ਆਲੀਆ-ਰਣਬੀਰ ਬਣੇ ਮੰਮੀ-ਪਾਪਾ, ਘਰ ਆਈ ਨੰਨ੍ਹੀ ਪਰੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | November 06, 2022 01:35pm

Alia Bhatt News: ਲਓ ਜੀ ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆ ਗਈ ਹੈ। ਜੀ ਹਾਂ ਪ੍ਰਸ਼ੰਸਕਾਂ ਦੀ ਸਭ ਤੋਂ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਆਲੀਆ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਪੂਰੇ ਕਪੂਰ ਅਤੇ ਭੱਟ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

ਹੋਰ ਪੜ੍ਹੋ : Mili Screening: ਕਾਫੀ ਸਮੇਂ ਬਾਅਦ ਨਜ਼ਰ ਆਈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰੇਖਾ, ਜਾਨ੍ਹਵੀ ਕਪੂਰ ‘ਤੇ ਲੁਟਾਇਆ ਖੂਬ ਪਿਆਰ

alia bhatt at hospital image source: instagram

ਦੱਸ ਦੇਈਏ ਕਿ ਆਲੀਆ ਨੂੰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਰਣਬੀਰ ਕਪੂਰ ਵੀ ਇਸ ਸਮੇਂ ਹਸਪਤਾਲ 'ਚ ਮੌਜੂਦ ਹਨ। ਮੀਡੀਆ ਰਿਪੋਰਟਸ ਮੁਤਾਬਿਕ ਆਲੀਆ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ।ਫਿਲਹਾਲ ਬੇਬੀ ਅਤੇ ਆਲੀਆ ਦੋਵੇਂ ਸਿਹਤਮੰਦ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਆਲੀਆ ਅਤੇ ਰਣਬੀਰ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਆਪਣੇ ਮਾਤਾ-ਪਿਤਾ ਬਣਨ ਦਾ ਐਲਾਨ ਨਹੀਂ ਕੀਤਾ ਹੈ।

ranbir kapoor and alia bhatt image source: instagram

ਦਰਅਸਲ, ਜਦੋਂ ਤੋਂ ਆਲੀਆ ਦੇ ਮਾਂ ਬਣਨ ਦੀ ਖਬਰ ਸਾਹਮਣੇ ਆਈ ਸੀ। ਉਦੋਂ ਤੋਂ, ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਪ੍ਰਸ਼ੰਸਕ ਵੀ ਆਲੀਆ ਦੇ ਬੱਚੇ ਦੇ ਜਨਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਇਸ ਸਾਲ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਦੋਵਾਂ ਦਾ ਵਿਆਹ ਉਨ੍ਹਾਂ ਦੇ ਘਰ ਬਹੁਤ ਸਾਦਗੀ ਨਾਲ ਹੋਇਆ ਸੀ। ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਸੀ। ਹਾਲ ਹੀ 'ਚ ਰਣਬੀਰ-ਆਲੀਆ ਨੂੰ ਫਿਲਮ 'ਬ੍ਰਹਮਾਸਤਰ' 'ਚ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਦੇਖਿਆ ਗਿਆ ਸੀ

alia bhatt first karwa chauth image source: instagram

You may also like