CM ਭਗਵੰਤ ਮਾਨ ਨੂੰ ਕੀਤੇ ਵਧਾਈ ਵਾਲੇ ਟਵੀਟ 'ਚ ਮਾੜੀ ਪੰਜਾਬੀ ਲਿਖਣ ਨੂੰ ਲੈ ਕੇ ਟ੍ਰੋਲ ਹੋਏ ਹਰਭਜਨ ਸਿੰਘ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | July 09, 2022

Harbhajan Singh trolled for write poor Punjabi: ਭਾਰਤੀ ਕ੍ਰਿਕਟ ਟੀਮ 'ਚ ਸ਼ਾਨਦਾਰ ਪ੍ਰਦਰਸ਼ਨ ਅਤੇ ਯੋਗਦਾਨ ਲਈ ਜਾਣੇ ਜਾਂਦੇ ਹਰਭਜਨ ਸਿੰਘ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਹਰਭਜਨ ਸਿੰਘ ਵੱਲੋਂ ਇੱਕ ਟਵੀਟ ਬੇਹੱਦ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿੱਚ ਮਾੜੀ ਪੰਜਾਬੀ ਲਿਖਣ ਨੂੰ ਲੈ ਕੇ ਹਰਭਜਨ ਸਿੰਘ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Twitter

ਹਾਲ ਹੀ 'ਚ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨਾਂ ਦੇ ਦੂਜੇ ਵਿਆਹ ਦੀ ਵਧਾਈ ਦਿੱਤੀ। ਇਸ ਦੇ ਲਈ ਹਰਭਜਨ ਸਿੰਘ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸੀਐਮ ਮਾਨ ਅਤੇ ਉਨ੍ਹਾਂ ਦੀ ਪਤਨੀ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ।

ਹਰਭਜਨ ਸਿੰਘ ਨੇ ਆਪਣੇ ਟਵੀਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਲਿਖਿਆ, " “@BhagwantMann ਤੁਹਾਡੇ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ । ਵਾਹਿਗੁਰੂ ਜੀ ਤੁਵਾਣੁ ਤੇ ਭਾਭੀ ਜੀ ਨੂੰ ਸੁਖੀ ਤੇ ਸੁਖਾਵਾਂ ਵਿਵਾਹਿਤ ਜੀਵਨ ਬਕ੍ਸ਼ਨ 🙏”

ਹਰਭਜਨ ਸਿੰਘ ਦਾ ਇਹ ਟਵੀਟ ਟਵਿੱਟਰ 'ਤੇ ਸਰਗਰਮ ਰਹਿਣ ਵਾਲੇ ਪੰਜਾਬੀਆਂ ਨੂੰ ਚੰਗਾ ਨਹੀਂ ਲੱਗਾ। ਉਨ੍ਹਾਂ ਨੇ ਹਰਭਜਨ ਸਿੰਘ ਦੇ ਟਵੀਟ ਵਿੱਚ ਮਾੜੀ ਪੰਜਾਬੀ ਨੂੰ ਦੇਖਿਆ। ਲੋਕਾਂ ਨੇ ਗ਼ਲਤ ਢੰਗ ਨਾਲ ਪੰਜਾਬੀ ਲਿਖਣ ਲਈ ਹਰਭਜਨ ਸਿੰਘ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਟਵੀਟ ਦੇ ਲਈ ਹਰਭਜਨ ਨੂੰ ਭਾਰਤੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

Image Source: Twitter

ਇਸ ਟਵੀਟ ਨੂੰ ਰੀਟਵੀਟ ਕਰਦੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵੱਖ-ਵੱਖ ਕਮੈਂਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, ਹਰਭਜਨ ਜੀ ਕੀ ਤੁਹਾਡੀ ਪੰਜਾਬੀ ਭਾਸ਼ਾ ਤੁਹਾਡੀ ਮਾਂ ਬੋਲੀ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ, " ਕੀ ਤੁਸੀਂ CM ਸਾਹਿਬ ਨੂੰ ਵਧਾਈ ਦੇਣ ਲਈ ਗੂਗਲ ਟਰਾਂਸਲੇਸ਼ਨ ਦੀ ਵਰਤੋਂ ਕੀਤੀ ਹੈ?"

ਕੁਝ ਹੋਰ ਯੂਜ਼ਰਸ ਨੇ ਲਿਖਿਆ, 'ਹਰਭਜਨ ਜੀ ਪੰਜਾਬੀ ਮਾਂ ਬੋਲੀ ਤੇ ਰਹਿਮ ਕਰੋ। ' ਇੱਕ ਹੋਰ ਨੇ ਲਿਖਿਆ, 'ਹੁਣ ਤਾਂ ਗੂਗਲ ਵੀ ਸਹੀ ਟਾਈਪ ਕਰ ਦਿੰਦਾ ਹੈ। ਪੰਜਾਬੀ ਦਾ ਜਲੂਸ ਨਾ ਕੱਢੋ @harbhajan_singh ਜੀ।'

Image Source: Twitter

ਹੋਰ ਪੜ੍ਹੋ: ਰਸ਼ਮਿਕਾ ਮੰਡਾਨਾ ਨੂੰ ਮਿਲੀ ਇੱਕ ਹੋਰ ਬਾਲੀਵੁੱਡ ਫਿਲਮ, ਟਾਈਗਰ ਸ਼ਰਾਫ ਨਾਲ ਆਵੇਗੀ ਨਜ਼ਰ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਹਰਭਜਨ ਇਸ ਤੋਂ ਪਹਿਲਾਂ ਵੀ ਕਈ ਵਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਟ੍ਰੋਲ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ। ਕਈ ਮਸ਼ਹੂਰ ਸਿਆਸਤਦਾਨਾਂ, ਪੰਜਾਬੀ ਮਨੋਰੰਜਨ ਉਦਯੋਗ ਦੇ ਕਲਾਕਾਰਾਂ ਅਤੇ ਹੋਰ ਵੀਆਈਪੀਜ਼ ਨੇ ਉਨ੍ਹਾਂ ਦੇ ਵਿਆਹ 'ਤੇ ਵਧਾਈ ਦਿੱਤੀ, ਅਤੇ ਕ੍ਰਿਕਟਰ ਹਰਭਜਨ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਸੀ।

You may also like