ਐਕਟਰ ਅਕਸ਼ੈ ਕੁਮਾਰ ਨੂੰ ਵੀ ਹੋਇਆ ਕੋਰੋਨਾ, ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

written by Lajwinder kaur | April 04, 2021

ਇੱਕ ਵਾਰ ਫਿਰ ਤੋਂ ਇੰਡੀਆ ‘ਚ ਕੋਵਿਡ-19 ਦੇ ਕੇਸਾਂ ਨੇ ਰਫਤਾਰ ਫੜੀ ਹੋਈ ਹੈ। ਰੋਜ਼ਾਨਾ ਵੱਡੀ ਗਿਣਤੀ ਨਵੇਂ ਅੰਕੜੇ ਸਾਹਮਣੇ ਆ ਰਹੇ ਨੇ। ਅਜਿਹੇ ‘ਚ ਬਾਲੀਵੁੱਡ ਜਗਤ ‘ਚੋਂ ਵੀ ਕਈ ਕਲਾਕਾਰ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਨੇ। ਰਣਬੀਰ ਕਪੂਰ, ਪਰੇਸ਼ ਰਾਵਲ, ਆਮਿਰ ਖ਼ਾਨ, ਆਰ ਮਾਧਵਨ ਤੋਂ ਬਾਅਦ ਹੁਣ ਐਕਟਰ ਅਕਸ਼ੈ ਕੁਮਾਰ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਨੇ। akshay kumar instagram post ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਊਥ ਇੰਡੀਅਨ ਗੀਤ ‘Naakka Mukka’ ‘ਤੇ ਬਣਾਇਆ ਦਿਲਚਸਪ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
inside image of get well comments for akshay kumar   ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਹੋ ਗਏ ਨੇ। ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ- ‘ਮੈਂ ਸਭ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ, ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ । ਕੋਵਿਡ-19 ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੈਂ ਆਪਣੇ ਆਪ ਨੂੰ ਘਰ ’ਚ ਹੀ ਇਕਾਂਤਵਾਸ ਕਰ ਲਿਆ ਹੈ ਤੇ ਜ਼ਰੂਰੀ ਦਵਾਈਆਂ ਲੈ ਰਿਹਾ ਹਾਂ’।

inside image of akshya kumar with his team Image Source: Instagram
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਜਿਹੜੇ ਲੋਕ ਮੇਰੇ ਸੰਪਰਕ ‘ਚ ਆਏ ਨੇ ਕਿਰਪਾ ਕਰਕੇ ਉਹ ਆਪਣਾ ਟੈਸਟ ਜ਼ਰੂਰ ਕਰਵਾ ਲੈਣ ਤੇ ਆਪਣਾ ਧਿਆਨ ਰੱਖਣ । ਬਹੁਤ ਜਲਦ ਐਕਸ਼ਨ ‘ਚ ਆਵਾਂਗਾ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਅਕਸ਼ੈ ਕੁਮਾਰ ਦੇ ਜਲਦੀ ਸਿਹਤਮੰਦ ਹੋਣ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ। ਦੱਸ ਦਈਏ ਏਨੀਂ ਦਿਨੀਂ ਅਕਸ਼ੈ ਕੁਮਾਰ ਆਪਣੀ ਆਉਣ ਵਾਲੀਆਂ ਨਵੀਆਂ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਸਨ ।
inside image of actor akshay kumar Image Source: Instagram
 
View this post on Instagram
 

A post shared by Akshay Kumar (@akshaykumar)

 

0 Comments
0

You may also like