ਬੇਬੀਮੂਨ ਤੋਂ ਵਾਪਸ ਆਏ ਰਣਬੀਰ-ਆਲੀਆ, ਏਅਰਪੋਰਟ ‘ਤੇ ਅਦਾਕਾਰਾ ਆਪਣੇ ਵੱਡੇ ਸਾਰੇ ਬੇਬੀ ਬੰਪ ਨੂੰ ਇਸ ਤਰ੍ਹਾਂ ਫਲਾਂਟ ਕਰਦੀ ਆਈ ਨਜ਼ਰ

written by Lajwinder kaur | August 15, 2022

Alia Bhatt, Ranbir Kapoor return to Mumbai post babymoon: ਬਾਲੀਵੁੱਡ ਸਿਤਾਰੇ ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਖੂਬ ਆਨੰਦ ਲੈ ਰਹੇ ਹਨ ਅਤੇ ਇੱਕ-ਦੂਜੇ ਨਾਲ ਕਾਫੀ ਸਮਾਂ ਬਤੀਤ ਕਰ ਰਹੇ ਹਨ। ਇਹ ਸਟਾਰ ਜੋੜਾ ਬੇਬੀਮੂਨ ਮਨਾਉਣ ਲਈ ਇਟਲੀ ਗਿਆ ਸੀ ਅਤੇ ਐਤਵਾਰ ਰਾਤ ਨੂੰ ਵਾਪਸ ਆ ਗਿਆ ਹੈ। ਅਜਿਹੇ 'ਚ ਇਸ ਜੋੜੇ ਨੂੰ ਮੁੰਬਈ ਏਅਰਪੋਰਟ 'ਤੇ ਪਪਰਾਜ਼ੀ ਨੇ ਸਪਾਟ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : Happy Independence Day 2022: ਬੀ ਪਰਾਕ ਨੇ ਘਰ ਦੀ ਛੱਤ ‘ਤੇ ਲਹਿਰਾਇਆ ਤਿਰੰਗਾ ਅਤੇ ਗੁਰੂ ਰੰਧਾਵਾ ਨੇ ਵਿਦੇਸ਼ ‘ਚ ਲਹਿਰਾਇਆ ਝੰਡਾ, ਦੇਖੋ ਵੀਡੀਓ

inside pic of alia ranbir image source Instagram

ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਣਬੀਰ ਤੇ ਆਲੀਆ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਇਸ ਦੇ ਨਾਲ ਹੀ ਆਲੀਆ ਭੱਟ ਆਪਣੇ ਵੱਡੇ ਸਾਰੇ ਬੇਬੀ ਬੰਪ ਨੂੰ ਲੰਬੀ ਕਮੀਜ਼ ਦੇ ਨਾਲ ਛੁਪਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਇਸ ਦੌਰਾਨ ਰਣਬੀਰ ਕਪੂਰ ਪਲ-ਪਲ ਆਲੀਆ ਭੱਟ ਦਾ ਖਿਆਲ ਰੱਖਦੇ ਨਜ਼ਰ ਆਏ। ਪਪਰਾਜ਼ੀ ਨੂੰ ਪੋਜ਼ ਦੇਣ ਤੋਂ ਬਾਅਦ ਇਹ ਜੋੜਾ ਕਾਰ 'ਚ ਬੈਠ ਕੇ ਆਪਣੇ ਘਰ ਲਈ ਰਵਾਨਾ ਹੋ ਗਏ। ਇਸ ਵੀਡੀਓ ਨੂੰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ।

image source Instagram

ਆਲੀਆ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਬੇਬੀਮੂਨ ਦੀਆਂ ਕੁਝ ਝਲਕ ਵੀ ਸਾਂਝੀਆਂ ਕੀਤੀਆਂ ਸਨ। ਆਲੀਆ ਵੱਲੋਂ ਸਾਂਝੀ ਕੀਤੀ ਇੱਕ ਵੀਡੀਓ 'ਚ ਰਣਬੀਰ ਕਪੂਰ ਖੂਬਸੂਰਤ ਮੈਦਾਨਾਂ ਦਾ ਅਨੰਦ ਲੈਂਦੇ ਨਜ਼ਰ ਆਏ। ਵੀਡੀਓ 'ਚ ਰਣਬੀਰ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੇ ਗੀਤ 'ਦੇਵਾ ਦੇਵਾ' 'ਤੇ ਝੂੰਮਦੇ ਹੋਏ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਆਲੀਆ ਨੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਸੀ ਜਿਸ ‘ਚ ਉਸ ਦੇ ਚਿਹਰੇ ਉੱਤੇ ਪ੍ਰੈਗਨੈਂਸੀ ਦੀ ਚਮਕ ਦੇਖਣ ਨੂੰ ਮਿਲ ਰਹੀ ਸੀ।

image source Instagram

ਦੱਸ ਦੇਈਏ ਕਿ ਆਲੀਆ-ਰਣਬੀਰ ਦਾ ਵਿਆਹ ਇਸ ਸਾਲ ਅਪ੍ਰੈਲ 'ਚ ਹੋਇਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਆਲੀਆ ਨੇ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ। ਦੋਵਾਂ ਦਾ ਪਿਆਰ ਫਿਲਮ ਬ੍ਰਹਮਾਸਤਰ ਦੇ ਸੈੱਟ ਤੋਂ ਸ਼ੁਰੂ ਹੋਇਆ ਸੀ। ਇਸ ਫਿਲਮ 'ਚ ਆਲੀਆ-ਰਣਬੀਰ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਫਿਲਮ 'ਚ ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।

 

 

View this post on Instagram

 

A post shared by Viral Bhayani (@viralbhayani)

You may also like