ਆਲੀਆ ਭੱਟ-ਰਣਬੀਰ ਕਪੂਰ ਦੀ ਬੇਬੀ ਦਾ ਨਾਮ ਫਾਈਨਲ! ਇਸ ਖ਼ਾਸ ਸਖ਼ਸ਼ ਦੇ ਨਾਲ ਹੈ ਕਨੈਕਸ਼ਨ
Alia, Ranbir finally name their baby girl: ਹਾਲ ‘ਚ ਆਲੀਆ ਭੱਟ ਮਾਂ ਬਣੀ ਹੈ, 6 ਨਵੰਬਰ ਨੂੰ ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਇੱਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ। ਸਾਰੇ ਪ੍ਰਸ਼ੰਸਕ ਅਦਾਕਾਰਾਂ ਦੇ ਛੋਟੀ ਪਰੀ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਪਰ ਆਪਣੀ ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਆਲੀਆ ਅਤੇ ਰਣਬੀਰ ਨੇ ਬੱਚੇ ਨੂੰ ਮਿਲਣ ਅਤੇ ਫੋਟੋ ਖਿਚਵਾਉਣ ਵਾਲਿਆਂ ਲਈ ਕੁਝ ਨਿਯਮ ਬਣਾਏ ਹਨ।
image source: instagram
ਹੋਰ ਪੜ੍ਹੋ: ਰਾਜਕੁਮਾਰ ਰਾਓ ਨੇ ਸਾਂਝਾ ਕੀਤਾ ਖਾਸ ਵੀਡੀਓ, ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਤਨੀ ਨੂੰ ਖਾਸ ਅੰਦਾਜ਼ ਨਾਲ ਦਿੱਤੀ ਵਧਾਈ
ਅਜਿਹੇ 'ਚ ਹੁਣ ਖਬਰ ਸਾਹਮਣੇ ਆਈ ਹੈ ਕਿ ਆਲੀਆ-ਰਣਬੀਰ ਨੇ ਬੇਬੀ ਦਾ ਨਾਮ ਫਾਈਨਲ ਕਰ ਲਿਆ ਹੈ। ਬੇਟੀ ਦੇ ਨਾਂ ਦਾ ਕਪੂਰ ਪਰਿਵਾਰ ਨਾਲ ਖਾਸ ਸਬੰਧ ਹੋਵੇਗਾ।
ਹਾਲ ਹੀ 'ਚ ਬਾਲੀਵੁੱਡ ਲਾਈਫ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਆਲੀਆ ਭੱਟ-ਰਣਬੀਰ ਕਪੂਰ ਬੇਬੀ ਦਾ ਨਾਂ ਫਾਈਨਲ ਹੋ ਗਿਆ ਹੈ ਅਤੇ ਉਹ ਜਲਦੀ ਹੀ ਇਸਦਾ ਐਲਾਨ ਕਰ ਸਕਦਾ ਹੈ। ਰਿਪੋਰਟ ਮੁਤਾਬਕ ਬੇਬੀ ਦੇ ਨਾਂ ਦਾ ਸਬੰਧ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਦੇ ਨਾਂ ਨਾਲ ਹੈ।
image source: instagram
ਰਿਪੋਰਟ ਮੁਤਾਬਕ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਇਸ ਸੋਚ ਨੂੰ ਜਾਣ ਕੇ ਨੀਤੂ ਕਪੂਰ ਭਾਵੁਕ ਹੋ ਗਈ ਹੈ। ਬੱਚੇ ਦੇ ਆਉਣ 'ਤੇ ਨੀਤੂ ਕਪੂਰ ਬਹੁਤ ਖੁਸ਼ ਸੀ, ਹੁਣ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਨੀਤੂ ਆਪਣੀ ਪੋਤੀ ਨੂੰ ਲੈ ਕੇ ਕਾਫੀ ਖੁਸ਼ ਹਨ। ਉਨ੍ਹਾਂ ਨੇ ਪਪਰਾਜ਼ੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪੋਤੀ ਬਹੁਤ ਹੀ ਕਿਊਟ ਹੈ।
image source: instagram