ਕੀ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਸ਼ਿੱਲਪਾ ਸ਼ੈੱਟੀ ਦਾ ਹਿਡਨ ਟੈਲੇਂਟ ਤਾਂ ਵੇਖੋ ਇਹ ਵੀਡੀਓ, ਬਾਦਸ਼ਾਹ ਨੇ ਵੀ ਦਿੱਤਾ ਰਿਐਕਸ਼ਨ

written by Pushp Raj | January 25, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਫਿਟਨੈਸ ਕੁਈਨ ਸ਼ਿੱਲਪਾ ਸ਼ੈੱਟੀ ਆਪਣੀ ਅਦਾਕਾਰੀ ਤੋਂ ਇਲਾਵਾ ਹੋਰਨਾਂ ਕਈ ਟੈਲੇਂਟ ਲਈ ਵੀ ਜਾਣੀ ਜਾਂਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ਿੱਲਪਾ ਇੱਕ ਅਦਾਕਾਰਾ, ਡਾਂਸਰ ਤੇ ਸੁਪਰ ਮੌਮ ਹੋਣ ਦੇ ਨਾਲ-ਨਾਲ ਕਈ ਰਿਐਲਿਟੀ ਸ਼ੋਅਜ਼ ਦੀ ਜੱਜ ਬਣਨ ਤੱਕ ਕਈ ਖੇਤਰਾਂ ਵਿੱਚ ਕਾਮਯਾਬ ਰਹੀ ਹੈ। ਸ਼ਿੱਲਪਾ ਨੇ ਆਪਣੀ ਇੱਕ BTS ਵੀਡੀਓ ਸ਼ੇਅਰ ਕਰਕੇ ਆਪਣੇ ਹਿਡਨ ਯਾਨੀ ਲੁੱਕੇ ਹੋਏ ਟੈਲੇਂਟ ਬਾਰੇ ਦੱਸਿਆ ਹੈ।

Image Source: Instagram

ਸ਼ਿੱਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੋਅ ਇੰਡੀਆ ਗੋਟ ਟੈਲੇਂਟ ਦੀ ਇੱਕ BTS ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, " ਜੋ ਨਾਂ ਵਿਖੇ ਉਹ ਟੈਲੇਂਟ ਕਿਹੋ ਜਿਹਾ,😎 ਤਾਂ ਪੇਸ਼ ਹੈ ਇੱਕ ਝਲਕ ਮੇਰੇ ਰੈਪ ਦੀ ਜ਼ਰਾ ਸੀ!🎤 ਮੈਂ ਅਜਿਹਾ ਗਾਣਾ ਗਾਇਆ,🎼 ਕਿ ਬਾਦਸ਼ਾਹ ਵੀ ਮੇਰੇ ਤੇ ਮਾਣ ਮਹਿਸੂਸ ਕਰੇ ਅਜਿਹਾ🤩, ਪਰ ਰਿਐਕਸ਼ਨ ਆਇਆ ਅਨਅਸਪੈਕਟਿਡ ਜਿਹਾ, ,😏ਮਾਨੋ ਰੈਪਰ ਹਮਾਰਾ ਹੋ ਰਹਾ ਹੋ ਥੋਡਾ ਜੈਲਸ ਸਾ 🤪 ਵਹੱਟ ਸੇਅ, @badboyshah? 😂"

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਿੱਲਪਾ ਤੇ ਬਾਦਸ਼ਾਹ ਇੰਡੀਆ ਗੌਟ ਟੈਲੇਂਟ ਦੇ ਸੈਟ ਉੱਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸ਼ਿੱਲਪਾ ਨੂੰ ਜਿਵੇਂ ਹੀ ਉਸ ਦਾ ਹਿਡਨ ਟੈਲੇਂਟ ਦੱਸਣ ਲਈ ਕਿਹਾ ਜਾਂਦਾ ਹੈ, ਉਹ ਬਿਨਾਂ ਦੇਰ ਕੀਤੇ ਰੈਪ ਲੱਗ ਜਾਂਦੀ ਹੈ। ਸ਼ਿਲਪਾ ਸ਼ੈੱਟੀ ਨੇ ਮਸ਼ਹੂਰ ਗੀਤ 'ਕਰ ਗਈ ਚੁਲ' ਦਾ ਰੈਪ ਪਾਰਟ ਗਾਉਣਾ ਸ਼ੁਰੂ ਕਰ ਦਿੱਤਾ।

