ਹੁਣ ਅਕਸ਼ੇ ਕੁਮਾਰ ਆਪਣੀ ਸ਼ਿਵਾਜੀ ਲੁੱਕ ਨੂੰ ਲੈ ਕੇ ਹੋਏ ਟ੍ਰੋਲ, ਲੋਕਾਂ ਨੇ ਕਿਹਾ- ‘ਸਰ ਕਿਰਪਾ ਕਰਕੇ ਛੁੱਟੀ ਲੈ ਲਓ’

written by Lajwinder kaur | December 06, 2022 04:29pm

Akshay Kumar news: ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀਆਂ ਪਿਛਲੀਆਂ ਕਈ ਫ਼ਿਲਮਾਂ ਬੈਕ ਟੂ ਬੈਕ ਫਲਾਪ ਰਹੀਆਂ ਹਨ। ਹਾਲ ਵਿੱਚ ਉਹ ਫ਼ਿਲਮ 'ਹੇਰਾ ਫੇਰੀ-3' ਤੋਂ ਹਟਾਏ ਜਾਣ ਦੀਆਂ ਖਬਰਾਂ ਕਰਕੇ ਸੁਰਖੀਆਂ ਵਿੱਚ ਸਨ। 'ਬੱਚਨ ਪਾਂਡੇ' ਅਤੇ 'ਸਮਰਾਟ ਪ੍ਰਿਥਵੀਰਾਜ' ਵਰਗੀਆਂ ਫ਼ਿਲਮਾਂ ਦੇ ਪੂਰੀ ਤਰ੍ਹਾਂ ਫਲਾਪ ਰਹਿਣ  ਤੋਂ ਬਾਅਦ ਹੁਣ ਲੱਗਦਾ ਹੈ ਕਿ ਅਕਸ਼ੇ ਕੁਮਾਰ ਦੀ ਅਗਲੀ ਫ਼ਿਲਮ ਨੂੰ ਲੈ ਕੇ ਮਾਹੌਲ ਬਹੁਤਾ ਸਕਾਰਾਤਮਕ ਨਹੀਂ ਬਣ ਰਿਹਾ ਹੈ। ਅਕਸ਼ੇ ਕੁਮਾਰ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਆਉਣ ਵਾਲੀ ਫ਼ਿਲਮ Vedat Marathe Veer Daudale Saat ਤੋਂ ਆਪਣੀ ਪਹਿਲੀ ਝਲਕ ਸਾਂਝੀ ਕੀਤੀ ਹੈ।

image source: Instagram

ਹੋਰ ਪੜ੍ਹੋ : ਕੈਂਬੀ ਰਾਜਪੁਰੀਆ ਗੁਜ਼ਰ ਰਹੇ ਨੇ ਮੁਸ਼ਕਿਲ ਦੌਰ ਵਿੱਚੋਂ, ਪੋਸਟ ਪਾ ਕੇ ਦੱਸਿਆ ਉਹ ਡਿਪਰੈਸ਼ਨ ਨਾਲ ਪੀੜਤ ਨੇ

bollywood actor akshay kumar image source: Instagram

ਇਹ ਇੱਕ ਮਰਾਠੀ ਫ਼ਿਲਮ ਹੋਵੇਗੀ ਜਿਸ ਵਿੱਚ ਅਕਸ਼ੇ ਕੁਮਾਰ ਸ਼ਿਵਾਜੀ ਮਹਾਰਾਜ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪਰ ਜਿਵੇਂ ਹੀ ਫਰਸਟ ਲੁੱਕ ਰਿਲੀਜ਼ ਹੋਇਆ, ਇੱਕ ਵਾਰ ਫਿਰ ਅਕਸ਼ੇ ਕੁਮਾਰ ਦੀ ਟ੍ਰੋਲਿੰਗ ਸ਼ੁਰੂ ਹੋ ਗਈ। ਤੁਹਾਨੂੰ ਦੱਸ ਦੇਈਏ ਕਿ 'ਰਾਮ ਸੇਤੂ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵੀ ਅੱਕੀ ਨੂੰ ਜ਼ਬਰਦਸਤ ਟ੍ਰੋਲ ਕੀਤਾ ਗਿਆ ਸੀ। ਹੁਣ ਆਉਣ ਵਾਲੀ ਫ਼ਿਲਮ 'ਚ ਸ਼ਿਵਾਜੀ ਦਾ ਉਨ੍ਹਾਂ ਦਾ ਲੁੱਕ ਵੀ ਟ੍ਰੋਲ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਦਾ ਕੀ ਕਾਰਨ ਹੈ?

bollywood actor akshay kumar shares first look image source: Instagram

ਟ੍ਰੋਲ ਹੋਣ ਦਾ ਕਾਰਨ ਅਕਸ਼ੇ ਕੁਮਾਰ ਦਾ ਲੁੱਕ ਅਤੇ ਉਨ੍ਹਾਂ ਦੀ ਐਕਟਿੰਗ ਹੈ। ਇਸ ਤੋਂ ਪਹਿਲਾਂ ਪ੍ਰਿਥਵੀਰਾਜ 'ਚ ਅਕਸ਼ੇ ਕੁਮਾਰ ਨੂੰ ਇਸ ਲਈ ਟ੍ਰੋਲ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਮੁੱਛਾਂ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਸਾਰਾ ਲੁੱਕ ਖਰਾਬ ਹੋ ਗਿਆ ਸੀ, ਨਾਲ ਹੀ, ਉਹ ਉਸ ਕਿਰਦਾਰ ਵਿੱਚ ਫਿੱਟ ਨਹੀਂ ਬੈਠ ਰਹੇ। ਜਿਸ ਕਾਰਨ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਹੈ। ਲੋਕ ਅਕਸ਼ੇ ਨੂੰ ਫ਼ਿਲਮਾਂ ਲਈ ਸਮਾਂ ਅਤੇ ਮਿਹਨਤ ਦੇਣ ਲਈ ਕਹਿ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ- ਤੁਸੀਂ ਉਸ ਮਹਾਨ ਮਹਾਰਾਜ ਦੀ ਦਿੱਖ ਦੇ ਕਰੀਬ 1% ਵੀ ਨਹੀਂ ਪਹੁੰਚ ਸਕੇ ਹੋ।

 

 

View this post on Instagram

 

A post shared by Akshay Kumar (@akshaykumar)

 

You may also like