ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਨਤਮਸਤਕ ਹੋਏ ਆਲਿਆ ਭੱਟ ਤੇ ਆਯਾਨ ਮੁਖਰਜ਼ੀ

written by Pushp Raj | December 15, 2021

ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਆਲਿਆ ਭੱਟ ਆਪਣੀ ਆਗਾਮੀ ਫ਼ਿਲਮ ਬ੍ਰਹਮਾਅਸਤਰ ਦੀ ਪ੍ਰਮੋਸ਼ਨ ਕਰ ਰਹੀ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਆਲਿਆ ਭੱਟ ਤੇ ਇਸ ਫ਼ਿਲਮ ਦੇ ਨਿਰਦੇਸ਼ਕ ਆਯਾਨ ਮੁਖਰਜ਼ੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਨਤਮਸਤਕ ਹੋਏ।

ਬਾਲੀਵੁੱਡ ਸਟਾਰ ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਵਿੱਤਰ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਆਲਿਆ ਭੱਟ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

ALIA BHATT WITH AYAN MUKHRJEE Image Source: Instagram

ਆਲਿਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਆਲਿਆ ਨੇ ਇਸ ਨਾਲ ਕੈਪਸ਼ਨ ਵੀ ਲਿਖੀ ਹੈ, ਅਸੀਸਾਂ, ਧੰਨਵਾਦ ਅਤੇ ਚਾਨਣ 🙏☀️

 

View this post on Instagram

 

A post shared by Alia Bhatt ☀️ (@aliaabhatt)

ਹੋਰ ਪੜ੍ਹੋ : ਸੰਜੇ ਲੀਲਾ ਭੰਸਾਲੀ ਨੂੰ ਲੈ ਕੇ ਰਣਬੀਰ ਕਪੂਰ ਨੇ ਕਹੀ ਵੱਡੀ ਗੱਲ,ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਨ੍ਹਾਂ ਤਸਵੀਰਾਂ ਵਿੱਚ ਆਲਿਆ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਹੈ। ਆਲਿਆ ਭੱਟ ਅਤੇ ਨਿਰਦੇਸ਼ਕ ਆਯਾਨ ਮੁਖਰਜ਼ੀ ਆਪਣੀ ਆਗਮੀ ਫ਼ਿਲਮ ਬ੍ਰਹਮਾਅਸਤਰ ਦਾ ਟੀਜ਼ਰ ਰਿਲੀਜ਼ ਹੋਣ 'ਤੇ ਗੁਰੂਘਰ ਅਸੀਸਾਂ ਲੈਂਣ ਪੁੱਜੇ। ਇਥੇ ਉਹ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ALIA BHATT AT GURDWARA BANGLA SAHIB JI Image Source: Instagram

ਆਲਿਆ ਵੱਲੋਂ ਸਾਂਝੀ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਕਰੀਬ 6 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਕਈ ਫੈਨਜ਼ ਨੇ ਆਲਿਆ ਨੂੰ ਉਨ੍ਹਾਂ ਦੀ ਆਗਮੀ ਫ਼ਿਲਮਾਂ ਲਈ ਵਧਾਈ ਵੀ ਦਿੱਤੀ ਹੈ। ਬ੍ਰਹਮਾਅਸਤਰ ਤੋਂ ਇਲਾਵਾ ਆਲਿਆ ਭੱਟ ਦੀ ਹੋਰਨਾਂ ਕਈ ਫ਼ਿਲਮਾਂ ਆਰਆਰਆਰ, ਗੰਗੂਬਾਈ ਕਾਠਿਆਵਾੜੀ, ਰੌਕੀ ਰਾਨੀ ਕੀ ਪ੍ਰੇਮ ਕਹਾਣੀ, ਡਾਰਲਿੰਗ ਤਖ਼ਤ ਆਦਿ ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਹਨ।

ਹੋਰ ਪੜ੍ਹੋ : ਬੱਬੂ ਮਾਨ ਨੇ ਮਲਕੀ ਕੀਮਾ ਗੀਤ ਨੂੰ ਨਵੇਂ ਅੰਦਾਜ਼ ‘ਚ ਕੀਤਾ ਪੇਸ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਅਮਿਤਾਭ ਬੱਚਨ, ਰਣਬੀਰ ਕਪੂਰ ਤੇ ਆਲਿਆ ਭੱਟ ਦੀ ਇਸ ਫ਼ਿਲਮ ਲਈ ਨਿਰਦੇਸ਼ਕ ਤੇ ਉਨ੍ਹਾਂ ਦੀ ਟੀਮ ਸਖ਼ਤ ਮਿਹਨਤ ਕਰ ਰਹੀ ਹੈ। ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ਜਾਰੀ ਹੈ। ਆਯਾਨ ਮੁਖਰਜ਼ੀ ਅੱਜ ਇਸ ਫ਼ਿਲਮ ਦਾ ਮੋਸ਼ਨ ਪੋਸਟ ਦਿੱਲੀ ਦੇ ਤਿਆਗਰਾਜ ਕੰਪਲੈਕਸ ਸਟੇਡੀਅਮ ਵਿਖੇ ਵੀ ਰਿਲੀਜ਼ ਕਰਨਗੇ ਤੇ ਫ਼ਿਲਮ ਦੀ ਪ੍ਰਮੋਸ਼ਨ ਕਰਨਗੇ।

ALIA BHATT AT GURDWARA BANGLA SAHIB JI PIC Image Source: Instagram

ਇਹ ਫ਼ਿਲਮ ਇੱਕ ਮਿਥਿਹਾਸਕ ਕਹਾਣੀ 'ਤੇ ਅਧਾਰਤ ਹੈ। ਇਸ ਫ਼ਿਲਮ ਵਿੱਚ ਅਮਿਤਾਭ ਬੱਚਨ (ਬ੍ਰਹਮਾ), ਰਣਬੀਰ ਕਪੂਰ (ਸ਼ਿਵਾ) ਅਤੇ ਆਲਿਆ ਭੱਟ (ਈਸ਼ਾ) ਨਾਗਾਅਰਜ਼ੁਨ ਏਕਨੀ (ਵਿਸ਼ਨੂੰ) ਦੇ ਮੁੱਖ ਕਿਰਦਾਰ ਨਿਭਾ ਕਰ ਰਹੇ ਹਨ। 14 ਦਸੰਬਰ ਨੂੰ ਹਾਲ ਹੀ ਵਿੱਚ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ ਸਾਲ 2022 ਵਿੱਚ ਰਿਲੀਜ਼ ਹੋਵੇਗੀ।

ਆਪਣੇ ਲਵ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਵਿੱਚ ਆਏ ਰਣਬੀਰ ਕਪੂਰ ਤੇ ਆਲਿਆ ਭੱਟ ਪਹਿਲੀ ਵਾਰ ਇੱਕਠੇ ਸਕ੍ਰੀਨ ਸ਼ੇਅਰ ਕਰਨਗੇ। ਦਰਸ਼ਕ ਇਨ੍ਹਾਂ ਦੀ ਕੈਮਿਸਟ੍ਰੀ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਜੋੜੀ ਬਾਕਸ ਆਫ਼ਿਸ 'ਤੇ ਕਮਾਲ ਦਿਖਾ ਸਕੇਗੀ ਜਾਂ ਨਹੀਂ।

You may also like