾ ਬਹੁਤ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਇਹ ਹੈ ਕਿ ਨੇਹਾ ਦਾ 6 ਮਹੀਨੇ ਦਾ ਬੇਟਾ ਗੁਰਿਕ ਵੀ ਕਸਰਤ ਕਰਦਾ ਨਜ਼ਰ ਆ ਰਿਹਾ ਹੈ।

Image Source: Instagram

ਹੋਰ ਪੜ੍ਹੋ : ਗੋਲਡ ਮੈਡਲ ਜਿੱਤਣ ਮਗਰੋਂ ਵੇਦਾਂਤ ਮਾਧਵਨ ਨੇ ਕਿਹਾ, ਉਹ ਮਹਿਜ਼ ਆਰ. ਮਾਧਵਨ ਦਾ ਬੇਟਾ ਬਣ ਕੇ ਨਹੀਂ ਰਹਿਣਾ ਚਾਹੁੰਦਾ

ਇਸ ਕਸਰਤ ਸੈਸ਼ਨ ਦੇ ਦੌਰਾਨ ਮਾਂ ਅਤੇ ਬੇਟੇ ਵਿਚਾਲੇ ਦੀ ਚੰਗੀ ਬਾਂਡਿੰਗ ਵਿਖਾਈ ਦੇ ਰਹੀ ਹੈ। ਫੈਨਜ਼ ਇਹ ਵੇਖ ਕੇ ਕਾਫੀ ਖੁਸ਼ ਹਨ। ਨੇਹਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਖੂਬਸੂਰਤ, ਸ਼ਾਨਦਾਰ ਅਤੇ ਇੰਨੇ ਪਿਆਰੇ ਜਿਹੇ ਕਮੈਂਟ ਕਰ ਰਹੇ ਹਨ।ਬਾਲੀਵੁੱਡ ਸੈਲੇਬਸ ਵੀ ਨੇਹਾ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ 'ਤੇ ਕਮੈਂਟ ਕਰ ਰਹੇ ਹਨ। ਇਨ੍ਹਾਂ ਤਸਵੀਰਾਂ 'ਤੇ ਕੈਟਰੀਨਾ ਕੈਫ, ਕਰਿਸ਼ਮਾ ਕਪੂਰ ਅਤੇ ਦੀਆ ਮਿਰਜ਼ਾ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਕਮੈਂਟ ਕੀਤੇ ਹਨ।

 

View this post on Instagram

 

A post shared by Neha Dhupia (@nehadhupia)

You may also like