Richa Chadha-Ali Fazal Wedding: ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ, ਢਾਈ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ ਅਲੀ ਤੇ ਰਿਚਾ ਨੇ

Written by  Lajwinder kaur   |  October 04th 2022 08:29 PM  |  Updated: October 04th 2022 07:45 PM

Richa Chadha-Ali Fazal Wedding: ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ, ਢਾਈ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ ਅਲੀ ਤੇ ਰਿਚਾ ਨੇ

Richa Chadha And Ali Fazal Married 2.5 Years Ago: ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਬਣੇ ਹੋਏ ਸਨ। ਪਰ ਇਸ ਦੌਰਾਨ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਹੋ ਗਏ ਹਨ। ਦਰਅਸਲ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਹਨ।

ਦੋਵਾਂ ਦਾ ਢਾਈ ਸਾਲ ਪਹਿਲਾਂ ਕਾਨੂੰਨੀ ਤੌਰ 'ਤੇ ਵਿਆਹ ਹੋਇਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਨੇ ਲਗਪਗ ਢਾਈ ਸਾਲ ਪਹਿਲਾਂ ਆਪਣਾ ਵਿਆਹ ਰਜਿਸਟਰਡ ਕਰਵਾ ਲਿਆ ਸੀ। ਫਿਲਹਾਲ ਹੁਣ ਦੋਵੇਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇਹ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਬਿਆਨ 'ਚ ਲਿਖਿਆ ਗਿਆ ਹੈ, 'ਦੱਸ ਦੇਈਏ ਕਿ ਅਲੀ ਫਜ਼ਲ ਅਤੇ ਰਿਚਾ ਚੱਢਾ ਦੇ ਵਿਆਹ ਨੂੰ ਢਾਈ ਸਾਲ ਹੋ ਗਏ ਹਨ, ਦੋਵਾਂ ਨੇ ਉਸ ਦੌਰਾਨ ਆਪਣਾ ਵਿਆਹ ਰਜਿਸਟਰ ਕਰਵਾਇਆ ਸੀ।'

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

Richa Chadha and Ali Fazal got married '2 years' ago, details inside Image Source: Twitter

ਦੋਵੇਂ ਫਿਲਹਾਲ ਪਰਿਵਾਰ ਅਤੇ ਦੋਸਤਾਂ ਨਾਲ ਆਪਣੇ ਰਿਸ਼ਤੇ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 29 ਸਤੰਬਰ ਨੂੰ ਅਲੀ ਅਤੇ ਰਿਚਾ ਨੇ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਸੀ, ਜਿਸ ਵਿੱਚ ਦੋਵਾਂ ਨੇ ਕਿਹਾ ਸੀ ਕਿ ਉਹ ਸਾਲ 2020 ਵਿੱਚ ਆਪਣੇ ਯੂਨੀਅਨ ਨੂੰ ਰਸਮੀ ਰੂਪ ਦੇਣ ਜਾ ਰਹੇ ਸਨ, ਪਰ ਕੋਵਿਡ ਦੇ ਕਾਰਨ, ਜਸ਼ਨ ਨੂੰ ਥੋੜ੍ਹਾ ਰੋਕਣਾ ਪਿਆ ਸੀ।

Image Source: Twitter

ਸੁਨੇਹੇ ਦੀ ਸ਼ੁਰੂਆਤ ਰਿਚਾ ਨਾਲ ਹੁੰਦੀ ਹੈ ਜੋ ਕਹਿੰਦੀ ਹੈ, 'ਦੋ ਸਾਲ ਪਹਿਲਾਂ ਜਦੋਂ ਕੋਵਿਡ ਹੋਇਆ ਸੀ ਤਾਂ ਅਸੀਂ ਆਪਣਾ ਯੂਨੀਅਨ ਕਰਨ ਜਾ ਰਹੇ ਸੀ। ਫਿਰ ਅਲੀ ਕਹਿੰਦੇ ਹਨ ਕਿ ਪੂਰੀ ਦੁਨੀਆ ਦੀ ਤਰ੍ਹਾਂ ਸਾਨੂੰ ਵੀ ਇਕ ਤੋਂ ਬਾਅਦ ਇਕ ਬਹੁਤ ਜ਼ਿਆਦਾ ਨਿੱਜੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਤੋਂ ਬਾਅਦ ਦੋਵੇਂ ਕਹਿੰਦੇ ਹਨ ਕਿ ਅਤੇ ਹੁਣ ਅਸੀਂ ਇਕੱਠੇ ਆਨੰਦ ਲੈਣ ਜਾ ਰਹੇ ਹਾਂ। ਅਸੀਂ ਅੰਤ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨ ਮਨਾ ਰਹੇ ਹਾਂ। ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਪਿਆਰ ਮਿਲ ਰਿਹਾ ਹੈ।

Richa Chadha and Ali Fazal got married '2 years' ago, details inside Image Source: Twitter

ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਦਿੱਲੀ ਵਿੱਚ ਹੀ ਕੀਤੀਆਂ ਹਨ ਅਤੇ ਹੁਣ ਮੁੰਬਈ ਵਿੱਚ ਇੱਕ ਗ੍ਰੈਂਡ ਰਿਸੈਪਸ਼ਨ ਦੇਣ ਜਾ ਰਹੇ ਹਨ। ਰਿਸੈਪਸ਼ਨ 'ਚ ਮਨੋਰੰਜਨ ਜਗਤ ਦੀਆਂ ਕਈ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ। ਮਹਿਮਾਨਾਂ ਦੀ ਸੂਚੀ ਵਿੱਚ ਆਯੁਸ਼ਮਾਨ ਖੁਰਾਨਾ, ਵਿੱਕੀ ਕੌਸ਼ਲ, ਵਿਦਿਆ ਬਾਲਨ, ਹੁਮਾ ਕੁਰੈਸ਼ੀ, ਕਰਨ ਜੌਹਰ, ਸੰਜੇ ਦੱਤ ਅਤੇ ਤਾਪਸੀ ਪੰਨੂ ਅਤੇ ਕਈ ਹੋਰ ਕਲਾਕਾਰਾਂ ਦੇ ਨਾਮ ਸ਼ਾਮਿਲ  ਹਨ।

ਦੋਵਾਂ ਦੇ ਵਿਆਹ ਬਾਰੇ ਬੁਲਾਰੇ ਨੇ ਕਿਹਾ ਕਿ ਦੋਵੇਂ ਪੰਜਾਬੀ ਅਤੇ ਲਖਨਵੀ ਤਰੀਕੇ ਨਾਲ ਮਨਾਉਣਾ ਚਾਹੁੰਦੇ ਹਨ। ਦੋਵਾਂ ਦੇ ਕੱਪੜੇ ਵੀ ਉਸੇ ਹਿਸਾਬ ਨਾਲ ਡਿਜ਼ਾਈਨ ਕੀਤੇ ਗਏ ਸਨ। ਰਿਚਾ ਦੀ ਇੱਕ ਸਾੜ੍ਹੀ ਡਿਜ਼ਾਇਨ ਕੀਤੀ ਗਈ ਹੈ ਜਿਸ ਵਿੱਚ ਉਸਦੀ ਲਵ ਸਟੋਰੀ ਦੇਖਣ ਨੂੰ ਮਿਲੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network