ਮਹਿਲਾਵਾਂ 'ਤੇ ਗ਼ਲਤ ਕਮੈਂਟ ਕਰਨ ਦੇ ਮੁੱਦੇ ਨੂੰ ਲੈ ਕੇ ਭੜਕੀ ਆਲਿਆ ਭੱਟ, ਜਾਣੋ ਕੀ ਕਿਹਾ

written by Pushp Raj | August 02, 2022

Alia Bhatt angry on wrong comments about women: ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਡਾਰਲਿੰਗਸ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਆਲਿਆ ਲੀਕ ਤੋਂ ਹੱਟ ਕੇ ਨਵਾਂ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਹਾਲ ਹੀ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਆਲਿਆ ਭੱਟ ਨੇ ਇਹ ਖੁਲਾਸਾ ਕੀਤਾ ਕਿ ਉਸ ਨੂੰ ਮਹਿਲਾਵਾਂ ਉੱਤੇ ਗ਼ਲਤ ਬਿਆਨ ਤੇ ਕਮੈਂਟਬਾਜ਼ੀ ਕਰਨ ਵਾਲਿਆਂ ਉੱਤੇ ਬਹੁਤ ਗੁੱਸਾ ਆਉਂਦਾ ਹੈ।

image From instagram

ਆਲਿਆ ਨੇ ਦੱਸਿਆ ਕਿ ਇੰਡਸਟਰੀ ਦੇ ਵਿੱਚ ਵੀ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਦੇ ਕੱਪੜਿਆਂ ਤੋਂ ਲੈਂ ਕੇ ਉਨ੍ਹਾੰ ਦੇ ਸਰੀਰ, ਇਥੋਂ ਤੱਕ ਕੀ ਰੰਗ ਨੂੰ ਲੈ ਕੇ ਵੀ ਭੇਦਭਾਵ ਕੀਤਾ ਜਾਂਦਾ ਹੈ।

ਆਲਿਆ ਨੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਕਈ ਵਾਰ ਇਨ੍ਹਾਂ ਟਿੱਪਣੀਆਂ 'ਤੇ ਧਿਆਨ ਨਹੀਂ ਦਿੰਦੀ। ਆਲਿਆ ਨੇ ਇਹ ਵੀ ਖੁਲਾਸਾ ਕੀਤਾ ਕਿ ਇੰਡਸਟਰੀ 'ਚ ਵੀ ਅਜਿਹੇ ਬਿਆਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਲਿਆ ਭੱਟ ਨੇ ਆਪਣੇ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਕਿਵੇਂ ਸਮਾਜ 'ਚ ਔਰਤਾਂ ਨੂੰ ਗ਼ਲਤ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੰਡਸਟਰੀ 'ਚ ਵੀ ਕਈ ਮੌਕਿਆਂ 'ਤੇ ਇਤਰਾਜ਼ਯੋਗ ਕਮੈਂਟਸ ਕੀਤੇ ਜਾਂਦੇ ਹਨ। ਅਭਿਨੇਤਰੀ ਨੇ ਕਿਹਾ ਕਿ ਇਹ ਟਿੱਪਣੀਆਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਛੇੜਛਾੜ ਦਾ ਪਹਿਲਾਂ ਅਹਿਸਾਸ ਨਹੀਂ ਹੋਇਆ, ਪਰ ਉਸ ਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਾ। ਅਭਿਨੇਤਰੀ ਨੇ ਕਿਹਾ ਕਿ ਜਦੋਂ ਔਰਤਾਂ ਨੂੰ ਉਨ੍ਹਾਂ ਦੀ ਬ੍ਰੇਸ ਲੁਕਾਉਣ ਲਈ ਕਿਹਾ ਜਾਂਦਾ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ।

Image Source: Instagram

ਆਪਣੇ ਬਾਰੇ ਗੱਲ ਕਰਦੇ ਹੋਏ ਆਲਿਆ ਭੱਟ ਨੇ ਕਿਹਾ ਕਿ ਮੈਨੂੰ ਕਈ ਵਾਰ ਇਤਰਾਜ਼ਯੋਗ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਮੈਂ ਧਿਆਨ ਨਹੀਂ ਦਿੱਤਾ, ਪਰ ਮੈਂ ਇਸ ਸਭ ਬਾਰੇ ਬਹੁਤ ਸੋਚਦੀ ਹਾਂ ਕਿਉਂਕਿ ਮੈਂ ਇਸ ਮੁੱਦੇ ਤੋਂ ਜਾਣੂ ਹਾਂ। ਜਦੋਂ ਮੈਂ ਇਸ ਬਾਰੇ ਸੋਚਦੀ ਹਾਂ, ਤਾਂ ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਇੱਕ ਇਤਰਾਜ਼ਯੋਗ ਟਿੱਪਣੀ ਸੀ। ਕਈ ਵਾਰ ਮੇਰੇ ਦੋਸਤ ਵੀ ਮੈਨੂੰ ਕਹਿੰਦੇ ਹਨ ਕਿ ਮੈਂ ਬਹੁਤ ਜ਼ਿਆਦਾ ਅਗ੍ਰੈਸਿਵ ਹੋ ਗਈ ਹਾਂ। ਮੈਂ ਬਹੁਤ ਸੰਵੇਦਨਸ਼ੀਲ ਹਾਂ।