ਇਸ ਵੀਡੀਓ ਦੇ ਵਿੱਚ ਇੰਡੀਆਜ਼ ਗੌਟ ਟੈਲੇਂਟ ਦੇ ਨੌਵੇਂ ਸੀਜ਼ਨ ਵਿੱਚ; ਕਿਰਨ ਖੇਰ ਦੇ ਨਾਲ ਸ਼ਿਲਪਾ ਸ਼ੈੱਟੀ ਅਤੇ ਬਾਦਸ਼ਾਹ ਸ਼ੋਅ ਦੇ ਜੱਜ ਵਜੋਂ ਨਜ਼ਰ ਆਉਣਗੇ। ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ, ਇਸ ਦੌਰਾਨ ਸ਼ਿੱਲਪਾ ਦੋ ਕੁ ਲਾਈਨਾਂ ਗਾ ਕੇ ਗੀਤੇ ਦੇ ਬੋਲ ਭੁੱਲ ਜਾਂਦੀ ਹੈ।

 

ਹੋਰ ਪੜ੍ਹੋ : ਨੇਹਾ ਕੱਕੜ ਨੇ ਬੀਚ ਕਿਨਾਰੇ ਫ਼ਿਲਮ ਪੁਸ਼ਪਾ ਦੇ ਗੀਤ ਓ ਅੰਤਵਾ 'ਤੇ ਕੀਤਾ ਡਾਂਸ, ਵੀਡੀਓ ਹੋ ਰਹੀ ਵਾਇਰਲ

ਹਾਲਾਂਕਿ, ਜਦੋਂ ਸ਼ਿੱਲਪਾ ਕੁਝ ਬੋਲ ਭੁੱਲ ਜਾਂਦੀ ਹੈ ਤਾਂ ਬਾਦਸ਼ਾਹ ਉਨ੍ਹਾਂ ਨਾਲ ਗਾਉਂਦੇ ਹਨ ਅਤੇ ਬਾਕੀ ਦੇ ਬੋਲ ਪੂਰੇ ਕਰਦੇ ਹਨ। ਗੀਤ ਖ਼ਤਮ ਕਰਨ ਤੋਂ ਬਾਅਦ ਸ਼ਿਲਪਾ ਕਹਿੰਦੀ ਹੈ, ''ਵੇਖਿਆ ਮੇਰਾ ਹਿਡਨ ਟੈਲੇਂਟ'' ਇਸ ਉੱਤੇ ਰਿਐਕਸ਼ਨ ਦਿੰਦੇ ਹੋਏ ਬਾਦਸ਼ਾਹ ਨੇ ਜਵਾਬ ਦਿੱਤਾ ' ਇਹ ਤਾਂ ਹਿਡਨ ਹੀ ਰਹਿਣਾ ਚਾਹੀਦਾ ਹੈ।'

ਹਾਲਾਂਕਿ ਬਾਦਸ਼ਾਹ ਇੱਕ ਮਹਾਨ ਰੈਪਰ ਹੋਣ ਦੇ ਨਾਤੇ ਸ਼ਿਲਪਾ ਦੀ ਪ੍ਰਸ਼ੰਸਾ ਨਹੀਂ ਕਰ ਸਕੇ, ਪਰ ਸ਼ਿੱਲਪਾ ਦੀ ਇਸਫਨੀ ਵੀਡੀਓੇ ਨੂੰ ਵੇਖ ਉਨ੍ਹਾਂ ਦੇ ਪ੍ਰਸ਼ੰਸਕ ਮਜ਼ਾਕੀਆ ਵੀਡੀਓ ਨੂੰ ਦੇਖਣ ਤੋਂ ਬਾਅਦ ਜੀ ਭਰ ਕੇ ਹੱਸੇ। ਸ਼ਿੱਲਪਾ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਉਸ ਦੇ ਲਈ ਹਾਰਟ ਦੇ ਈਮੋਜੀ ਬਣਾ ਕੇ ਕਮੈਂਟ ਕੀਤੇ।

You may also like