ਕੌਣ ਹੈ ਅਕਸ਼ੇ ਕੁਮਾਰ ਦਾ ਨਵਾਂ ਦੋਸਤ ? ਵੇਖੋ ਵੀਡਿਓ 

Written by  Shaminder   |  October 04th 2018 05:57 AM  |  Updated: October 04th 2018 07:20 AM

ਕੌਣ ਹੈ ਅਕਸ਼ੇ ਕੁਮਾਰ ਦਾ ਨਵਾਂ ਦੋਸਤ ? ਵੇਖੋ ਵੀਡਿਓ 

ਅਕਸ਼ੇ ਕੁਮਾਰ ਏਨੀਂ ਦਿਨੀਂ ਰਾਜਸਥਾਨ ਦੇ ਜੈਸਲਮੇਰ 'ਚ ਹਨ । ਆਪਣੇ ਸ਼ੂਟਿੰਗ ਦੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਉਹ ਕੁਦਰਤ ਦੀ ਖੂਬਸੂਰਤੀ ਦਾ ਅਨੰਦ ਜ਼ਰੂਰ ਮਾਣਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਇੱਕ ਲਾਨ 'ਚ ਕੱਛੂ ਨਾਲ ਖੇਡਦੇ ਨਜ਼ਰ ਆ ਰਹੇ ਨੇ । ਅਕਸ਼ੇ ਕੁਮਾਰ ਉਸ ਨੂੰ ਘਾਹ ਵੀ ਖੁਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਦੁਨੀਆਂ ਤੋਂ ਬੇਖਬਰ ਇਸ ਕੱਛੂ ਨਾਲ ਮਸਤ ਹਨ ।

ਹੋਰ ਵੇਖੋ : ਖੁਦ ਨੂੰ ਕਿਵੇਂ ਫਿੱਟ ਰੱਖਦੇ ਨੇ ਅਕਸ਼ੇ ਕੁਮਾਰ ,ਵੇਖੋ ਵੀਡਿਓ

https://www.instagram.com/p/Bof4MkYgBGd/?hl=en&taken-by=akshaykumar

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ Sometimes all you need to do is kick off your shoes, lie down on the grass and  feed a tortoise. #NewFriend ਅਕਸ਼ੇ ਕੁਮਾਰ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ ਅਤੇ ਆਪਣੀਆਂ ਫਿਲਮਾਂ ਅਤੇ ਨਿੱਜੀ ਜ਼ਿੰਦਗੀ ਬਾਰੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ । ਬੀਤੇ ਦਿਨ ਹੀ ਉਨ੍ਹਾਂ ਨੇ ਸਾਈਕਲਿੰਗ ਦਾ ਇੱਕ ਵੀਡਿਓ ਸਾਂਝਾ ਕੀਤਾ ਸੀ ।

gold akshay kumar

 

ਦੱਸ ਦਈਏ ਕਿ ਬਾਲੀਵੁੱਡ 'ਚ ਆਪਣੀ ਧਾਕ ਜਮਾਉਣ ਵਾਲੇ ਅਕਸ਼ੇ ਕੁਮਾਰ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਹਨ ।ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਪੰਜਾਬੀ ਮੂਲ ਨਾਲ ਸਬੰਧਤ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਖਾਸ ਕਰਕੇ ਸਰਦਾਰਾਂ ਦੇ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹੀ ਖੱਟੀ ਹੈ ।

akshay

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network