ਆਲੀਆ ਭੱਟ ਨੇ ਬੇਟੀ ਦੇ ਜਨਮ ਤੋਂ ਬਾਅਦ ਸ਼ੇਅਰ ਕੀਤੀ ਪਹਿਲੀ ਤਸਵੀਰ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | November 15, 2022 12:43pm

‘Mama’ Alia Bhatt shares her first pic: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ 6 ਨਵੰਬਰ ਨੂੰ ਇੱਕ ਪਿਆਰੀ ਬੱਚੀ ਦੇ ਮਾਤਾ-ਪਿਤਾ ਬਣੇ ਹਨ। ਬੱਚੇ ਦੇ ਜਨਮ ਤੋਂ ਬਾਅਦ ਪੂਰੇ ਕਪੂਰ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਹੁਣ ਪ੍ਰਸ਼ੰਸਕ ਆਲੀਆ ਅਤੇ ਰਣਬੀਰ ਦੀ ਬੇਟੀ ਦੀ ਪਹਿਲੀ ਝਲਕ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਸੈਡ ਸੌਂਗ ‘Will Forget’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਅਦਾਕਾਰਾ ਦਿਲਜੋਤ ਦੀ ਕਮਿਸਟਰੀ

image source: instagram

ਦਰਅਸਲ, ਆਲੀਆ ਭੱਟ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜੋ ਕਿ ਇੱਕ ਬਲਰ ਫੋਟੋ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਆਲੀਆ ਨੇ ਆਪਣੇ ਹੱਥ 'ਚ ਕੌਫੀ ਦਾ ਮੱਗ ਫੜਿਆ ਹੋਇਆ ਹੈ, ਜਿਸ ਉੱਤੇ 'Mama' ਲਿਖਿਆ ਹੋਇਆ ਹੈ। ਫੋਟੋ 'ਚ ਆਲੀਆ ਧੁੰਦਲੀ ਨਜ਼ਰ ਆ ਰਹੀ ਹੈ। ਹਾਲਾਂਕਿ, ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਅਭਿਨੇਤਰੀ ਦੇ ਸੰਤਰੀ ਰੰਗ ਦੇ ਕੱਪ 'ਤੇ ਚਿੱਟੇ ਰੰਗ 'ਚ 'ਮਾਮਾ' ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਧੁੰਦਲੀ ਤਸਵੀਰ 'ਚ ਆਲੀਆ ਭੱਟ ਭੂਰੇ ਰੰਗ ਦੀ ਢਿੱਲੀ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ।

alia bhatt image image source: instagram

ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਨੇ ਮਾਂ ਬਣਨ ਤੋਂ ਬਾਅਦ ਇਹ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਲਿਖਿਆ- 'ਇਟ ਮੀ'। ਹੁਣ ਆਲੀਆ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਇਸ ਸਾਲ ਅਪ੍ਰੈਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

alia bhatt become mummy image source: instagram

ਇਸ ਤੋਂ ਬਾਅਦ ਜੂਨ ਮਹੀਨੇ ‘ਚ ਅਦਾਕਾਰਾ ਨੇ ਆਪਣੇ ਮਾਂ ਬਣਨ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਹੁਣ ਦੋਹਾਂ ਕੋਲ ਇੱਕ ਛੋਟੀ ਰਾਜਕੁਮਾਰੀ ਆਈ ਹੈ, ਜਿਸ ਨੂੰ ਲੈ ਕੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।

 

 

View this post on Instagram

 

A post shared by Alia Bhatt 💛 (@aliaabhatt)

You may also like