ਅਕਸ਼ੈ ਕੁਮਾਰ ਆਏ ਕੋਰੋਨਾ ਦੀ ਲਪੇਟ ‘ਚ, ਪ੍ਰਸ਼ੰਸਕ ਕਰ ਰਹੇ ਨੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ

Written by  Lajwinder kaur   |  May 15th 2022 09:49 AM  |  Updated: May 15th 2022 09:54 AM

ਅਕਸ਼ੈ ਕੁਮਾਰ ਆਏ ਕੋਰੋਨਾ ਦੀ ਲਪੇਟ ‘ਚ, ਪ੍ਰਸ਼ੰਸਕ ਕਰ ਰਹੇ ਨੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ

Akshay Kumar tests Covid 19 positive: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਪ੍ਰਿਥਵੀਰਾਜ ਨੂੰ ਲੈ ਕੇ ਚਰਚਾ ਚ ਬਣੇ ਹੋਏ ਹਨ। ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰ Akshay Kumar ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਇੱਕ ਟਵੀਟ ਕਰਕੇ ਦਿੱਤੀ ਹੈ।

ਹੋਰ ਪੜ੍ਹੋ : ਪੇਟ ਦੀ ਚਰਬੀ ਨੂੰ ਕਰਨਾ ਚਾਹੁੰਦੇ ਹੋ ਘੱਟ ਤਾਂ ਲੈਮਨ-ਟੀ ਦਾ ਕਰੋ ਇਸਤੇਮਾਲ

Image Source: Instagram

ਬਾਲੀਵੁੱਡ ਅਦਾਕਾਰ ਅਕਸ਼ੈ ਦੇ Covid 19 positive ਹੋਣ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ, ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਕਾਨਸ ਫਿਲਮ ਫੈਸਟੀਵਲ 2022 ਵਿੱਚ ਭਾਰਤ ਨੂੰ ਦੇਸ਼ ਦੇ ਸਨਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਟਵੀਟ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਇਸ Cannes Film Festival 2022 'ਚ ਸ਼ਾਮਿਲ ਨਹੀਂ ਹੋਣਗੇ।

Akshay Kumar tests Covid-19 positive, not to be part of Cannes Film Festival 2022

ਅਕਸ਼ੈ ਕੁਮਾਰ ਨੇ ਟਵੀਟ ਕੀਤਾ ਅਤੇ ਲਿਖਿਆ, "ਮੈਂ ਇੰਡੀਅਨ ਪੈਵੇਲੀਅਨ ਕਾਨਸ ਫਿਲਮ ਫੈਸਟੀਵਲ 2022 ਵਿੱਚ ਆਪਣੇ ਸਿਨੇਮਾ ਨੂੰ ਅੱਗੇ ਵਧਾਉਣ ਲਈ ਬਹੁਤ ਉਤਸੁਕ ਸੀ, ਪਰ ਮੈਂ ਹੁਣ ਅਜਿਹਾ ਨਹੀਂ ਕਰ ਸਕਾਂਗਾ, ਕਿਉਂਕਿ ਮੈਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਮੈਂ ਆਰਾਮ ਕਰਾਂਗਾ। ਤੁਹਾਨੂੰ ਸ਼ੁਭਕਾਮਨਾਵਾਂ ਅਤੇ ਤੁਹਾਡੀ ਟੀਮ.. ਅਨੁਰਾਗ ਠਾਕੁਰ... ਮੈਨੂੰ ਉੱਥੇ ਮੌਜੂਦ ਹੋਣ ਦੀ ਕਮੀ ਮਹਿਸੂਸ ਹੋਵੇਗੀ।"ਇਸ ਟਵੀਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਅਕਸ਼ੈ ਕੁਮਾਰ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

Akshay Kumar tests Covid-19 positive, not to be part of Cannes Film Festival 2022 Image Source: Instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਜਲਦ ਹੀ ਮਾਨੁਸ਼ੀ ਛਿੱਲਰ ਦੇ ਨਾਲ 'ਪ੍ਰਿਥਵੀਰਾਜ' 'ਚ ਨਜ਼ਰ ਆਉਣਗੇ। ਇਹ ਫਿਲਮ 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਕਸ਼ੈ ਪ੍ਰਿਥਵੀਰਾਜ ਅਤੇ ਮਾਨੁਸ਼ੀ ਸੰਯੋਗਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਭਰਾ ਨੇ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਭੈਣ-ਭਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network