ਪਿਤਾ ਨੂੰ ਯਾਦ ਕਰ ਭਾਵੁਕ ਹੋਏ ਅਦਾਕਾਰ ਸ਼ਾਹੀਰ ਸ਼ੇਖ, ਪਿਤਾ ਦੀਆਂ ਤਸਵੀਰਾਂ ਸ਼ੇਅਰ ਕਰ ਲਿਖਿਆ ਖ਼ਾਸ ਨੋਟ

written by Pushp Raj | January 25, 2022

ਕੋਰੋਨਾ ਮਹਾਂਮਾਰੀ ਨਾਲ ਅਜੇ ਤੱਕ ਦੁਨੀਆ ਭਰ ਦੇ ਕਈ ਲੋਕ ਨਿੱਜਠ ਰਹੇ ਹਨ। ਕੋਰੋਨਾ ਕਾਲ ਕਿਸੇ ਵੀ ਵਿਅਕਤੀ ਲਈ ਆਸਾਨ ਨਹੀਂ ਰਿਹਾ, ਭਾਵੇਂ ਉਹ ਆਮ ਆਦਮੀ ਹੋਵੇ ਜਾਂ ਕੋਈ ਮਸ਼ਹੂਰ ਅਦਾਕਾਰ। ਇਸ ਮਹਾਂਮਾਰੀ ਦੇ ਚੱਲਦੇ ਕਈ ਲੋਕ ਆਪਣੇ ਪਿਆਰੀਆਂ ਨੂੰ ਗੁਆ ਚੁੱਕੇ ਹਨ। ਹਾਲ ਹੀ ਵਿੱਚ ਟੀਵੀ ਦੇ ਮਸ਼ਹੂਰ ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਅਦਾਕਾਰ ਸ਼ਾਹੀਰ ਸ਼ੇਖ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ, ਉਨ੍ਹਾਂ ਨੇ ਆਪਣੇ ਪਿਤਾ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ ਤੇ ਉਨ੍ਹਾਂ ਦੇ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ।

Actor shaheer sheikh's father passed away

ਨਾਲ ਸੰਕਰਮਿਤ ਸਨ। ਉਨ੍ਹਾਂ ਨੇ 20 ਜਨਵਰੀ 2022 ਨੂੰ ਆਖਰੀ ਸਾਹ ਲਿਆ। ਸ਼ਾਹੀਰ ਸ਼ੇਖ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਏ ਹਨ। ਉਹ ਆਪਣੇ ਪਿਤਾ ਨੂੰ ਬਹੁਤ ਯਾਦ ਕਰ ਰਿਹਾ ਹੈ। ਇਸ ਕਾਰਨ ਅਦਾਕਾਰ ਨੇ ਆਪਣੇ ਪਿਤਾ ਦੀ ਯਾਦ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਸ਼ਾਹੀਰ ਸ਼ੇਖਆਪਣੇ ਪਿਤਾ ਦੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤੀਆਂ ਹਨ। ਇਸ ਦੇ ਨਾਲ ਹੀ ਸ਼ਾਹੀਰ ਸ਼ੇਖ ਨੇ ਪਿਤਾ ਦੀ ਯਾਦ ਵਿੱਚ ਇੱਕ ਭਾਵੁਕ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਲਿਖਿਆਂ ਹਨ।

 

ਆਪਣੀ ਪੋਸਟ ਵਿੱਚ ਸ਼ਾਹੀਰ ਨੇ ਲਿਖਿਆ, " ਸਬਰ, ਦਿਆਲੁ ਭਾਵ ਅਤੇ ਨਿਮਰਤਾ ਵਿੱਚ ਮਹਾਨਤਾ ਹੈ। ਦੂਜਿਆਂ ਨੂੰ ਦੇਣ ਵਿੱਚ ਆਨੰਦ ਹੈ ਅਤੇ ਇਮਾਨਦਾਰੀ ਵਿੱਚ ਸ਼ਾਂਤੀ ਹੈ। ਜੇ ਇਸ ਸੰਸਾਰ ਵਿੱਚ ਸਭ ਤੋਂ ਸ਼ਾਨਦਾਰ ਆਦਮੀ ਲਈ ਕੋਈ ਗਾਈਡ ਸੀ, ਤਾਂ ਉਹ ਮੇਰੇ ਪਿਤਾ ਸਨ। ਉਨ੍ਹਾਂ ਨੂੰ ਗੁਆਉਣਾ, ਉਨ੍ਹਾਂ ਨੂੰ ਜਾਂਦਾ ਦੇਖਣਾ ਮੇਰੇ ਜੀਵਨ ਦਾ ਸਭ ਤੋਂ ਦੁਖਦਾਈ ਪਲ ਰਿਹਾ ਹੈ। ਉਨ੍ਹਾਂ ਨੇ ਮੇਰੇ ਦਿਲ ਅਤੇ ਜੀਵਨ ਵਿੱਚ ਇੱਕ ਖਾਲੀਪਨ ਛੱਡ ਦਿੱਤੀ ਹੈ। "

