ਲੰਬੇ ਸਮੇਂ ਬਾਅਦ ਅਕਸ਼ੈ ਖੰਨਾ ਦੀ ਫਿਲਮਾਂ 'ਚ ਹੋਈ ਵਾਪਸੀ , ਫਿਲਮ ਦ੍ਰਿਸ਼ਅਮ 'ਚ ਤਬੂ ਨਾਲ ਆਉਣਗੇ ਨਜ਼ਰ

Reported by: PTC Punjabi Desk | Edited by: Pushp Raj  |  April 30th 2022 02:32 PM |  Updated: April 30th 2022 02:32 PM

ਲੰਬੇ ਸਮੇਂ ਬਾਅਦ ਅਕਸ਼ੈ ਖੰਨਾ ਦੀ ਫਿਲਮਾਂ 'ਚ ਹੋਈ ਵਾਪਸੀ , ਫਿਲਮ ਦ੍ਰਿਸ਼ਅਮ 'ਚ ਤਬੂ ਨਾਲ ਆਉਣਗੇ ਨਜ਼ਰ

ਲੰਬੇ ਸਮੇਂ ਤੱਕ ਫਿਲਮੀ ਦੁਨੀਆ ਤੋਂ ਦੂਰ ਰਹਿਣ ਮਗਰੋਂ ਬਾਲੀਵੁੱਡ ਅਭਿਨੇਤਾ ਅਕਸ਼ੈ ਖੰਨਾ ਮੁੜ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਅਕਸ਼ੈ ਖੰਨਾ ਨੇ ਮੋਹਨ ਲਾਲ ਦੀ ਫਿਲਮ 'ਦ੍ਰਿਸ਼ਯਮ 2' ਦੇ ਹਿੰਦੀ ਸੰਸਕਰਣ ਦੀ ਕਾਸਟ ਵਿੱਚ ਸ਼ਮੂਲੀਅਤ ਕਰ ਲਈ ਹੈ। ਹੁਣ ਜਲਦ ਹੀ ਉਹ ਇਸ ਫਿਲਮ ਵਿੱਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੱਲ ਦੀ ਪੁਸ਼ਟੀ ਤਬੂ ਨੇ ਕੀਤੀ ਹੈ।

ਤਬੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੈਟ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਫਿਲਮ ਦਾ ਹਿੱਸਾ ਬਨਣ ਲਈ ਅਕਸ਼ੈ ਖੰਨਾ ਦਾ ਸਵਾਗਤ ਕੀਤਾ ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਅਕਸ਼ੈ ਖੰਨਾ ਤੱਬੂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ।

ਇਹ ਫਿਲਮ ਅਭਿਸ਼ੇਕ ਪਾਠਕ ਦੀ 2015 ਦੀ ਅਪਰਾਧਿਕ ਥ੍ਰਿਲਰ ਫਿਲਮ ਦ੍ਰਿਸ਼ਯਮ ਦਾ ਸੀਕਵਲ ਹੈ, ਜਿਸ ਵਿੱਚ ਅਜੇ ਦੇਵਗਨ ਅਤੇ ਤੱਬੂ ਨੇ ਮੁਖ ਭੂਮਿਕ ਨਿਭਾਈ ਸੀ। ਅਜੇ ਦੇਵਗਨ ਵੱਲੋਂ ਮੁੜ ਵਿਜੇ ਦੇ ਰੂਪ ਵਿੱਚ ਭੂਮਿਕਾ ਨੂੰ ਦੁਹਰਾਉਣ ਦੀ ਉਮੀਦ ਹੈ, ਜਦੋਂ ਕਿ ਤੱਬੂ ਫਿਲਮ ਵਿੱਚ ਪੁਲਿਸ ਦੇ ਇੰਸਪੈਕਟਰ ਜਨਰਲ, ਮੀਰਾ ਦੇਸ਼ਮੁਖ ਦੀ ਭੂਮਿਕਾ ਨਿਭਾਏਗੀ।

ਕ੍ਰਾਈਮ ਥ੍ਰਿਲਰ ਦਾ ਪਹਿਲਾ ਭਾਗ, ਮਰਹੂਮ ਨਿਸ਼ੀਕਾਂਤ ਕਾਮਤ ਵੱਲੋਂ ਨਿਰਦੇਸ਼ਤ, ਮਲਿਆਲਮ-ਭਾਸ਼ਾ ਦੀ ਫਿਲਮ "ਦ੍ਰਿਸ਼ਯਮ" ਦਾ ਰੀਮੇਕ ਸੀ, ਜਿਸ ਵਿੱਚ 2013 ਵਿੱਚ ਮੋਹਨ ਲਾਲ ਨੇ ਅਭਿਨੈਅ ਕੀਤਾ ਸੀ।

ਹਿੰਦੀ ਰੀਮੇਕ, ਜਿਸ ਵਿੱਚ ਦੇਵਗਨ ਨੇ ਅਭਿਨੈ ਕੀਤਾ ਸੀ, ਇਸ ਵਿੱਚ ਚਾਰ ਲੋਕਾਂ ਦੇ ਇੱਕ ਪਰਿਵਾਰ ਦੀ ਕਹਾਣੀ ਦੱਸੀ ਸੀ, ਜਿਸ ਦੀ ਵੱਡੀ ਧੀ ਦੇ ਇੱਕ ਦੁਰਘਟਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜ਼ਿੰਦਗੀ ਬਦਲ ਗਈ ਸੀ।

ਹੋਰ ਪੜ੍ਹੋ : ਗੈਵੀ ਚਾਹਲ ਨੂੰ ਹਰਿਆਣਾ ਦੇ ਗਵਰਨਰ ਨੇ ਕੀਤਾ ਸਨਮਾਨਤ, ਵੇਖੋ ਤਸਵੀਰਾਂ

ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਸੀਕਵਲ ਵਿੱਚ ਦੇਵਗਨ ਵਿਜੇ ਸਲਗੋਆਂਕਰ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਦੁਹਰਾਉਣਗੇ। ਤੱਬੂ ਇਸ ਹਫਤੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਇਸ ਫਿਲਮ ਵਿੱਚ ਮੀਰਾ ਦੇਸ਼ਮੁਖ, ਇੰਸਪੈਕਟਰ ਜਨਰਲ ਆਫ ਪੁਲਿਸ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਦੁਹਰਾਏਗੀ।

ਫਿਲਮ ਦਾ ਨਿਰਮਾਣ ਸੰਜੀਵ ਜੋਸ਼ੀ, ਆਦਿਤਿਆ ਚੌਕਸੀ, ਅਤੇ ਸ਼ਿਵ ਚੰਨਾ, ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਅਤੇ ਕ੍ਰਿਸ਼ਨ ਕੁਮਾਰ ਨਾਲ ਸਹਿ-ਨਿਰਮਾਤਾ ਵੱਲੋਂ ਕੀਤਾ ਜਾ ਰਿਹਾ ਹੈ।

 

View this post on Instagram

 

A post shared by Tabu (@tabutiful)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network