ਬੱਬੂ ਮਾਨ ਨੇ ਮਲਕੀ ਕੀਮਾ ਗੀਤ ਨੂੰ ਨਵੇਂ ਅੰਦਾਜ਼ ‘ਚ ਕੀਤਾ ਪੇਸ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | December 15, 2021

ਬੱਬੂ ਮਾਨ  (Babbu Maan) ਦੀ ਆਵਾਜ਼ ‘ਚ ਲੋਕ ਗੀਤ ਮਲਕੀ ਕੀਮਾ ( Malki Valaitan - Keema Desi) ਨੂੰ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਹੈ । ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਖੁਦ ਗਾਇਕ ਨੇ ਦਿੱਤਾ ਹੈ । ਇਸ ਲੋਕ ਗਾਥਾ ਨੂੰ ਬੱਬੂ ਮਾਨ ਨੇ ਬਿਲਕੁਲ ਵੱਖਰੇ ਅੰਦਾਜ਼ ‘ਚ ਪੇਸ਼ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਮਲਕੀ ਕੀਮਾ ਇੱਕ ਅਜਿਹੇ ਪ੍ਰੇਮੀ ਜੋੜੇ ਕਹਾਣੀ ਜਿਸ ਨੇ ਆਪੋ ਆਪਣਾ ਪਿਆਰ ਪਾਉਣ ਦੇ ਲਈ ਲੰਮੀ ਘਾਲਣਾ ਘਾਲੀ ਸੀ ।

Babbu Maan

ਹੋਰ ਪੜ੍ਹੋ : ਕਰਤਾਰ ਚੀਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਮਿਲਿਆ ਯੂਨੀਕ ਗਿਫ਼ਟ

ਮਲਕੀ ਇਹੋ ਜਿਹੀ ਮੁਟਿਆਰ ਸੀ, ਜਿਸ ਦੇ ਹੁਸਨ ਦੇ ਚਰਚੇ ਹਰ ਪਾਸੇ ਸਨ । ਉਸ ਦੇ ਹੁਸਨ ਦੀ ਤਾਰੀਫ ਕਈ ਪਿੰਡਾਂ ਤੱਕ ਫੈਲੀ ਹੋਈ ਸੀ ।ਕੀਮੇ ਨੇ ਜਦੋਂ ਮਲਕੀ ਦੇ ਹੁਸਨ ਦੀ ਤਾਰੀਫ ਸੁਣੀ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਉਹ ਵੀ ਮਲਕੀ ਦੇ ਪਿੰਡ ਜਦੋਂ ਗਿਆ ਤਾਂ ਮਲਕੀ ਤੋਂ ਪਾਣੀ ਦੀ ਮੰਗ ਕੀਤੀ ਅਤੇ ਜਿਉਂ ਹੀ ਉਸ ਵੱਲ ਤੱਕਿਆ ਤਾਂ ਉਸ ਦਾ ਦੀਵਾਨਾ ਹੋ ਗਿਆ ਸੀ ।

Babbu Maan image From instagram

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਖੇਤੀ ਕਿਰਸਾਨੀ, ਧਾਰਮਿਕ ਹੋਣ ਜਾਂ ਫਿਰ ਪੌਪ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ‘ਚ ਸਰਗਰਮ ਸਨ । ਕਿਸਾਨਾਂ ਦੀ ਜਿੱਤ ਤੋਂ ਬਾਅਦ ਬੱਬੂ ਮਾਨ ਵੀ ਪੱਬਾਂ ਭਾਰ ਹਨ ।

 

View this post on Instagram

 

A post shared by Babbu Maan (@babbumaaninsta)

You may also like