ਆਲਿਆਨੇ ਅੱਗੇ ਕਿਹਾ ਕਿ ਲੋਕ ਮੈਨੂੰ ਕਈ ਵਾਰ ਕਹਿੰਦੇ ਹਨ ਕਿ ਇੰਨਾ ਸੰਵੇਦਨਸ਼ੀਲ ਨਾ ਬਣੋ। ਕੀ ਤੁਹਾਨੂੰ ਮਾਹਵਾਰੀ ਆਈ ਹੈ? ਫਿਰ ਮੈਂ ਕਹਿੰਦੀ ਹਾਂ ਕਿ ਮੈਂ ਸੰਵੇਦਨਸ਼ੀਲ ਨਹੀਂ ਹਾਂ ਅਤੇ ਹੋਰ ਕੁਝ ਨਹੀਂ। ਤੁਹਾਡਾ ਜਨਮ ਵੀ ਇਸ ਲਈ ਹੋਇਆ ਹੈ ਕਿਉਂਕਿ ਔਰਤਾਂ ਨੂੰ ਮਾਹਵਾਰੀ ਹੁੰਦੀ ਹੈ। ਆਲਿਆ ਨੇ ਆਖਿਰਕਾਰ ਕਿਹਾ ਕਿ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਜਦੋਂ ਲੋਕ ਕਹਿੰਦੇ ਹਨ ਕਿ ਤੁਹਾਡੀ ਬ੍ਰੇਸ ਨਹੀਂ ਦਿਖਾਈ ਦੇਣੀ ਚਾਹੀਦੀ ਜਾਂ ਅੰਡਰਗਾਰਮੈਂਟਸ ਨੂੰ ਲੁਕਾ ਕੇ ਰੱਖਣਾ ਚਾਹੀਦਾ ਹੈ? ਓਹ ਕਿਉਂ? ਇਹ ਮੇਰੇ ਨਾਲ ਨਹੀਂ ਹੋਇਆ ਪਰ ਔਰਤਾਂ ਨੂੰ ਆਪਣੀਆਂ ਚੀਜ਼ਾਂ ਨੂੰ ਛੁਪਾਉਣਾ ਪੈਂਦਾ ਹੈ। ਆਲਿਆ ਨੇ ਕਿਹਾ ਕਿ ਸਮਾਜ ਵਿੱਚ ਅਜੇ ਵੀ ਮਹਿਲਾਵਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਉਨ੍ਹਾਂ ਨਾਲ ਗ਼ਲਤ ਵਿਵਹਾਰ ਕੀਤਾ ਜਾਂਦਾ ਹੈ।

Image Source: Instagram

ਹੋਰ ਪੜ੍ਹੋ: ਆਲਿਆ ਭੱਟ ਨੇ ਫਿਲਮ 'ਡਾਰਲਿੰਗਜ਼' ਦੇ ਪ੍ਰਮੋਸ਼ਨ 'ਤੇ ਪਾਇਆ ਪਤੀ ਰਣਬੀਰ ਕਪੂਰ ਦਾ ਬਲੇਜ਼ਰ, ਵੇਖੋ ਤਸਵੀਰਾਂ

ਫਿਲਮ ਦੀ ਗੱਲ ਕਰੀਏ ਤਾਂ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ। ਆਲਿਆ ਇਨ੍ਹੀਂ ਦਿਨੀਂ ਵਿਜੇ ਵਰਮਾ ਅਤੇ ਸ਼ੈਫਾਲੀ ਸ਼ਾਹ ਨਾਲ ਫਿਲਮ 'ਡਾਰਲਿੰਗਸ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।ਜਸਮੀਤ ਕੇ ਰੇਨ ਦੀ ਇਹ ਫਿਲਮ 05 ਅਗਸਤ 2022 ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ।

You may also like