ਅਕਸ਼ੇ ਕੁਮਾਰ ਨੇ ਬਾਰਡਰ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਵੀਡੀਓ ਕੀਤੀ ਸਾਂਝੀ

written by Rupinder Kaler | June 17, 2021

ਅਕਸ਼ੇ ਕੁਮਾਰ ਦੇਸ਼ ਦੀ ਫੌਜ ਦੇ ਜਵਾਨਾਂ ਨੂੰ ਮਿਲਣ ਲਈ ਕਸ਼ਮੀਰ ਪਹੁੰਚੇ । ਇਸ ਦੌਰਾਨ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ।ਬੀਐਸਐਫ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ, ਜਿਸ ਵਿੱਚ ਅਕਸ਼ੇ ਕੁਮਾਰ ਅਤੇ ਬੀਐਸਐਫ ਦੇ ਡੀਜੀ ਰਾਕੇਸ਼ ਅਸਥਾਨਾ ਸਰਹੱਦ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਦਿਖਾਈ ਦੇ ਰਹੇ ਹਨ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਪ੍ਰਿਆਮਣੀ ਨੇ ਸ਼ਾਹਰੁਖ ਖ਼ਾਨ ਵੱਲੋਂ ਦਿੱਤੇ 300 ਰੁਪਏ ਅੱਜ ਵੀ ਸਾਂਭ ਕੇ ਰੱਖੇ

akshayy-kumar Pic Courtesy: Instagram

ਬੀਐਸਐਫ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ “ਡੀਜੀ ਬੀਐਸਐਫ ਰਾਕੇਸ਼ ਅਸਥਾਨਾ ਨੇ ਸਰਹੱਦੀ ਗਾਰਡਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ ਕੰਟਰੋਲ ਲਾਈਨ’ਤੇ ਸਰਬੋਤਮ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਦੀ ਯਾਦਗਾਰ ’ਤੇ ਮੱਥਾ ਟੇਕਿਆ। ਅਕਸ਼ੇ ਕੁਮਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Pic Courtesy: Instagram

” ਅਕਸ਼ੇ ਕੁਮਾਰ ਨੇ ਵੀ ਆਪਣੇ ਇਸ ਦੌਰੇ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।ਇਸਨਾਂ ਤਸਵੀਰਾਂ ਤੇ ੳੇੁਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਬੀਐਸਐਫ ਕਸ਼ਮੀਰ ਨੇ ਵੀ ਆਪਣੇ ਟਵੀਟ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਅਕਸ਼ੇ ਕੁਮਾਰ ਸੈਨਿਕਾਂ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਹਨ।

 

View this post on Instagram

 

A post shared by Akshay Kumar (@akshaykumar)

0 Comments
0

You may also like