ਅਕਸ਼ੇ ਕੁਮਾਰ ਨੇ ਬੇਟੀ ਨਿਤਾਰਾ ਨੂੰ ਗਾਂ ਨੂੰ ਚਾਰਾ ਖਵਾਉਣ ਅਤੇ 'ਮਿੱਟੀ ਦੀ ਖੁਸ਼ਬੂ’ ਦੇ ਨਾਲ ਕਰਵਾਇਆ ਰੂਬਰੂ, ਪਿਓ-ਧੀ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | January 17, 2022

ਬਾਲੀਵੁੱਡ ਦੇ 'ਖਿਲਾੜੀ' ਐਕਟਰ ਅਕਸ਼ੇ ਕੁਮਾਰ Akshay Kumar ਜਿੱਥੇ ਇਕ ਪਾਸੇ ਆਪਣੀਆਂ ਬੈਕ ਟੂ ਬੈਕ ਫਿਲਮਾਂ ਦੇ ਨਾਲ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਨੇ। ਏਨੀਂ ਦਿਨੀਂ ਉਹ ਅਤਰੰਗੀ ਰੇ ਫ਼ਿਲਮ ‘ਚ ਨਜ਼ਰ ਆ ਰਹੇ ਹਨ। ਉਥੇ ਹੀ ਉਹ ਆਪਣੇ ਰੁਝੇਵਿਆਂ 'ਚੋਂ ਹਮੇਸ਼ਾ ਆਪਣੇ ਪਰਿਵਾਰ ਲਈ ਸਮਾਂ ਕੱਢਦੇ ਹਨ। ਅਕਸ਼ੇ ਕੁਮਾਰ ਅਕਸਰ ਆਪਣੇ ਪ੍ਰੋਫੈਸ਼ਨਲ ਲਾਈਫ ਤੋਂ ਸਮਾਂ ਕੱਢ ਕੇ ਪਰਿਵਾਰ ਨੂੰ ਸਮਾਂ ਦਿੰਦੇ ਹਨ ਅਤੇ ਸੈਰ ਕਰਨ ਜਾਂਦੇ ਹਨ। ਅਜਿਹੇ 'ਚ ਇਕ ਵਾਰ ਫਿਰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਪਰਿਵਾਰ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਅਕਸ਼ੇ ਕੁਮਾਰ ਹਾਲ ਹੀ 'ਚ ਰਣਥੰਭੌਰ ਨੈਸ਼ਨਲ ਪਾਰਕ ਪਹੁੰਚੇ, ਜਿਸ ਦੀ ਇੱਕ ਵੀਡੀਓ ਵੀ ਉਨ੍ਹਾਂ ਨੇ ਸ਼ੇਅਰ ਕੀਤਾ ਹੈ।

feature image of akshay kumar teaser will be out on 15th nov

ਹੋਰ ਪੜ੍ਹੋ : ਵਿਰਾਟ ਕੋਹਲੀ ਦੀ ਕਪਤਾਨੀ ਛੱਡਣ ‘ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਭਾਵੁਕ ਪ੍ਰਤੀਕਿਰਿਆ, ਕਿਹਾ-‘ਮੈਨੂੰ ਤੁਹਾਡੇ ‘ਤੇ ਮਾਣ ਹੈ’

