ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਧੀ ਦੀ ਸੁਰੱਖਿਆ ਦੇ ਲਈ ਚੁੱਕਿਆ ਵੱਡਾ ਕਦਮ, ਲਗਾਈਆਂ ਕਈ ਪਾਬੰਦੀਆਂ

written by Shaminder | November 11, 2022 06:14pm

ਆਲੀਆ ਭੱਟ (Alia Bhatt)  ਅਤੇ ਰਣਬੀਰ ਕਪੂਰ ਦੇ ਘਰ ਬੀਤੇ ਦਿਨੀਂ ਇੱਕ ਧੀ (Daughter)  ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ । ਆਲੀਆ ਆਪਣੀ ਨਵਜਾਤ ਬੱਚੀ ਦੇ ਨਾਲ ਹਸਪਤਾਲ ਤੋਂ ਘਰ ਪਹੁੰਚ ਗਈ ਹੈ । ਇਸ ਤੋਂ ਬਾਅਦ ਅਦਾਕਾਰਾ ਉਸ ਦੀ ਬੱਚੀ ਨੂੰ ਵੇਖਣ ਦੇ ਲਈ ਦੋਸਤ ਅਤੇ ਰਿਸ਼ਤੇਦਾਰ ਵੀ ਪਹੁੰਚ ਰਹੇ ਹਨ ।

ranbir kapoor and alia bhatt image source: instagram

ਹੋਰ ਪੜ੍ਹੋ : ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ, ਜਿੰਮ ‘ਚ ਵਰਕ ਆਊਟ ਦੇ ਦੌਰਾਨ ਪਿਆ ਦਿਲ ਦਾ ਦੌਰਾ

ਪਰ ਦੋਵਾਂ ਨੇ ਆਪਣੀ ਬੱਚੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੇ ਲਈ ਅਤੇ ਉਸ ਦੀ ਸੁਰੱਖਿਆ ਦੇ ਲਈ ਕੁਝ ਨਿਯਮ ਬਣਾਏ ਹਨ । ਖ਼ਬਰਾਂ ਮੁਤਾਬਕ ਕਪੂਰ ਪਰਿਵਾਰ ਨਹੀਂ ਚਾਹੁੰਦਾ ਕਿ ਨਵਜਾਤ ਬੱਚੀ ਦੀਆਂ ਤਸਵੀਰਾਂ ਵਾਇਰਲ ਹੋਣ ।

alia bhatt in bollywood

ਹੋਰ ਪੜ੍ਹੋ : ਸਲਮਾਨ ਖ਼ਾਨ ਤੋਂ ਲੈ ਕੇ ਬਾਦਸ਼ਾਹ, ਵਰੁਣ ਧਵਨ ਤੱਕ ਇਹ ਸਿਤਾਰੇ ਰਹੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ, ਜਾਣੋਂ ਕਿਸ ਤਰ੍ਹਾਂ ਦਿੱਤੀ ਮਾਤ

ਇਸ ਕਰਕੇ ਪਰਿਵਾਰ ਦੇ ਵੱਲੋਂ ਕਿਸੇ ਵੀ ਦੋਸਤ ਦੇ ਨਾਲ ਤਸਵੀਰਾਂ ਖਿਚਵਾਉਣ ਦੀ ਇਜਾਜ਼ਤ ਨਹੀਂ ਹੈ । ਇਸ ਤੋਂ ਇਲਾਵਾ ਰਣਬੀਰ ਅਤੇ ਆਲੀਆ ਦੀ ਧੀ ਦਾ ਕੋਈ ਵੀ ਨਜ਼ਦੀਕੀ ਵਿਅਕਤੀ ਉਦੋਂ ਤੱਕ ਨਹੀਂ ਮਿਲ ਸਕਦਾ ਜਦੋਂ ਤੱਕ ਉਸ ਦੀ ਕੋਵਿਡ ਦੀ ਰਿਪੋਰਟ ਨੈਗੇਟਿਵ ਨਹੀਂ ਆਉਂਦੀ।

inside image of alia bhatt baby shower

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਅਪ੍ਰੈਲ ‘ਚ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਮਹੀਨੇ ਬਾਅਦ ਹੀ ਅਦਾਕਾਰਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ । ਹੁਣ ਦੋਵੇਂ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਬਣ ਗਏ ਹਨ । ਦੋਵਾਂ ਨੇ ਇਸ ਪਿਆਰੀ ਜਿਹੀ ਬੱਚੀ ਦਾ ਕੀ ਨਾਮ ਰੱਖਿਆ ਹੈ ਇਸ ਬਾਰੇ ਕੋਈ ਖੁਲਾਸਾ ਜੋੜੀ ਦੇ ਵੱਲੋਂ ਨਹੀਂ ਕੀਤਾ ਗਿਆ ਹੈ ।

 

View this post on Instagram

 

A post shared by Alia Bhatt 🤍☀️ (@aliaabhatt)

You may also like