ਇਸ ਅਦਾਕਾਰਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਬਾਲੀਵੁੱਡ ਸਟਾਰਸ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ
ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਕਿਊੇਟ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਮਾਸੂਮ ਅਤੇ ਪਿਆਰੀ ਲੱਗ ਰਹੀ ਹੈ । ਉਸ ਦੀ ਇਸ ਤਸਵੀਰ ‘ਤੇ ਅਦਾਕਾਰ ਰਣਵੀਰ ਸਿੰਘ ਨੇ ਵੀ ਇਸ ਤਸਵੀਰ ਨੂੰ ਪਸੰਦ ਕੀਤਾ ਹੈ, ੳੁੱਥੇ ਹੀ ਰਿਤਿਕ ਰੌਸ਼ਨ ਨੇ ਲਿਖਿਆ ‘ਕਿੰਨੀ ਪਿਆਰੀ’। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਨੇ ਆਲੀਆ ਦੀ ਤਸਵੀਰ ‘ਤੇ ਕਮੈਂਟ ਕਰਦੇ ਹੋਏ ਲਿਖਿਆ ‘ਪਿਆਰੀ’।
https://www.instagram.com/p/CDJrnyzMN0F/
ਆਲੀਆ ਦੀ ਇਸ ਤਸਵੀਰ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਲੀਆ ਬਚਪਨ ‘ਚ ਕਿੰਨੀ ਕਿਊਟ ਵਿਖਾਈ ਦਿੰਦੀ ਸੀ ।ਦੱਸ ਦਈਏ ਕਿ ਕੋਰੋਨਾ ਵਾਇਰਸ ਕਰਕੇ ਸ਼ੂਟਿੰਗ ਅਤੇ ਫ਼ਿਲਮਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।
https://www.instagram.com/p/CCNrQeFMDD_/
ਅਜਿਹੇ ‘ਚ ਫ਼ਿਲਮੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਅਤੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਰਹੇ ਹਨ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ।
https://www.instagram.com/p/CBZ2K6uF0V7/
ਆਲੀਆ ਭੱੱਟ ਵੀ ਏਨੀਂ ਦਿਨੀਂ ਆਪਣੀ ਫ਼ਿਲਮ ‘ਸੜਕ-2’ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ ।ਦੱਸ ਦਈਏ ਕਿ 90 ਦੇ ਦਹਾਕੇ ‘ਚ ਆਈ ‘ਸੜਕ’ ਦਾ ਸੀਕਵੇਲ ਬਣ ਰਿਹਾ ਹੈ ।