ਫ਼ਿਲਮ ਪੁਸ਼ਪਾ ਤੋਂ ਬਾਅਦ ਚਮਕੀ ਅੱਲੂ ਅਰਜੁਨ ਦੀ ਕਿਸਮਤ,100 ਕਰੋੜ ਰੁਪਏ 'ਚ ਆਫ਼ਰ ਹੋਈ ਐਟਲੀ ਦੀ ਫ਼ਿਲਮ

written by Pushp Raj | January 25, 2022

ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਦਾ ਜਾਦੂ ਦਰਸ਼ਕਾਂ 'ਚ ਲਗਾਤਾਰ ਬਰਕਰਾਰ ਹੈ। ਅੱਲੂ ਅਰਜੁਨ ਦੀ ਬਲਾਕਬਸਟਰ ਫ਼ਿਲਮ ਪੁਸ਼ਪਾ ਦਾ ਜਾਦੂ ਅੱਜੇ ਵੀ ਦਰਸ਼ਕਾਂ ਦੇ ਮਨਾਂ 'ਤੇ ਛਾਇਆ ਹੋਇਆ ਹੈ। ਅੱਲੂ ਅਰਜੁਨ ਦੀ ਇਸ ਫ਼ਿਲਮ ਨੂੰ ਨਾਂ ਮਹਿਜ਼ ਸਾਉਥ ਬਲਕਿ ਹਿੰਦੀ ਬੋਲਣ ਵਾਲੇ ਹੋਰਨਾਂ ਕਈ ਸੂਬਿਆਂ ਤੇ ਵਿਦੇਸ਼ਾਂ ਵਿੱਚ ਵੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਫ਼ਿਲਮ ਨੇ ਆਪਣੀ ਰਿਲੀਜ਼ ਦੇ ਨਾਲ-ਨਾਲ ਕਈ ਰਿਕਾਰਡ ਕਾਇਮ ਕੀਤੇ ਹਨ। ਅੱਲੂ ਅਰਜੁਨ ਨੇ ਫ਼ਿਲਮ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰ ਛੋਹ ਲਿਆ ਹੈ।

ਇਸ ਫ਼ਿਲਮ ਦੀ ਅਪਾਰ ਸਫ਼ਲਤਾ ਤੋਂ ਬਾਅਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅੱਲੂ ਅਰਜੁਨ ਅਦਾਕਾਰੀ, ਐਕਸ਼ਨ, ਡਰਾਮਾ, ਡਾਂਸ ਅਤੇ ਕਾਮੇਡੀ ਆਦਿ ਕਰਨ ਵਾਲੇ ਇੱਕ ਮਲਟੀ ਟੈਂਲੇਟ ਅਦਾਕਾਰ ਹਨ। ਫ਼ਿਲਮ 'ਚ ਆਪਣੇ ਦਮਦਾਰ ਡਾਇਲਾਗਸ, ਸ਼ਾਨਦਾਰ ਐਕਟਿੰਗ ਅਤੇ ਡਾਂਸ ਮੂਵਜ਼ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਅੱਲੂ ਅਰਜੁਨ ਦਾ ਹੁਣ ਦੇਸ਼ 'ਚ ਕਾਫੀ ਚਰਚਾ ਹੈ।

ਫ਼ਿਲਮ ਪੁਸ਼ਪਾ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਦੀ ਕਿਸਮਤ ਚਮਕਦੀ ਹੋਈ ਨਜ਼ਰ ਆ ਰਹੀ ਹੈ। ਫ਼ਿਲਮ ਪੁਸ਼ਪਾ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਹੁਣ ਕਈ ਫ਼ਿਲਮਾਂ ਦੇ ਆਫ਼ਰ ਆ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੂੰ ਅਗਲੇ ਪ੍ਰੋਜੈਕਟਸ ਲਈ ਵਧੀਆ ਰਕਮ ਵੀ ਆਫ਼ਰ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਫ਼ਿਲਮ ਪੁਸ਼ਪਾ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਨੂੰ 100 ਕਰੋੜ ਰੁਪਏ 'ਚ ਐਟਲੀ ਦੀ ਅਗਲੀ ਫ਼ਿਲਮ ਦਾ ਆਫ਼ਰ ਮਿਲਿਆ ਹੈ। ਫਿਲਹਾਲ ਅਜੇ ਤੱਕ ਇਸ ਬਾਰੇ ਅੱਲੂ ਨੇ ਖ਼ੁਦ ਕਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ ਤੇ ਨਾਂ ਹੀ ਫ਼ਿਲਮ ਸਬੰਧੀ ਕੋਈ ਠੋਸ ਜਾਣਕਾਰੀ ਮਿਲ ਸਕੀ ਹੈ।

ਹੋਰ ਪੜ੍ਹੋ : ਸੰਗੀਤਕਾਰ ਯਸ਼ਰਾਜ ਮੁਖਤੇ ਨੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਗੀਤ ਬੋਰਿੰਆਫ਼ਰ ਹੋਈ ਗ ਡੇਅ ਦੀ BTS ਵੀਡੀਓ, ਵੀਡੀਓ 'ਚ ਨਜ਼ਰ ਆਇਆ ਸ਼ਹਿਨਾਜ਼ ਗਿੱਲ ਦਾ ਫਨੀ ਅੰਦਾਜ਼

ਇਸ ਫ਼ਿਲਮ ਦੀ ਸਫਲਤਾ ਦੇ ਕਾਰਨ, ਅੱਲੂ ਅਰਜੁਨ ਹੁਣ ਭਾਰਤੀ ਸਿਨੇਮਾ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰ ਬਣ ਗਏ ਹਨ। ਅਦਾਕਾਰ ਦੀ ਫ਼ਿਲਮ ਪੁਸ਼ਪਾ - ਦਿ ਰਾਈਜ਼ ਨੇ ਬਾਕਸ ਆਫਿਸ 'ਤੇ 300 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਈ ਹੈ। ਅਜਿਹੇ 'ਚ ਹੁਣ ਅੱਲੂ ਅਰਜੁਨ ਨੂੰ ਇਸ ਤੋਂ ਵੀ ਜ਼ਿਆਦਾ ਰਕਮ ਨਾਲ ਕਈ ਫਿਲਮਾਂ ਆਫਰ ਕੀਤੀਆਂ ਜਾ ਰਹੀਆਂ ਹਨ।

ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ ਪੁਸ਼ਪਾ ਨੇ ਬਾਕਸ ਆਫਿਸ 'ਤੇ ਲਗਾਤਾਰ ਸ਼ਾਨਦਾਰ ਕਲੈਕਸ਼ਨ ਕਰਕੇ ਪਿਛਲੀਆਂ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ 'ਚ ਹੁਣ ਫ਼ਿਲਮ ਦੀ ਇਸ ਕਾਮਯਾਬੀ ਨਾਲ ਕਲਾਕਾਰਾਂ ਦੀ ਕਿਸਮਤ ਵੀ ਚਮਕ ਗਈ ਹੈ। ਫ਼ਿਲਮ 'ਚ ਆਪਣੀ ਦਮਦਾਰ ਅਦਾਕਾਰੀ ਦੀ ਬਦੌਲਤ ਅੱਜ ਅੱਲੂ ਅਰਜੁਨ ਨਾ ਮਹਿਜ਼ ਟੌਲੀਵੁੱਡ ਸਗੋਂ ਪੂਰੇ ਦੇਸ਼ 'ਚ ਮਸ਼ਹੂਰ ਹੋ ਗਏ ਹਨ।

You may also like