ਆਲੀਆ ਭੱਟ ਨੇ ਦਿਖਾਈ ਆਪਣੀ ਬੱਚੀ ਦੀ ਪਹਿਲੀ ਝਲਕ? ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦਾ ਸੱਚ

written by Lajwinder kaur | November 08, 2022 01:17pm

Alia Bhatt viral pic: ਹਾਲ ਵਿੱਚ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਦੋਵੇਂ ਆਪਣੀ ਬੇਟੀ ਦੇ ਜਨਮ ਤੋਂ ਬਹੁਤ ਖੁਸ਼ ਹਨ। ਸੋਸ਼ਲ ਮੀਡੀਆ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਆਲੀਆ ਤੇ ਰਣਬੀਰ ਨੂੰ ਵਧਾਈਆਂ ਦੇ ਰਹੇ ਹਨ। ਇਸ ਸਭ ਦੇ ਵਿਚਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਪੁਰਾਣੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਬਿਆਨ ਕਰਦਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Vaar' ਹੋਇਆ ਰਿਲੀਜ਼, ਦੇਖੋ ਵੀਡੀਓ

alia with baby girl image source: instagram

ਸੋਸ਼ਲ ਮੀਡੀਆ ਉੱਤੇ ਆਲੀਆ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰ 'ਚ ਆਲੀਆ ਵੀ ਬੱਚੇ ਨੂੰ ਪਿਆਰ ਨਾਲ ਗੋਦ 'ਚ ਚੁੱਕਦੀ ਨਜ਼ਰ ਆ ਰਹੀ ਹੈ। ਪਰ ਦੱਸ ਦਈਏ ਇਹ ਤਸਵੀਰ ਆਲੀਆ ਦੀ ਪੁਰਾਣੀ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

viral pic of alia and ranbir image source: instagram

ਅਜਿਹੀ ਹੀ ਇੱਕ ਵਾਇਰਲ ਤਸਵੀਰ ਰਣਬੀਰ ਕਪੂਰ ਦੀ ਸਾਹਮਣੇ ਆ ਰਹੀ ਹੈ, ਜਿਸ ‘ਚ ਉਹ ਇੱਕ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੇ ਹਨ। ਰਣਬੀਰ ਅਤੇ ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਰਣਬੀਰ ਅਤੇ ਆਲੀਆ ਦੀਆਂ ਇਸ ਪੁਰਾਣੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਵੀ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ, "ਕੀ ਬੱਚਾ ਇੰਨੀ ਜਲਦੀ ਵੱਡਾ ਹੋ ਗਿਆ।" ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ, "ਨਹੀਂ ਇਹ ਉਨ੍ਹਾਂ ਦਾ ਬੱਚਾ ਨਹੀਂ ਹੈ, ਇਹ ਕਿਸੇ ਹੋਰ ਦਾ ਹੈ।"

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਨੇ ਅਪ੍ਰੈਲ ਵਿੱਚ ਵਿਆਹ ਕੀਤਾ ਸੀ। ਫਿਲਹਾਲ, ਰਣਬੀਰ ਅਤੇ ਆਲੀਆ ਆਪਣੇ ਮਾਤਾ-ਪਿਤਾ ਦਾ ਆਨੰਦ ਮਾਣ ਰਹੇ ਹਨ।

alia bhatt daughter name image source: instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਕੋਲ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਹੈ, ਉਹ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਨਾਲ ਵੀ ਡੈਬਿਊ ਕਰਨ ਜਾ ਰਹੀ ਹੈ।

 

You may also like