
Alia Bhatt completes her first Hollywood film: ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਹੀ ਆਲਿਆ ਲੰਡਨ ਵਿੱਚ ਆਪਣੀ ਪਹਿਲੀ ਹੌਲੀਵੁੱਡ ਫਿਲਮ ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ। ਆਲਿਆ ਨੇ ਆਪਣੀ ਪਹਿਲੀ ਹੌਲੀਵੁੱਡ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਆਲਿਆ ਭੱਟ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਆਲਿਆ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਉਂਟ ਉੱਤੇ ਸ਼ੂਟਿੰਗ ਦੇ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਆਲਿਆ ਫਿਲਮ ਦੇ ਵੱਖ-ਵੱਖ ਸੀਨ ਸ਼ੂਟ ਕਰਦੀ ਹੋਈ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਲਿਆ ਨੇ ਦੱਸਿਆ ਕਿ ਉਸ ਨੇ ਆਪਣੇ ਪਹਿਲੇ ਹੌਲੀਵੁੱਡ ਪ੍ਰੋਜੈਕਟ ਹਾਰਟ ਆਫ ਸਟੋਨ ਦਾ ਸ਼ੂਟਿੰਗ ਸ਼ੈਡੀਊਲ ਪੂਰਾ ਕਰ ਲਿਆ ਹੈ।

ਆਲਿਆ ਨੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਇੰਸਟਾਗ੍ਰਾਮ 'ਤੇ ਫਿਲਮ ਦੇ ਸੈੱਟ ਤੋਂ ਤਸਵੀਰਾਂ ਦੀ ਇੱਕ ਲੜੀ ਦੇ ਨਾਲ ਅਪਡੇਟ ਨੂੰ ਸਾਂਝਾ ਕੀਤਾ। ਉਸਨੇ ਅਭੁੱਲ ਅਨੁਭਵ ਲਈ ਆਪਣੇ ਸਹਿ-ਸਿਤਾਰਿਆਂ ਅਤੇ ਨਿਰਦੇਸ਼ਕ ਦਾ ਧੰਨਵਾਦ ਕੀਤਾ। "ਹਾਰਟ ਆਫ਼ ਸਟੋਨ - ਤੁਹਾਡੇ ਕੋਲ ਮੇਰਾ ਪੂਰਾ ਧੰਨਵਾਦ ਹੈ ਸੁੰਦਰ @gal_gadot... ਮੇਰੇ ਨਿਰਦੇਸ਼ਕ ਟੌਮ ਹਾਰਪਰ... @jamiedornan ਨੇ ਅੱਜ ਤੁਹਾਨੂੰ ਯਾਦ ਕੀਤਾ... ਅਭੁੱਲ ਅਨੁਭਵ ਲਈ ਮੇਰੀ ਪੂਰੀ ਟੀਮ। ਮੈਂ ਪਿਆਰ ਅਤੇ ਦੇਖਭਾਲ ਲਈ ਸਦਾ ਲਈ ਧੰਨਵਾਦੀ ਰਹਾਂਗਾ। ਪ੍ਰਾਪਤ ਹੋਇਆ ਹੈ ਅਤੇ ਮੈਂ ਤੁਹਾਡੇ ਸਾਰਿਆਂ ਦੇ ਫਿਲਮ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ!” 29 ਸਾਲਾਂ ਅਦਾਕਾਰ ਨੇ ਲਿਖਿਆ।
ਦੱਸ ਦਈਏ ਕਿ ਇਹ ਫਿਲਮ ਜਾਸੂਸੀ ਥ੍ਰਿਲਰ ਉੱਤੇ ਅਧਾਰਿਤ ਹੈ। ਇਸ ਵਿੱਚ ਆਲਿਆ ਦੇ ਨਾਲ-ਨਾਲ ਵਿੱਚ ਵੰਡਰ ਵੂਮੈਨ ਸਟਾਰ ਗੈਲ ਗਡੋਟ ਅਤੇ ਬੇਲਫਾਸਟ ਅਦਾਕਾਰ ਜੈਮੀ ਡੋਰਨਨ ਵੀ ਮੁਖ ਭੂਮਿਕਾ ਵਿੱਚ ਹਨ। ਨੈੱਟਫਲਿਕਸ ਫਿਲਮ ਦਾ ਨਿਰਦੇਸ਼ਨ ਟੌਮ ਹਾਰਪਰ ਕਰ ਰਹੇ ਹਨ। ਇਸ ਫਿਲਮ ਦੀ ਸਕ੍ਰੀਪਟ ਗ੍ਰੇਗ ਰੁਕਾ ਅਤੇ ਐਲੀਸਨ ਸ਼ਰੋਡਰ ਨੇ ਲਿਖੀ ਹੈ।

ਹੋਰ ਪੜ੍ਹੋ: ਚੌਪਸਟਿਕ ਛੱਡ ਹੱਥਾਂ ਨਾਲ ਸੂਸ਼ੀ ਖਾਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਪਸੰਦ ਆਇਆ ਦੇਸੀ ਅੰਦਾਜ਼
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲਿਆ ਭੱਟ ਜਲਦ ਹੀ ਪਤੀ ਰਣਬੀਰ ਕਪੂਰ ਨਾਲ ਫਿਲਮ ਬ੍ਰਹਮਅਸਤਰ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਆਲਿਆ ਰਣਵੀਰ ਸਿੰਘ ਦੇ ਨਾਲ ਫਿਲਮ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਵੇਗੀ।
View this post on Instagram