ਆਲੀਆ ਨੇ ਇੱਕ ਵਾਰ ਫਿਰ ਸ਼ੇਰਾਂ ਵਾਲੀ ਤਸਵੀਰ ਸਾਂਝੀ ਕਰਕੇ ਦੱਸੀ ਆਪਣੀ ਖੁਸ਼ੀ, ਧੀ ਦੇ ਜਨਮ ਦਾ ਕੀਤਾ ਖੁਲਾਸਾ 

written by Lajwinder kaur | November 06, 2022 02:23pm

Alia Bhatt and Ranbir Kapoor: ਬਾਲੀਵੁੱਡ ਦੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਆਲੀਆ ਭੱਟ ਅਤੇ ਅਭਿਨੇਤਾ ਰਣਬੀਰ ਕਪੂਰ ਦੇ ਘਰ ਕਿਲਕਾਰੀਆਂ ਗੂੰਜ ਗਈਆਂ। ਰਣਬੀਰ-ਆਲੀਆ, ਮਾਤਾ-ਪਿਤਾ ਬਣ ਗਏ ਹਨ। ਖਬਰਾਂ ਮੁਤਾਬਕ ਆਲੀਆ ਨੇ ਬੇਟੀ ਨੂੰ ਜਨਮ ਦਿੱਤਾ ਹੈ। ਰਣਬੀਰ ਅਤੇ ਆਲੀਆ ਦੇ ਮਾਤਾ-ਪਿਤਾ ਬਣਨ 'ਤੇ ਪੂਰਾ ਕਪੂਰ ਅਤੇ ਭੱਟ ਪਰਿਵਾਰ ਖੁਸ਼ ਹੈ। ਹਾਲਾਂਕਿ ਆਲੀਆ ਦੀ ਡਿਲੀਵਰੀ ਨਾਰਮਲ ਸਰਜਰੀ ਹੈ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਪਰ ਹੁਣ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਆਫੀਸ਼ੀਅਲ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ : Hansika Motwani: ਹੰਸਿਕਾ ਮੋਟਵਾਨੀ ਨੇ ਆਪਣੇ ਹੋਣ ਵਾਲੇ ਪਤੀ ਦੇ ਪਹਿਲੇ ਵਿਆਹ 'ਚ ਕੀਤੀ ਸੀ ਖੂਬ ਮਸਤੀ, ਸਾਹਮਣੇ ਆਇਆ ਪੁਰਾਣਾ ਵੀਡੀਓ

alia baby girl image source: instagram

ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਲਈ ਇਹ ਸਾਲ ਬਹੁਤ ਖਾਸ ਰਿਹਾ। ਇਸ ਸਾਲ ਅਪ੍ਰੈਲ 'ਚ ਦੋਹਾਂ ਨੇ ਵਿਆਹ ਕਰ ਲਿਆ ਸੀ। ਜੂਨ 'ਚ ਆਲੀਆ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਅਤੇ ਨਵੰਬਰ ਮਹੀਨੇ ਵਿੱਚ ਦੋਵੇਂ ਮਾਤਾ-ਪਿਤਾ ਬਣ ਗਏ ਹਨ। ਪ੍ਰਸ਼ੰਸਕ ਅਤੇ ਕਲਾਕਾਰ ਸੋਸ਼ਲ ਮੀਡੀਆ 'ਤੇ ਉੱਤੇ ਪੋਸਟਾਂ ਪਾ ਕੇ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਹੁਣ ਹਰ ਕੋਈ ਬੇਟੀ ਦੀ ਪਹਿਲੀ ਝਲਕ ਦੇਖਣ ਲਈ ਬੇਤਾਬ ਹਨ।

alia and ranbir image source: instagram

ਦੱਸ ਦਈਏ ਹਰ ਕੋਈ ਆਲੀਆ ਭੱਟ ਵੱਲੋਂ ਆਫੀਸ਼ੀਅਲ ਐਲਾਨ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵਾਰ ਫਿਰ ਤੋਂ ਸ਼ੇਰਾਂ ਵਾਲੀ ਤਸਵੀਰ ਸ਼ੇਅਰ ਕਰਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ।

ਉਨ੍ਹਾਂ ਨੇ ਸ਼ੇਰਾਂ ਦੀ ਪਰਿਵਾਰ ਵਾਲੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਬੇਬੀ ਸ਼ੇਰ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਿਹਾ ਹੈ।ਇਸ ਪੋਸਟ ਉੱਤੇ ਨਾਮੀ ਹਸਤੀਆਂ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੇ ਨੂੰ ਮੰਮੀ-ਪਾਪਾ ਬਣਨ ਲਈ ਵਧਾਈਆਂ ਦੇ ਰਹੇ ਹਨ। ਦੱਸ ਦਈਏ ਇਸ ਤੋਂ ਪਹਿਲਾਂ ਵੀ ਜਦੋਂ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ ਤੱਦ ਵੀ ਉਨ੍ਹਾਂ ਨੇ ਸ਼ੇਰ-ਸ਼ੇਰਨੀ ਤੇ ਬੇਬੀ ਸ਼ੇਰ ਵਾਲੀ ਇੱਕ ਤਸਵੀਰ ਸਾਂਝੀ ਕੀਤੀ ਸੀ।

 

View this post on Instagram

 

A post shared by Alia Bhatt 🤍☀️ (@aliaabhatt)

 

You may also like