ਅਕਸ਼ੇ ਕੁਮਾਰ ਦੀ ਫ਼ਿਲਮ 'ਬੈੱਲ ਬੌਟਮ' 27 ਜੁਲਾਈ ਨੂੰ ਹੋਵੇਗੀ ਰਿਲੀਜ਼

written by Rupinder Kaler | June 15, 2021

ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫਿਲਮ 'ਬੈੱਲ ਬੌਟਮ' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਦੀ ਇਹ ਫਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 'ਬੈੱਲ ਬੌਟਮ' ਇੱਕ ਥ੍ਰਿਲਰ ਫਿਲਮ ਹੈ ਜਿਸ ਨੂੰ ਰਣਜੀਤ ਐਮ ਤਿਵਾੜੀ ਨੇ ਡਾਇਰੈਕਟ ਕੀਤਾ ਹੈ। ਇਸ ਦੀ ਸ਼ੂਟਿੰਗ ਲੌਕਡਾਉਨ ਵਿੱਚ ਕੀਤੀ ਗਈ ਸੀ ਤੇ ਇਸ ਦੀ ਸ਼ੂਟਿੰਗ ਡੇਢ ਮਹੀਨੇ ਦੇ ਅੰਦਰ ਅੰਦਰ ਪੂਰੀ ਹੋ ਗਈ ਸੀ।

Image Source: Instagram
ਹੋਰ ਪੜ੍ਹੋ : ਜ਼ਿਆਦਾ ਕੇਲੇ ਖਾਣ ਨਾਲ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ
Image Source: Instagram
ਫਿਲਮ ਦੀ ਕਹਾਣੀ 80 ਦੇ ਦਹਾਕੇ ਦੀ ਹੈ ਜਿਸ ਵਿੱਚ ਅਕਸ਼ੇ ਸੀਕ੍ਰੇਟ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਅਕਸ਼ੇ ਕੁਮਾਰ ਦੇ ਨਾਲ ਇਸ ਫਿਲਮ ਵਿਚ ਵਾਨੀ ਕਪੂਰ, ਹੁਮਾ ਕੁਰੈਸ਼ੀ ਤੇ ਲਾਰਾ ਦੱਤਾ ਵੀ ਅਹਿਮ ਭੂਮਿਕਾ ਵਿਚ ਹਨ।
Image Source: Instagram
ਪਹਿਲਾਂ ਇਹ ਫਿਲਮ ਜਨਵਰੀ ਅਤੇ ਫਿਰ ਅਪ੍ਰੈਲ ਵਿੱਚ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਸੀ, ਪਰ ਕੋਰੋਨਾ ਕਾਰਨ, ਸਾਰੀਆਂ ਫਿਲਮਾਂ ਦੀ ਰਿਲੀਜ਼ ਡੇਟ ਵਧਾ ਦਿੱਤੀ ਗਈ ਸੀ। ਹਾਲ ਹੀ ਵਿਚ ਕੁਝ ਖਬਰਾਂ ਇਹ ਵੀ ਸੀ ਕਿ ਅਕਸ਼ੇ ਕੁਮਾਰ ਨੇ 'ਬੇਲ ਬੌਟਮ' ਲਈ 117 ਕਰੋੜ ਦੀ ਭਾਰੀ ਫੀਸ ਮੰਗੀ ਸੀ।

0 Comments
0

You may also like