ਆਲੀਆ ਭੱਟ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਬਾਅਦ ਪੇਕੇ ਪਰਿਵਾਰ ਤੋਂ ਲੈ ਕੇ ਸਹੁਰੇ ਪਰਿਵਾਰ 'ਚ ਛਾਈ ਖੁਸ਼ੀ, ਜਾਣੋ ਸ਼ੇਰਾਂ ਵਾਲੀ ਤਸਵੀਰ ਦਾ ਰਾਜ਼?

written by Lajwinder kaur | June 27, 2022

Alia Bhatt’s pregnancy: ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ ਹੈ। ਬਾਲੀਵੁੱਡ ਦਾ ਕਿਊਟ ਕਪਲ ਆਲੀਆ ਭੱਟ ਅਤੇ ਰਣਬੀਰ ਕਪੂਰ ਜਿਨ੍ਹਾਂ ਨੇ ਇਸ ਸਾਲ ਵਿਆਹ ਕਰਵਾਇਆ ਸੀ ਤੇ ਹੁਣ ਇਸ ਕਪਲ ਨੇ ਪ੍ਰਸ਼ੰਸਕਾਂ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਆਲੀਆ ਭੱਟ ਨੇ ਦੱਸਿਆ ਹੈ ਕਿ ਜਲਦ ਹੀ ਉਨ੍ਹਾਂ ਦਾ ਬੱਚਾ ਆਉਣ ਵਾਲਾ ਹੈ। ਇਸ ਖਬਰ ਤੋਂ ਬਾਅਦ ਕਪੂਰ ਅਤੇ ਭੱਟ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਆਲੀਆ ਦੀ ਮਾਂ ਸੋਨੀ ਰਾਜ਼ਦਾਨ ਅਤੇ ਰਣਬੀਰ ਦੀ ਭੈਣ ਰਿਧੀਮਾ ਸਮੇਤ ਕਰਨ ਜੌਹਰ ਨੇ ਵੀ ਇੰਸਟਾਗ੍ਰਾਮ 'ਤੇ ਇੱਕ ਖਾਸ ਪੋਸਟ ਕੀਤੀ ਹੈ। ਕਰਨ ਜੌਹਰ ਨੇ ਵੀ ਆਲੀਆ ਨੂੰ ਵਧਾਈ ਦਿੰਦੇ ਹੋਏ ਪੋਸਟ ਪਾਈ ਹੈ। ਕਰਨ ਜੋ ਕਿ ਆਲੀਆ ਨੂੰ ਆਪਣੀ ਧੀ ਵਾਂਗ ਮੰਨਦੇ ਹਨ। ਮਾਂ ਬਣਨ ਦੀ ਖਬਰ 'ਤੇ ਕਰਨ ਕਾਫੀ ਭਾਵੁਕ ਹੈ। ਇਸ ਦੇ ਨਾਲ ਹੀ ਪਾਪਰਾਜ਼ੀ ਨੇ ਨੀਤੂ ਕਪੂਰ ਨੂੰ ਦਾਦੀ ਬਣਨ ਦੀ ਵਧਾਈ ਦਿੱਤੀ।

ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ-

ALIA Image Source: Instagram

ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ, ‘Ourcup runneth over’ ਜਿਸ ਦਾ ਮਤਲਬ ਹੈ ਕਿ ਸਾਨੂੰ ਸਾਡੀਆਂ ਜ਼ਰੂਰਤਾਂ ਤੋਂ ਵੱਧ ਮਿਲਿਆ ਹੈ, ਨਾਲ ਹੀ ਲਿਖਿਆ ਹੈ, ਸਭ ਤੋਂ ਵਧੀਆ ਖ਼ਬਰ। ਰਣਬੀਰ ਦੀ ਭੈਣ ਰਿਧੀਮਾ ਸਾਹਨੀ ਕਪੂਰ ਨੇ ਲਿਖਿਆ, ਮੇਰੇ ਬੇਬੀ ਕੇ ਬੇਬੀ ਹੋਣੇ ਵਾਲਾ ਹੈ, ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਕਰਦੀ ਹਾਂ।

inside image of alia bhatt pregnancy

ਜਦੋਂ ਨੀਤੂ ਕਪੂਰ ਸ਼ੂਟ 'ਤੇ ਸੀ, ਉਸ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਆਲੀਆ ਨੇ ਇਹ ਪੋਸਟ ਕੀਤਾ ਹੈ। ਜਦੋਂ ਪਾਪਰਾਜ਼ੀ ਉਨ੍ਹਾਂ ਨੂੰ ਦਾਦੀ ਬਣਨ 'ਤੇ ਵਧਾਈ ਦਿੰਦੇ ਨੇ ਤਾਂ ਉਹ ਥੋੜੀ ਹੈਰਾਨ ਅਤੇ ਮੁਸਕਰਾਈ। ਉਹ ਸਾਰਿਆਂ ਨੂੰ ਸ਼ਮਸ਼ੇਰਾ ਦਾ ਨਾਮ ਲੈਣ ਲਈ ਕਹਿੰਦੀ ਹੈ। ਨੀਤੂ ਦਾ ਕਹਿਣਾ ਹੈ ਕਿ ਪਾਪਰਾਜ਼ੀ ਨੂੰ ਪਤਾ ਲੱਗਾ ਕਿ ਉਹ ਦਾਦੀ ਬਣਨ ਵਾਲੀ ਹੈ, ਉਦੋਂ ਹੀ ਕੋਈ ਕਹਿੰਦਾ ਹੈ ਕਿ ਆਲੀਆ ਨੇ ਇੰਸਟਾਗ੍ਰਾਮ 'ਤੇ ਪਾ ਦਿੱਤਾ ਹੈ ਅਤੇ ਨੀਤੂ ਥੋੜ੍ਹੀ ਹੈਰਾਨ ਹੁੰਦੀ ਹੈ।

inside image of ranbir and alia good news

ਕਰਨ ਜੌਹਰ ਉਤਸ਼ਾਹਿਤ ਹਨ-

ਕਰਨ ਜੌਹਰ ਨੇ ਲਿਖਿਆ, ‘ਬਹੁਤ ਸਾਰਾ ਪਿਆਰ, ਮੇਰੀ ਬੱਚੀ ਮਾਂ ਬਣਨ ਵਾਲੀ ਹੈ, ਮੈਂ ਆਪਣੀਆਂ ਭਾਵਨਾਵਾਂ ਨੂੰ ਬਿਆਨ ਨਹੀਂ ਕਰ ਸਕਦਾ। ਮੈਂ ਦੋਵਾਂ  ਲਈ ਬਹੁਤ ਉਤਸ਼ਾਹਿਤ ਹਾਂ’।

ਸ਼ੇਰਾਂ ਵਾਲੀ ਤਸਵੀਰ ਦਾ ਰਾਜ਼

ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਆਲੀਆ ਨੇ ਇੱਕ ਸ਼ੇਰ ਪਰਿਵਾਰ ਵਾਲੀ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਇੱਕ ਬੇਬੀ ਸ਼ੇਰ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਿਹਾ ਹੈ। ਦੱਸ ਦਈਏ ਸ਼ੇਰਾਂ ਵਾਲੀ ਤਸਵੀਰ ਨੂੰ ਲੋਕ ਰਣਬੀਰ ਦੀ ਆਉਣ ਵਾਲੀ ਫਿਲਮ 'ਸ਼ਮਸ਼ੇਰਾ' ਨਾਲ ਜੋੜਦੇ ਹੋਏ ਦੇਖ ਰਹੇ ਹਨ।

 

You may also like