 

View this post on Instagram

 

A post shared by Shaheer Sheikh (@shaheernsheikh)

ਸ਼ਾਹੀਰ ਨੇ ਅੱਗੇ ਲਿਖਿਆ, "ਪਰ ਇਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਉਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਅਰਥ ਅਤੇ ਮਕਸਦ ਨਾਲ ਭਰ ਦਿੱਤਾ ਹੈ। ਉਨ੍ਹਾਂ ਨੇ ਮੇਰੀ ਜ਼ਿੰਦਗੀ ਇੰਨੇ ਪਿਆਰ ਅਤੇ ਰਹਿਮ ਨਾਲ ਭਰ ਦਿੱਤੀ ਹੈ ਕਿ ਉਸ ਵਿੱਚ ਹੁਣ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਮੈਂਨੂੰ ਉਨ੍ਹਾਂ ਦੇ ਸ਼ਾਨਦਾਰ ਜੀਵਨ ਨੂੰ ਵੇਖਣ ਤੇ ਸਭ ਨੂੰ ਦਿੱਤੇ ਗਏ ਪਿਆਰ ਨੂੰ ਦੇਖਣ ਲਈ, ਵੱਡੇ ਜਾਂ ਛੋਟੇ ਹਰ ਕਿਸੇ ਲਈ ਉਨ੍ਹਾਂ ਦੇ ਸਨਮਾਨ ਨੂੰ ਵੇਖਣ ਦਾ ਅਸ਼ੀਰਵਾਦ ਮਿਲਿਆ ਹੈ। "

ਹੋਰ ਪੜ੍ਹੋ : ਅਕਸ਼ੈ ਕੁਮਾਰ ਨੇ ਮੁੰਬਈ 'ਚ ਖਰੀਦੀਆ ਆਪਣੇ ਸੁਪਨਿਆਂ ਦਾ ਘਰ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਆਪਣੀ ਪੋਸਟ ਦੇ ਆਖ਼ਿਰ ਵਿੱਚ ਸ਼ਾਹੀਰ ਨੇ ਲਿਖਿਆ, " ਪਾਪਾ, ਇੱਥੇ ਕੋਈ ਅਲਵਿਦਾ ਨਹੀਂ ਹੈ, ਕਿਉਂਕਿ ਤੁਹਾਡਾ ਇੱਕ ਹਿੱਸਾ ਮੇਰੇ ਵਿੱਚ ਹਮੇਸ਼ਾਂ ਲਈ ਜ਼ਿੰਦਾ ਰਹੇਗਾ। ਮੈਨੂੰ ਤੁਹਾਡਾ ਪੁੱਤਰ ਬਣਨ ਲਈ ਚੁਣਨ ਲਈ ਤੁਹਾਡਾ ਧੰਨਵਾਦ। ਇਸ ਤੋਂ ਵੱਡਾ ਸਨਮਾਨ ਹੋਰ ਕੁਝ ਨਹੀਂ ਹੋ ਸਕਦਾ। "

ਦੱਸ ਦਈਏ ਕਿ ਸ਼ਹੀਰ ਸ਼ੇਖ ਮੁੜ ਟੀਵੀ ਜਗਤ 'ਚ ਸ਼ੋਅ ਪਵਿੱਤਰ ਰਿਸ਼ਤਾ 2 ਨਾਲ ਵਾਪਸੀ ਕਰ ਰਹੇ ਹਨ। ਇਸ ਸੀਰੀਅਲ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਅੰਕਿਤਾ ਲੋਖੰਡੇ ਨਜ਼ਰ ਆਵੇਗੀ। ਇਹ ਸੀਰੀਅਲ OTT ਪਲੇਟਫਾਰਮ 'Zee5' 'ਤੇ ਸਟ੍ਰੀਮ ਕੀਤਾ ਜਾਵੇਗਾ, ਜਿਸ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।

You may also like