
ਮਸ਼ਹੂਰ ਸੰਗੀਤਕਾਰ ਯਸ਼ਰਾਜ ਮੁਖਤੇ ਨੇ ਸ਼ਹਿਨਾਜ਼ ਗਿੱਲ ਦੇ ਨਾਲ ਬੋਰਿੰਗ ਡੇਅ ਗੀਤ ਬਣਾਇਆ ਸੀ। ਇਹ ਗੀਤ ਸ਼ਹਿਨਾਜ਼ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਹੁਣ ਸੰਗੀਤਕਾਰ ਯਸ਼ਰਾਜ ਮੁਖਤੇ ਨੇ ਇਸ ਗੀਤ ਦੀ BTS ਵੀਡੀਓ ਆਪਣੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਇਸ ਵਿੱਚ ਸ਼ਹਿਨਾਜ਼ ਗਿੱਲ ਦਾ ਫਨੀ ਅੰਦਾਜ਼ ਨਜ਼ਰ ਆਇਆ ਹੈ।
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਮੁੜ ਆਪਣੀ ਆਮ ਜ਼ਿੰਦਗੀ ਵਿੱਚ ਹੌਲੀ-ਹੌਲੀ ਪਰਤ ਰਹੀ ਹੈ। ਸ਼ਹਿਨਾਜ਼ ਮੁੜ ਸੋਸ਼ਲ ਮੀਡੀਆ ਉੱਤੇ ਐਕਟਿਵ ਹੋਈ ਹੈ, ਉਹ ਲਗਾਤਾਰ ਕਦੇ ਫੋਟੋਸ਼ੂਟ ਅਤੇ ਕਦੇ ਨਵੀਂ ਵੀਡੀਓ ਆਦਿ ਕਰਕੇ ਖ਼ੁਦ ਨੂੰ ਬਿਜ਼ੀ ਰੱਖ ਰਹੀ ਹੈ।

ਮਸ਼ਹੂਰ ਸੰਗੀਤਕਾਰ ਯਸ਼ਰਾਜ ਨੇ ਆਪਣੇ ਯੂਟਿਊਬ ਚੈਨਲ ਉੱਤੇ ਕੁਝ ਦਿਨ ਪਹਿਲਾਂ ਰਿਲੀਜ਼ ਕੀਤੇ ਗਏ ਗੀਤ ਬੋਰਿੰਗ ਡੇਅ ਦੀ BTS ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਟਾਈਟਲ ਦਿੱਤਾ ਹੈ, "ਡੇਅ ਵਿਦ ਆ ਸ਼ਹਿਨਾਜ਼ ਗਿੱਲ।"

ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਗਿੱਲ ਬੋਰਿੰਗ ਡੇਅ ਗੀਤ ਦੀ ਸ਼ੂਟਿੰਗ ਕਰਨ ਲਈ ਤਿਆਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਹ ਬਲੈਕ ਰੰਗ ਦੀ ਡਰੈਸ ਵਿੱਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਯਸ਼ਰਾਜ਼ ਤੇ ਮਿਊਜ਼ਿਕ ਵੀਡੀਓ ਦੀ ਟੀਮ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ।
ਇਸ ਦੌਰਾਨ ਸ਼ਹਿਨਾਜ਼ ਯਸ਼ਰਾਜ ਨਾਲ ਜ਼ਿਆਦਾਤਰ ਆਪਣੇ ਨਿੱਜੀ ਜ਼ਿੰਦਗੀ, ਅਧਿਆਤਮ, ਮੈਡੀਟੇਸ਼ਨ, ਆਪਣੀ ਹੌਬੀਜ਼ ਤੇ ਆਪਣੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੀ ਹੋਈ ਨਜ਼ਰ ਆਈ। ਇਸ ਵਿੱਚ ਯਸ਼ਰਾਜ਼ ਤੇ ਸ਼ਹਿਨਾਜ਼ ਦੀ ਮਸਤੀ ਭਰੇ ਅੰਦਾਜ਼ ਨੂੰ ਵੇਖਿਆ ਜਾ ਸਕਦਾ ਹੈ। ਇਸ ਵਿੱਚ ਸ਼ਹਿਨਾਜ਼ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਬਾਰੇ ਗੱਲ ਕਰਦੀ ਹੈ। ਸ਼ਹਿਨਾਜ਼ ਨੇ ਕਿਹਾ ਕਿ ਹੁਣ ਕੈਟਰੀਨਾ ਕੈਫ ਪੰਜਾਬ ਦੀ ਕੈਟਰੀਨਾ ਬਣ ਗਈ ਹੈ। ਮੈਂ ਹੁਣ ਪੰਜਾਬ ਦੀ ਕੈਟਰੀਨਾ ਕੈਫ ਨਹੀਂ ਬਲਕਿ ਇੰਡੀਆ ਦੀ ਸ਼ਹਿਨਾਜ਼ ਗਿੱਲ ਬਣ ਚੁੱਕੀ ਹਾਂ।