ਅਕਸ਼ੇ ਕੁਮਾਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਰਣਥੰਬੌਰ ਨੈਸ਼ਨਲ ਪਾਰਕ ਦਾ ਹੈ, ਜਿੱਥੇ ਉਹ ਬੇਟੀ ਨਿਤਾਰਾ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਅਕਸੇ ਕੁਮਾਰ ਆਪਣੀ ਬੇਟੀ ਨਾਲ ਗਾਂ ਨੂੰ ਚਾਰਾ ਖਵਾਉਂਦੇ ਹੋਏ  ਨਜ਼ਰ ਆ ਰਿਹਾ ਹੈ। ਵੀਡੀਓ 'ਚ ਅਕਸ਼ੇ ਕੁਮਾਰ ਦੀ ਬੇਟੀ ਨਿਤਾਰਾ ਥੋੜੀ ਡਰੀ ਨਜ਼ਰ ਆ ਰਹੀ ਹੈ, ਜਦਕਿ ਖਿਡਾਰੀ ਬੇਟੀ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ ਤੇ ਗਾਂ ਨੂੰ ਛੂਹਣ ‘ਚ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਬੈਕਗ੍ਰਾਊਂਡ 'ਚ ਫਿਲਮ ਸੂਰਿਆਵੰਸ਼ੀ ਦਾ ਗੀਤ 'ਮੇਰੇ ਯਾਰਾ' ਚੱਲ ਰਿਹਾ ਹੈ।

inside image akshya kumar with daugher

ਇਸ ਵੀਡੀਓ ਨੂੰ ਅਕਸ਼ੇ ਕੁਮਾਰ ਨੇ ਕਿਊਟ ਜਿਹੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, 'ਮਿੱਟੀ ਦੀ ਖ਼ੂਸਬੂ , ਗਾਂ ਨੂੰ ਚਾਰਾ ਦੇਣਾ, ਰੁੱਖਾਂ ਦੀ ਠੰਢੀ ਹਵਾਵਾਂ ...ਇਹ ਇੱਕ ਵੱਖਰੀ ਹੀ ਖੁਸ਼ੀ ਹੈ ਆਪਣੇ ਬੱਚੇ ਨੂੰ ਇਹ ਸਭ ਮਹਿਸੂਸ ਕਰਵਾਉਣਾ...ਹੁਣ ਕੱਲ੍ਹ ਜੇ ਉਹਨੂੰ ਜੰਗਲ ਵਿੱਚ ਸ਼ੇਰ ਦਿਖ ਜਾਵੇ ਤਾਂ ਸੋਨੇ ‘ਤੇ ਸੁਹਾਗਾ ਹੋ ਜਾਵੇਗਾ.... ਬਹੁਤ ਹੀ ਖੂਬਸੂਰਤ ਰਣਥੰਬੋਰ ਨੈਸ਼ਨਲ ਪਾਰਕ ਵਿੱਚ ਸਮਾਂ ਬਿਤਾਇਆ। ਅਜਿਹੇ ਸ਼ਾਨਦਾਰ ਸਥਾਨਾਂ ਲਈ ਹਰ ਰੋਜ਼ ਪਰਮਾਤਮਾ ਦਾ ਧੰਨਵਾਦ ਕਰੋ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਸਾਂਝ ਦੇ ਨਾਲ ਸ਼ੇਅਰ ਕੀਤਾ ਪਿਆਰ ਜਿਹਾ ਵੀਡੀਓ, ਪਿਓ-ਧੀ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਦੱਸ ਦਈਏ ਇੱਕ ਪਾਸੇ ਜਿੱਥੇ ਅਕਸ਼ੇ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਰਹਿੰਦੀਆਂ ਹਨ, ਉਥੇ ਹੀ ਦੂਜੇ ਪਾਸੇ ਉਹ ਬੈਕ ਟੂ ਬੈਕ ਸ਼ੂਟਿੰਗ ਵੀ ਕਰਦੇ ਰਹਿੰਦੇ ਹਨ। ਅਕਸ਼ੈ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਗੋਰਖਾ, OMG 2, ਸੈਲਫੀ, ਰਕਸ਼ਾ ਬੰਧਨ, ਮਿਸ਼ਨ ਸਿੰਡਰੈਲਾ, ਬੱਚਨ ਪਾਂਡੇ, ਪ੍ਰਿਥਵੀਰਾਜ ਅਤੇ ਰਾਮ ਸੇਤੂ ਇਸ ਸੂਚੀ ਵਿੱਚ ਸ਼ਾਮਿਲ ਹਨ।

 

View this post on Instagram

 

A post shared by Akshay Kumar (@akshaykumar)

You may also like