ਫਿਲਮ 'ਦਿ ਹਾਰਟ ਆਫ ਸਟੋਨ' ਤੋਂ ਆਲਿਆ ਭੱਟ ਦੀ ਤਸਵੀਰਾਂ ਹੋਇਆਂ ਵਾਇਰਲ, ਨਜ਼ਰ ਆਇਆ ਆਲਿਆ ਦਾ ਬੇਬੀ ਬੰਪ

written by Pushp Raj | July 09, 2022

Alia Bhatt Pregnancy: ਬਾਲੀਵੁੱਡ ਕਪਲ ਆਲਿਆ ਭੱਟ ਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਹਾਲ ਹੀ ਵਿੱਚ ਆਲਿਆ ਭੱਟ ਨੇ ਆਪਣੇ ਪਹਿਲੇ ਹੌਲੀਵੁੱਡ ਫਿਲਮ 'ਦਿ ਹਾਰਟ ਆਫ ਸਟੋਨ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਹੁਣ ਫਿਲਮ ਦੇ ਸੈਟ ਤੋਂ ਆਲਿਆ ਭੱਟ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

image From instagram

-
ਦੱਸ ਦਈਏ ਕਿ ਆਲਿਆ ਭੱਟ ਨੇ ਹਾਲ ਹੀ ਵਿੱਚ ਆਪਣੀ ਹਾਲੀਵੁੱਡ ਡੈਬਿਊ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇੱਕ ਭਾਵੁਕ ਨੋਟ ਲਿਖਦੇ ਹੋਏ ਆਲਿਆ ਨੇ ਫਿਲਮ ਦੀ ਟੀਮ ਨਾਲ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕੀਤੀ ਹੈ।

ਸ਼ੂਟ ਖਤਮ ਹੋਣ ਤੋਂ ਬਾਅਦ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਲੀਆ ਭੱਟ ਨੇ ਦਿਲੋਂ ਇੱਕ ਨੋਟ ਲਿਖਿਆ। ਉਸਨੇ ਲਿਖਿਆ: "ਹਾਰਟ ਆਫ਼ ਸਟੋਨ - ਤੁਹਾਡੇ ਕੋਲ ਮੇਰਾ ਪੂਰਾ ਦਿਲ ਹੈ ❤️❤️❤️❤️ ਸੁੰਦਰ @gal_gadot ਦਾ ਧੰਨਵਾਦ .. ਮੇਰੇ ਨਿਰਦੇਸ਼ਕ ਟੌਮ ਹਾਰਪਰ ... @jamiedornan ਅੱਜ ਤੁਹਾਨੂੰ ਯਾਦ ਕੀਤਾ .. ਅਤੇ ਅਭੁੱਲ ਅਨੁਭਵ ਲਈ ਪੂਰੀ ਟੀਮ। ਮੈਂ ਹਮੇਸ਼ਾ ਰਹਾਂਗੀ। ਮੈਨੂੰ ਮਿਲੇ ਪਿਆਰ ਅਤੇ ਦੇਖਭਾਲ ਲਈ ਸ਼ੁਕਰਗੁਜ਼ਾਰ ਅਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਫ਼ਿਲਮ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ!!!!! ☀️☀️☀️☀️☀️"

Alia Bhatt's baby bump pictures from sets of 'Heart Of Stone' surfaces on social media

ਇਸ ਦੌਰਾਨ 'ਹਾਰਟ ਆਫ ਸਟੋਨ' ਦੇ ਸੈੱਟ ਤੋਂ ਬੇਬੀ ਬੰਪ ਨਾਲ ਆਲੀਆ ਭੱਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਆਲਿਆ ਭੱਟ ਦਾ ਬੇਬੀ ਬੰਪ ਸਾਫ ਤੌਰ 'ਤੇ ਵਿਖਾਈ ਦੇ ਰਿਹਾ ਹੈ।

ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਆਲਿਆ ਭੱਟ ਨੂੰ ਗਰਭਅਵਸਥਾ ਦੇ ਵਿੱਚ ਵੀ ਫਿਲਮ ਦੀ ਸ਼ੂਟਿੰਗ ਕਰਦੇ ਹੋਏ ਤੇ ਐਕਸ਼ਨ ਸੀਨਸ ਪਰਫਾਰਮ ਕਰਦੇ ਹੋਏ ਵੇਖ ਸਕਦੇ ਹੋ। ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਧੁੰਦਲੀਆਂ ਹਨ ਜਿਸ ਵਿਚ ਆਲੀਆ ਭੱਟ ਦਾ ਛੋਟਾ ਬੇਬੀ ਬੰਪ ਦੇਖਿਆ ਜਾ ਸਕਦਾ ਹੈ। ਬੇਬੀ ਬੰਪ ਦੇ ਨਾਲ ਉਸ ਦਾ ਜ਼ਬਰਦਸਤ ਲੁੱਕ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ।

ਦੱਸ ਦਈਏ ਕਿ ਜੂਨ ਮਹੀਨੇ ਦੇ ਅੰਤ ਵਿੱਚ ਆਲਿਆ ਭੱਟ ਤੇ ਰਣਬੀਰ ਕਪੂਰ ਨੇ ਆਪਣੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ, ਉਸ ਵੇਲੇ ਨਾਂ ਹੀ ਆਲਿਆ ਦਾ ਬੇਬੀ ਬੰਪ ਨਜ਼ਰ ਆ ਰਿਹਾ ਸੀ ਪਰ ਹਾਲ ਹੀ ਵਿੱਚ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਆਲਿਆ ਦਾ ਬੇਬੀ ਬੰਪ ਸਾਫ ਤੌਰ 'ਤੇ ਨਜ਼ਰ ਆ ਰਿਹਾ ਹੈ।

Image Source: Instagram

ਹੋਰ ਪੜ੍ਹੋ: CM ਭਗਵੰਤ ਮਾਨ ਨੂੰ ਕੀਤੇ ਵਧਾਈ ਵਾਲੇ ਟਵੀਟ 'ਚ ਮਾੜੀ ਪੰਜਾਬੀ ਲਿਖਣ ਨੂੰ ਲੈ ਕੇ ਟ੍ਰੋਲ ਹੋਏ ਹਰਭਜਨ ਸਿੰਘ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

ਆਲੀਆ ਨੇ ਹਮੇਸ਼ਾ ਹੀ ਦਰਸ਼ਕਾਂ ਨੂੰ ਆਪਣੀ ਪਸੰਦ ਦੀਆਂ ਫਿਲਮਾਂ ਅਤੇ ਉਨ੍ਹਾਂ ਦੇ ਕਿਰਦਾਰਾਂ ਨਾਲ ਪ੍ਰਭਾਵਿਤ ਕੀਤਾ ਹੈ। 'ਹਾਰਟ ਆਫ਼ ਸਟੋਨ' ਉਸ ਲਈ ਇੱਕ ਮਜ਼ਬੂਤ ਹਾਲੀਵੁੱਡ ਡੈਬਿਊ ਫਿਲਮ ਜਾਪਦੀ ਹੈ।

 

You may also like