ਰਣਬੀਰ ਕਪੂਰ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਆਲਿਆ ਭੱਟ ਨੇ ਕੀਤਾ ਵੱਡਾ ਖੁਲਾਸਾ, ਆਖੀ ਇਹ ਗੱਲ....

written by Pushp Raj | February 12, 2022

ਬਾਲੀਵੁੱਡ ਦੇ ਲਵ ਬਰਡਸ ਦੇ ਨਾਂਅ ਤੋਂ ਮਸ਼ਹੂਰ ਆਲਿਆ ਭੱਟ ਤੇ ਰਣਬੀਰ ਕਪੂਰ ਦੀ ਜੋੜੀ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਬੀਤੇ ਦਿਨੀਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਜਲਦ ਹੀ ਇਹ ਜੋੜੀ ਇਸ ਸਾਲ ਵਿਆਹ ਕਰਵਾ ਲਵੇਗੀ। ਆਪਣੇ ਇੱਕ ਇੰਟਰਵਿਊ ਦੇ ਦੌਰਾਨ ਆਲਿਆ ਭੱਟ ਨੇ ਰਣਬੀਰ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਦੱਸ ਦਈਏ ਕਿ ਅਦਾਕਾਰਾ ਆਲਿਆ ਭੱਟ ਅਤੇ ਰਣਬੀਰ ਕਪੂਰ ਕਰੀਬ ਚਾਰ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਮਹਿਜ਼ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰ ਦੋਵੇਂ ਕਦੋਂ ਵਿਆਹ ਕਰਵਾਉਣਗੇ।

image From Google

ਹੁਣ ਆਖ਼ਿਰਕਾਰ ਆਲੀਆ ਨੇ ਆਪਣੇ ਅਤੇ ਰਣਬੀਰ ਦੇ ਵਿਆਹ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਦੋਹਾਂ ਦਾ ਵਿਆਹ ਹੋ ਗਿਆ ਹੈ। ਆਪਣੇ ਇੱਕ ਇੰਟਰਵਿਊ 'ਚ ਆਲੀਆ ਨੇ ਕਿਹਾ, " ਮੈਂ ਦਿਮਾਗ 'ਚ ਤਾਂ ਮੈਂ ਰਣਬੀਰ ਨਾਲ ਪਹਿਲਾਂ ਹੀ ਵਿਆਹ ਕਰ ਚੁੱਕੀ ਹਾਂ। ਅਸਲ 'ਚ ਮੇਰਾ ਵਿਆਹ ਰਣਬੀਰ ਨਾਲ ਲੰਬੇ ਸਮੇਂ ਤੋਂ ਹੋਇਆ ਹੈ। ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਜਦੋਂ ਵੀ ਅਸੀਂ ਵਿਆਹ ਕਰਦੇ ਹਾਂ ਤਾਂ ਇਹ ਬਹੁਤ ਵਧੀਆ ਤਰੀਕੇ ਨਾਲ ਚਲੇਗਾ।' " ਆਪਣੇ ਇਸ ਬਿਆਨ ਦੇ ਨਾਲ ਆਲਿਆ ਨੇ ਸਿੱਧੇ ਤੇ ਸਾਫ ਸ਼ਬਦਾਂ ਵਿੱਚ ਰਣਬੀਰ ਨੂੰ ਨਾਲ ਵਿਆਹ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ।

image From Google

ਦੱਸਣਯੋਗ ਹੈ ਕਿ ਆਲਿਆ ਅਤੇ ਰਣਬੀਰ ਦੀ ਮੁਲਾਕਾਤ 2017 ਵਿੱਚ ਹੋਈ ਸੀ। ਇਸ ਜੋੜੇ ਨੇ ਕੁਝ ਸਮੇਂ ਲਈ ਆਪਣੇ ਰਿਸ਼ਤੇ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਸੀ, ਪਰ 2018 ਵਿੱਚ ਉਨ੍ਹਾਂ ਨੇ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਇਕੱਠੇ ਸ਼ਾਮਲ ਹੋ ਕੇ ਆਪਣੇ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ।

ਹੋਰ ਪੜ੍ਹੋ : ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਨਜ਼ ਨੂੰ ਆ ਰਹੀ ਹੈ ਪਸੰਦ

ਇਕ ਇੰਟਰਵਿਊ 'ਚ ਜਦੋਂ ਰਣਬੀਰ ਤੋਂ ਉਨ੍ਹਾਂ ਦੇ ਅਤੇ ਆਲੀਆ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਰਣਬੀਰ ਨੇ ਕਿਹਾ ਸੀ, ''ਜੇਕਰ ਕੋਰੋਨਾ ਮਹਾਂਮਾਰੀ ਨਾਂ ਹੁੰਦੀ ਤਾਂ ਉਹ ਆਲੀਆ ਨਾਲ ਵਿਆਹ ਕਰਵਾ ਲੈਂਦੇ।

image From Google

ਆਲਿਆ ਭੱਟ ਅਤੇ ਰਣਬੀਰ ਕਪੂਰ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣਗੇ। ਬ੍ਰਹਮਾਸਤਰ ਤੋਂ ਇਲਾਵਾ ਆਲਿਆ ਐਸਐਸ ਰਾਜਾਮੌਲੀ ਦੀ 'ਆਰਆਰਆਰ' ਅਤੇ ਸੰਜੇ ਲੀਲਾ ਭੰਸਾਲੀ ਦੀ 'ਗੰਗੂਬਾਈ ਕਾਠੀਆਵਾੜੀ' ਵਿੱਚ ਵੀ ਨਜ਼ਰ ਆਵੇਗੀ ਜੋ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।

You may also like