ਹਰ ਵਾਰ ਦੀ ਤਰ੍ਹਾਂ ਅਮਰ ਨੂਰੀ ਨੇ ਇਸ ਵਾਰ ਵੀ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ, ਲੋਕ ਦਿੰਦੇ ਨੇ ਦੋਵਾਂ ਦੇ ਪਿਆਰ ਦੀ ਮਿਸਾਲ

Written by  Lajwinder kaur   |  January 16th 2022 11:15 AM  |  Updated: January 16th 2022 10:58 AM

ਹਰ ਵਾਰ ਦੀ ਤਰ੍ਹਾਂ ਅਮਰ ਨੂਰੀ ਨੇ ਇਸ ਵਾਰ ਵੀ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ, ਲੋਕ ਦਿੰਦੇ ਨੇ ਦੋਵਾਂ ਦੇ ਪਿਆਰ ਦੀ ਮਿਸਾਲ

ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ’ ਜੋ ਕਿ ਪਿਛਲੇ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।  ਮਰਹੂਮ ਗਾਇਕ ਸਰਦੂਲ ਸਿਕੰਦਰ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ । ਉਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਦਰਸ਼ਕਾਂ ਦੇ ਦਿਲਾਂ ‘ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਉਹ ਜਿਉਂਦੇ ਹਨ । ਬੀਤੇ ਦਿਨੀਂ ਉਨ੍ਹਾਂ ਦੀ birth anniversary ਸੀ (Legendary Punjabi singer Sardool Sikander's birth anniversary)। ਜਿਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਅਤੇ ਸਾਥੀ ਕਲਾਕਾਰਾਂ ਨੇ ਪੋਸਟ ਪਾ ਕੇ ਮਰਹੂਮ ਸਰਦੂਲ ਸਿਕੰਦਰ ਨੂੰ ਯਾਦ ਕੀਤਾ। ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਅਮਰ ਨੂਰੀ ਨੇ ਵੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਪਤੀ ਲਈ ਖ਼ਾਸ ਪੋਸਟ ਪਾ ਕੇ ਵਿਸ਼ ਕੀਤਾ।

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਇਨ੍ਹਾਂ ਜ਼ਰੂਰਤਮੰਦ ਬੱਚਿਆਂ ਦੇ ਚਿਹਰੇ ‘ਤੇ ਬਿਖੇਰੀ ਮੁਸਕਾਨ, ਪ੍ਰਭ ਆਸਰਾ ‘ਚ ਜਾ ਕੇ ਮਨਾਈ ਲੋਹੜੀ, ਦੇਖੋ ਵੀਡੀਓ

Sardool Sikander and Amar noori image From instagram

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਰਦੂਲ ਸਿਕੰਦਰ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- "ਹਮਾਰੇ ਬਾਅਦ ਇਸ ਦੁਨੀਆਂ ਮੇਂ,ਅਫ਼ਸਾਨੇ ਬਣੇ ਹੋਂਗੇ....Bahaarein humko dhoodengi, Na jaane hum kahaan honge..." ਉਨ੍ਹਾਂ ਨੇ ਇਸ ਸ਼ਾਇਰੀ ਦੇ ਨਾਲ ਹੈਪੀ ਬਰਥਡੇਅ ਮੇਰੀ ਜਾਨ @sardoolsikander’ ਲਿਖਿਆ ਹੈ। ਇਸ ਪੁਰਾਣੀ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਦੋਵੇਂ ਇਕੱਠੇ ਕਿੰਨੇ ਪਿਆਰੇ ਲੱਗ ਰਹੇ ਨੇ। ਇਹ ਤਸਵੀਰ ਦੋਵਾਂ ਦੀ ਜਵਾਨੀ ਸਮੇਂ ਦੀ ਹੈ। ਪ੍ਰਸ਼ੰਸਕ ਵੀ ਇਸ ਪੋਸਟ ਉੱਤੇ ਕਮੈਂਟ ਕਰਕੇ ਲੈਜੇਂਡ ਸਿੰਗਰ ਸਰਦੂਲ ਸਿਕੰਦਰ ਸਾਬ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਆਪਣੀ ਮਰਹੂਮ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਮਾਂ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ...

Amar Noori image From instagram

ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੇ ਪਸੰਦੀਦਾ ਕਪਲਸ ‘ਚੋਂ ਇੱਕ ਨੇ। ਜ਼ਿਕਰਯੋਗ ਹੈ ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਵਿਆਹ ‘ਚ ਅਖਾੜੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਸੀ। ਦੋਵਾਂ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ ਰੋਡ ਦੇ ਉੱਤੇ, ਮੇਰਾ ਦਿਓਰ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੌਣ ਹੱਸਦੀ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਭਾਵੇਂ ਸਰਦੂਲ ਸਾਬ ਇਸ ਫਾਨੀ ਸੰਸਾਰ ਤੋਂ ਚੱਲੇ ਗਏ ਨੇ, ਪਰ ਉਨ੍ਹਾਂ ਦੀ ਯਾਦ ਤੇ ਗੀਤ ਹਮੇਸ਼ਾ ਪ੍ਰਸ਼ੰਸਕਾਂ ਦੇ ਜ਼ਹਿਨ ‘ਚ ਤਾਜ਼ਾ ਰਹਿਣਗੇ।

 

View this post on Instagram

 

A post shared by Amar Noori (@amarnooriworld)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network