ਹੋਰ ਪੜ੍ਹੋ : ਕੀ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਸ਼ਿੱਲਪਾ ਸ਼ੈੱਟੀ ਦਾ ਹਿਡਨ ਟੈਲੇਂਟ ਤਾਂ ਵੇਖੋ ਇਹ ਵੀਡੀਓ, ਬਾਦਸ਼ਾਹ ਨੇ ਵੀ ਦਿੱਤਾ ਰਿਐਕਸ਼ਨ
ਸ਼ਹਿਨਾਜ਼ ਅਤੇ ਯਸ਼ਰਾਜ ਦੇ ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਨੂੰ ਮੁਸਕਰਾਆਉਂਦੇ ਹੋਏ ਵੇਖ ਕੇ ਬਹੁਤ ਖੁਸ਼ ਹਨ। ਕਈ ਯੂਜ਼ਰਸ ਨੇ ਸ਼ਹਿਨਾਜ਼ ਦੇ ਵਿਵਹਾਰ ਦੀ ਸ਼ਲਾਘਾ ਕੀਤੀ। ਇੱਕ ਯੂਜ਼ਰ ਨੇ ਲਿਖਿਆ ਕਿ ਸ਼ਹਿਨਾਜ਼ ਨੈਚਰੁਲੀ ਫਨੀ ਹੈ ਤੇ ਉਹ ਇੱਕ ਬੱਚੇ ਵਾਂਗ ਮਨ ਦੀ ਸੱਚੀ ਹੈ।
ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਸਾਨੂੰ ਸਾਡੀ ਜ਼ਿੰਦਗੀ ਲਈ ਸ਼ਹਿਨਾਜ਼ ਵਰਗੇ ਇੱਕ ਵਿਅਕਤੀ ਦੀ ਲੋੜ ਹੁੰਦੀ ਹੈ, ਜੋ ਸਾਨੂੰ ਲਗਾਤਾਰ ਇਹ ਦੱਸੇ ਕਿ ਜੀਵਨ ਦੀ ਅਸਲ ਸੱਚਾਈ ਨਿੱਕੀ-ਨਿੱਕੀ ਖੁਸ਼ੀਆਂ ਵਿੱਚ ਹੈ ਨਾਂ ਕਿ ਸੋਸ਼ਲ ਮੀਡੀਆ ਉੱਤੇ ਫੇਕ ਬਣ ਕੇ ਫੈਨ ਫਾਲੋਇੰਗ ਵਧਾਉਣ ਵਿੱਚ। ਇੱਕ ਹੋਰ ਨੇ ਲਿਖਿਆ ਸ਼ਹਿਨਾਜ਼ ਸੱਚਮੁਚ ਬਹੁਤ ਹੀ ਪਿਆਰੀ ਤੇ ਜ਼ਮੀਨ ਨਾਲ ਜੁੜੀ ਹੋਈ ਇਨਸਾਨ ਹੈ, ਇਸ ਨੂੰ ਹੱਸਦਾ ਵੇਖ ਹਰ ਕਿਸੇ ਦੇ ਚਿਹਰੇ ਉੱਤੇ ਆਪਣੇ ਆਪ ਸਮਾਈਲ ਆ ਜਾਂਦੀ ਹੈ।