
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਇੰਸਟਾ ਰੀਲ, ਆਪਣੇ ਗੀਤ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਨੇਹਾ ਕੱਕੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿੱਚ ਨੇਹਾ ਫ਼ਿਲਮ ਪੁਸ਼ਪਾ ਦੇ ਗੀਤ "ਓ ਅੰਤਵਾ " 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
ਹੁਣ ਨੇਹਾ ਕੱਕੜ ਵੀ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚ ਸ਼ਾਮਲ ਹੋ ਗਈ ਹੈ ਜੋ ਕਿ ਫਿਲਮ ਪੁਸ਼ਪਾ ਵਿੱਚ ਸਮੰਥਾ ਰੂਥ ਪ੍ਰਭੂ ਦੇ ਡਾਂਸ ਨੰਬਰ 'ਓ ਅੰਤਵਾ ਓਓ ਓਓ ਅੰਤਵਾ' ਦੇ ਵੀਡੀਓ ਚੈਲੇਂਜ਼ ਵਿੱਚ ਸ਼ਾਮਲ ਹਨ। ਦੱਸ ਦਈਏ ਕਿ ਪੁਸ਼ਪਾ ਫ਼ਿਲਮ ਦੇ ਇਸ ਗੀਤ ਉੱਤੇ ਕਈ ਮਸ਼ਹੂਰ ਹਸਤੀਆਂ ਡਾਂਸ ਵੀਡੀਓ ਬਣਾ ਚੁੱਕੀਆਂ ਹਨ। ਲੋਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

ਨੇਹਾ ਕੱਕੜ ਨੇ ਇਹ ਡਾਂਸ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਨੇਹਾ ਨੇ ਕੈਪਸ਼ਨ ਵਿੱਚ ਲਿਖਿਆ, " ਮੈਨੂੰ ਫ਼ਿਲਮ ਪੁਸ਼ਪਾ ਤੇ ਇਸ ਦਾ ਸੰਗੀਤ ਬਹੁਤ ਪਸੰਦ ਆਇਆ ਹੈ। ਇਸ ਲਈ ਮੈਂ ਸੋਚਿਆ ਕਿ ਇਹ ਡਾਂਸ ਮੈਂ ਆਪਣੇ ਫੈਨਜ਼ ਨਾਲ ਸ਼ੇਅਰ ਕਰਾਂ। 🥰🙌🏼 #NehaKakkar ਇਸ ਦੇ ਨਾਲ ਹੀ ਨੇਹਾ ਨੇ ਆਪਣੇ ਫੈਨਜ਼ ਨੂੰ ਡਾਂਸ ਦੀ ਪੂਰੀ ਵੀਡੀਓ ਉਨ੍ਹਾਂ ਦੇ ਯੂਟਿਊਬ ਚੈਨਲ ਉੱਤੇ ਵੇਖਣ ਲਈ ਦੀ ਅਪੀਲ ਕੀਤੀ। 😉#ReelItFeelIt"
View this post on Instagram
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਨੇ ਹਰੇ ਰੰਗ ਦੀ ਡਰੈਸ ਪਾਈ ਹੋਈ ਹੈ ਤੇ ਸਨਗਲਾਸਿਸ ਲਾਏ ਹੋਏ ਹਨ। ਨੇਹਾ ਇੱਕ ਬੀਚ ਦੇ ਕਿਨਾਰ ਉੱਤੇ ਹੈ। ਨੇਹਾ ਇਸ ਗੀਤ ਉੱਤੇ ਬਹੁਤ ਹੀ ਖੂਬਸੂਰਤ ਡਾਂਸ ਤੇ ਬਹੁਤ ਹੀ ਸੋਹਣੇ ਐਕਸਪ੍ਰੈਸ਼ਨ ਦਿੰਦੀ ਹੋਈ ਵਿਖਾਈ ਦੇ ਰਹੀ ਹੈ।

ਹੋਰ ਪੜ੍ਹੋ : ਪਿਤਾ ਨੂੰ ਯਾਦ ਕਰ ਭਾਵੁਕ ਹੋਏ ਅਦਾਕਾਰ ਸ਼ਾਹੀਰ ਸ਼ੇਖ, ਪਿਤਾ ਦੀਆਂ ਤਸਵੀਰਾਂ ਸ਼ੇਅਰ ਕਰ ਲਿਖਿਆ ਖ਼ਾਸ ਨੋਟ
ਨੇਹਾ ਕੱਕੜ ਦੀ ਇਸ ਵੀਡੀਓ ਉੱਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਅਤੇ ਭਰਾ ਟੋਨੀ ਕੱਕੜ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਰੋਹਨਪ੍ਰੀਤ ਨੇ ਵੀਡੀਓ ਦੇ ਹੇਠ ਕਮੈਂਟ ਕਰਦੇ ਹੋਏ ਲਿਖਿਆ, " ਮਾਯ ਸੁਪਰ ਟੈਲੈਂਟਿਡ ਹੌਟੀ!!🔥🔥😍" ਟੋਨੀ ਕੱਕੜ ਨੇ ਵੀ ਆਪਣੀ ਭੈਣ ਨੇਹਾ ਦੀ ਸ਼ਲਾਘਾ ਕਰਦੇ ਹੋਏ ਲਿਖਿਆ, " ਯੂ ਆਰ ਵਨ ਇਨ ਬਿਲੀਅਨਜ਼ ਨੇਹੂ ♥️🙌🏼 Nailed it 🔥🔥"

ਨੇਹਾ ਕੱਕੜ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਨੇਹਾ ਦੇ ਫੈਨਜ਼ ਇਸ ਵੀਡੀਓ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪੋ- ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।
View this post on Instagram