
Alia Bhatt On Neetu Kapoor Birthday: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਦਾ ਅੱਜ ਜਨਮਦਿਨ ਹੈ। ਨੀਤੂ ਕਪੂਰ ਅੱਜ ਆਪਣਾ 64ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਨੂੰਹ ਆਲਿਆ ਭੱਟ ਨੇ ਆਪਣੀ ਸੱਸ ਨੂੰ ਬੇਹੱਦ ਹੀ ਖ਼ਾਸ ਅੰਦਾਜ਼ ਦੇ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਆਲਿਆ ਭੱਟ ਨੇ ਆਪਣੀ ਪਿਆਰੀ ਸੱਸ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਆਲਿਆ ਭੱਟ ਤੇ ਨੀਤੂ ਕਪੂਰ ਵਿਖਾਈ ਦੇ ਰਹੇ ਹਨ। ਇਹ ਤਸਵੀਰ ਆਲਿਆ ਤੇ ਰਣਬੀਰ ਦੇ ਵਿਆਹ ਦੇ ਸਮੇਂ ਦੀ ਹੈ।
ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਤੂ ਕਪੂਰ ਆਪਣੀ ਨੂੰਹ ਰਾਣੀ ਦੇ ਮੱਥੇ ਨੂੰ ਚੁੰਮਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰ ਆਲੀਆ ਭੱਟ ਦੀ ਹਲਦੀ ਸੈਰੇਮਨੀ ਦੀ ਹੈ। ਦੋਹਾਂ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਆਲੀਆ ਦੇ ਚਿਹਰੇ 'ਤੇ ਹਲਦੀ ਲੱਗੀ ਹੋਈ ਹੈ।

ਸੱਸ ਦੇ ਜਨਮਦਿਨ ਦੇ ਖ਼ਾਸ ਮੌਕੇ ਉੱਤੇ ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲਿਆ ਨੇ ਬੇਹੱਦ ਖ਼ਾਸ ਤੇ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ। ਆਲਿਆ ਨੇ ਕੈਪਸ਼ਨ 'ਚ ਲਿਖਿਆ, ''Happiest birthday to the most beautiful soul...my mother -in-law/ friend/ Soon to be Dadi Maaaaa....Love you so much!!! ❤️"
ਦੱਸ ਦਈਏ ਕਿ ਆਲਿਆ ਭੱਟ ਅਤੇ ਨੀਤੂ ਕਪੂਰ ਦੇ ਦਰਮਿਆਨ ਇੱਕ ਪਿਆਰਾ ਰਿਸ਼ਤਾ ਹੈ ਤੇ ਉਹ ਇੱਕ ਦੂਜੇ ਦੇ ਨਾਲ ਸਹੇਲੀਆਂ ਵਾਂਗ ਰਹਿੰਦੀਆਂ ਹਨ। ਨੀਤੂ ਨੇ ਕਈ ਇੰਟਰਵਿਊਜ਼ 'ਚ ਆਪਣੀ ਨੂੰਹ ਰਾਣੀ ਦੀ ਤਾਰੀਫ ਕੀਤੀ ਹੈ।
ਦੱਸਣਯੋਗ ਹੈ ਕਿ ਇਸੇ ਸਾਲ 14 ਅਪ੍ਰੈਲ ਨੂੰ ਆਲਿਆ ਨੇ ਨੀਤੂ ਦੇ ਲਾਡਲੇ ਬੇਟੇ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ। ਹਾਲ ਹੀ 'ਚ ਉਸ ਨੇ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਨੀਤੂ ਕਪੂਰ ਦਾਦੀ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

ਹੋਰ ਪੜ੍ਹੋ: 'ਦਿ ਗਾਡਫਾਦਰ' ਫੇਮ ਹੌਲੀਵੁੱਡ ਅਦਾਕਾਰ ਜੇਮਸ ਕਾਨ ਦਾ ਹੋਇਆ ਦੇਹਾਂਤ, ਅਨੁਪਮ ਖੇਰ ਨੇ ਪ੍ਰਗਟਾਇਆ ਸੋਗ
ਵਰਕ ਫਰੰਟ ਦੀ ਗੱਲ ਕਰੀਏ ਤਾਂ 64 ਸਾਲ ਦੀ ਉਮਰ ਵਿੱਚ ਨੀਤੂ ਕਪੂਰ ਫਿਲਮੀ ਦੁਨੀਆ ਵਿੱਚ ਐਕਟਿਵ ਹੈ। ਨੀਤੂ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਜੁਗ ਜੁਗ ਜੀਓ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਉਨ੍ਹਾਂ ਨੇ 'ਅਮਰ ਅਕਬਰ ਐਂਥਨੀ', 'ਖੇਲ ਖੇਲ ਮੇਂ', 'ਧਰਮਵੀਰ', 'ਦੂਸਰਾ ਆਦਮੀ', 'ਧਨ ਦੌਲਤ', 'ਚੋਰਨੀ' ਵਰਗੀਆਂ ਯਾਦਗਾਰ ਫਿਲਮਾਂ 'ਚ ਕੰਮ ਕੀਤਾ ਹੈ।
View this post on Instagram