
ਅਕਸ਼ੇ ਕੁਮਾਰ (Akshay Kumar)ਦੀ ਪਤਨੀ (Wife) ਅਤੇ ਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਆਟੋ ਦੀ ਸਵਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਟੋ ਦੀ ਸਵਾਰੀ ਦਾ ਲੁਤਫ ਉਠਾਉਂਦੀ ਹੋਈ ਦਿਖਾਈ ਦੇ ਰਹੀ ਹੈ ।
ਹੋਰ ਪੜ੍ਹੋ : ਕਿਸ ਨੇ ਤੋੜਿਆ ਬੱਬੂ ਮਾਨ ਦਾ ਦਿਲ ਅਤੇ ਕਿਸ ਦੇ ਗਮ ‘ਚ ਡੁੱਬਿਆ ਗਾਇਕ, ਵੇਖੋ ਵੀਡੀਓ
ਸੋਸ਼ਲ ਮੀਡੀਆ ‘ਤੇ ਉਸਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਟਵਿੰਕਲ ਖੰਨਾ ਨੇ ਵੀ ਬਾਲੀਵੁੱਡ ਇੰਡਸਟਰੀ ‘ਚ ਕੰਮ ਕੀਤਾ ਹੈ ਅਤੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਇਨ੍ਹੀਂ ਦਿਨੀਂ ਉਹ ਪੜ੍ਹਾਈ ਕਰ ਰਹੀ ਹੈ ।

ਜਿਸ ਦੇ ਬਾਰੇ ਉਸ ਨੇ ਕੁਝ ਸਮਾਂ ਪਹਿਲਾਂ ਜਾਣਕਾਰੀ ਵੀ ਸਾਂਝੀ ਕੀਤੀ ਸੀ । ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਫ਼ਿਲਮਾਂ ‘ਚ ਸਰਗਰਮ ਹਨ । ਜਲਦ ਹੀ ਉਹ ਆਪਣੀਆਂ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ ।
ਹਾਲ ਹੀ ‘ਚ ਉਨ੍ਹਾਂ ਦੀਆਂ ਕੁਝ ਫ਼ਿਲਮਾਂ ਰਿਲੀਜ਼ ਹੋਈਆਂ ਸਨ, ਪਰ ਇਨ੍ਹਾਂ ਫ਼ਿਲਮਾਂ ਨੂੰ ਬਾਕਸ ਆਫ਼ਿਸ ‘ਤੇ ਏਨਾਂ ਵਧੀਆ ਰਿਸਪਾਂਸ ਨਹੀਂ ਸੀ ਮਿਲਿਆ, ਜਿਸ ਦੀ ਕਿ ਉਮੀਦ ਅਕਸ਼ੇ ਕੁਮਾਰ ਨੇ ਕੀਤੀ ਸੀ ।
View this post on Instagram