
ਆਲੀਆ ਭੱਟ (Alia Bhatt) ਵਿਆਹ ਤੋਂ ਬਾਅਦ ਆਪਣੇ ਕੰਮ ‘ਤੇ ਪਰਤ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਆਲੀਆ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ (Rocky Aur Rani Ki Prem Kahani) ‘ਚ ਨਜ਼ਰ ਆਏਗੀ । ਇਸ ਫ਼ਿਲਮ ‘ਚ ਉਸ ਦੇ ਨਾਲ ਸ਼ਬਾਨਾ ਆਜ਼ਮੀ, ਧਰਮਿੰਦਰ, ਜਯਾ ਬੱਚਨ ਸਣੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ । ਬੰਗਾਲੀ ਅਦਾਕਾਰਾ ਚੁਰਨੀ ਗਾਂਗੁਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ‘ਚ ਆਲੀਆ ਭੱਟ ਦਾ ਲੁੱਕ ਸਾਹਮਣੇ ਆਇਆ ਹੈ ।

ਹੋਰ ਪੜ੍ਹੋ : ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਵਾਇਰਲ ਹੋਇਆ ਨੀਤੂ ਕਪੂਰ ਦਾ ਵੀਡੀਓ, ਜਾਣੋ ਨੂੰਹ ਆਲੀਆ ਭੱਟ ਬਾਰੇ ਕੀ ਕਿਹਾ
ਤਸਵੀਰਾਂ ‘ਚ ਆਲੀਆ ਰਣਵੀਰ ਸਿੰਘ, ਸ਼ਬਾਨਾ ਆਜ਼ਮੀ ਦੇ ਨਾਲ ਨਜ਼ਰ ਆ ਰਹੀ ਹੈ ।ਤਸਵੀਰਾਂ ਸ਼ੇਅਰ ਕਰਦੇ ਹੋਏ ਚੁਰਨੀ ਨੇ ਲਿਖਿਆ, 'ਧਰਮਿੰਦਰ ਜੀ, ਜਯਾ ਬੱਚਨ, ਸ਼ਬਾਨਾ ਆਜ਼ਮੀ, ਆਲੀਆ ਭੱਟ ਅਤੇ ਰਣਵੀਰ ਸਿੰਘ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸ਼ੇਅਰ ਕਰਨ ਲਈ ਉਤਸ਼ਾਹਿਤ ਹਾਂ। 'ਰੌਕੀ ਤੇ ਰਾਣੀ ਦੀ ਲਵ ਸਟੋਰੀ' ਨੂੰ ਕਰਨ ਜੌਹਰ ਡਾਇਰੈਕਟ ਕਰ ਰਹੇ ਹਨ। ਵਿਆਹ ਤੋਂ ਬਾਅਦ ਆਲੀਆ ਭੱਟ ਤੁਰੰਤ ਕੰਮ ‘ਤੇ ਪਰਤ ਚੁੱਕੀ ਹੈ ਅਤੇ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਆਲੀਆ ਨੇ ਰਣਬੀਰ ਕਪੂਰ ਦੇ ਨਾਲ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ ।ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਮਹੀਨਿਆਂ ਤੋਂ ਆ ਰਹੀਆਂ ਸਨ । ਪਰ ਦੋਵਾਂ ਨੇ ਆਪਣੇ ਵਿਆਹ ਵਾਲੇ ਦਿਨ ਤੱਕ ਕੋਈ ਵੀ ਖੁਲਾਸਾ ਤੱਕ ਨਹੀਂ ਸੀ ਕੀਤਾ । ਦੋਵਾਂ ਦੇ ਵਿਆਹ ਨੂੰ ਲੈ ਕੇ ਰਣਬੀਰ ਦੀ ਮਾਂ ਨੀਤੂ ਕਪੂਰ ਕਾਫੀ ਖੁਸ਼ ਦਿਖਾਈ ਦਿੱਤੀ ਸੀ ।
View this post on Instagram