
ਅਮਰ ਨੂਰੀ (Amar Noori) ਸੋਸ਼ਲ ਮੀਡੀਆ ‘ਤੇ ਸਰਦੂਲ ਸਿਕੰਦਰ(Sardool Sikander) ਦੇ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਨੂਰੀ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਗੀਤ ‘ਕਾਸ਼ ਯੂੰ ਹੀ ਸਾਰੀ ਉਮਰ’ ਗਾ ਰਹੇ ਹਨ ।
ਹੋਰ ਪੜ੍ਹੋ : ਪੰਜਾਬ ਨੂੰ ਮਿਲੀ ਪਹਿਲੀ ਫ਼ਿਲਮ ਸਿਟੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਲਵ ਯੂ ਮੇਰੀ ਜਾਨ’ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਬਹੁਤ ਸਾਰਾ ਪਿਆਰ ਦੀਦੀ, ਰੱਬ ਤੁਹਾਡਾ ਭਲਾ ਕਰੇ’।

ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਧੀ ਦੇ ਨਾਲ ਆਟੋ ਦੀ ਸਵਾਰੀ ਕਰਦੀ ਆਈ ਨਜ਼ਰ
ਇੱਕ ਹੋਰ ਨੇ ਲਿਖਿਆ ਕਿ ‘ਬਹੁਤ ਪਿਆਰਾ, ਬਹੁਤ ਵਧੀਆ ਗਾਇਕੀ’। ਇੱਕ ਯੂਜ਼ਰ ਨੇ ਅਮਰ ਨੂਰੀ ਦਾ ਹੌਸਲਾ ਵਧਾਉਂਦੇ ਹੋਏ ਲਿਖਿਆ ਕਿ ‘ਔਰ ਐਸੇ ਹੀ ਵੀਡੀਓ ਬਨਾਤੇ ਰਹਿਏ, ਆਪਕਾ ਮਨ ਭੀ ਲਗਾ ਰਹੇਗਾ। ਆਪ ਅਪਨੀ ਯਾਦੋਂ ਕੋ ਭੀ ਬਰਕਰਾਰ ਰੱਖੇਗੇਂ ਯੇ ਵੀਡੀਓਜ਼’।

ਅਮਰ ਨੂਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਕਰ ਚੁੱਕੇ ਹਨ ਅਤੇ ਜਲਦ ਹੀ ਹੋਰ ਵੀ ਕਈ ਪ੍ਰੋਜੈਕਟਸ ‘ਚ ਉਹ ਦਿਖਾਈ ਦੇਣਗੇ ।
View this post on Instagram